channel punjabi
Canada News North America

BIG NEWS : COVID-19 ਪਾਬੰਦੀਆਂ ਵਿਚਕਾਰ ਵੈਨਕੂਵਰ ਦੇ ‘ਕਿੱਟਸ ਬੀਚ’ ‘ਤੇ ਜੰਮ ਕੇ ਹੋਈ ਪਾਰਟੀ, ਪਾਬੰਦੀਆਂ ਦੀਆਂ ਉੱਡੀਆਂ ਧੱਜੀਆਂ

ਵੈਨਕੂਵਰ : ਕੈਨੇਡਾ ਦੇ ਕੋਰੋਨਾ ਪ੍ਰਭਾਵਿਤ ਸੂਬਿਆਂ ਵਿੱਚ ਸਖ਼ਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਪਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਵਿੱਚ ਲੋਕਾਂ ਨੂੰ ਸ਼ਾਇਦ ਮਹਾਂਮਾਰੀ ਦੀ ਕੋਈ ਪ੍ਰਵਾਹ ਹੀ ਨਹੀਂ । ਦਰਅਸਲ ਅਜਿਹਾ ਇੱਥੋਂ ਦੇ ‘ਕਿਟਸਿਲਾਨੋ ਬੀਚ’ ਨੂੰ ਦੇਖ ਕੇ ਤੁਸੀਂ ਵੀ ਸ਼ਾਇਦ ਇਹ ਹੀ ਮਹਿਸੂਸ ਕਰੋਗੇ। ਬੀਤੇ ਰੋਜ਼ ‘ਕਿੱਟਸ ਬੀਚ’ ‘ਤੇ ਲੋਕਾਂ ਦੇ ਜਮਾਵੜੇ ਨੂੰ ਵੇਖ ਕੇ ਕੋਈ ਕਹਿ ਹੀ ਨਹੀਂ ਸਕਦਾ ਕਿ ਇੱਥੇ ਜਾਨਲੇਵਾ ਮਹਾਂਮਾਰੀ ਦਾ ਖਤਰਾ ਮੰਡਰਾ ਰਿਹਾ ਹੈ।
ਮੌਸਮ ਦੀ ਗਰਮੀ ਤੋਂ ਨਿਜਾਤ ਪਾਉਣ ਲਈ ਇਸ ਬੀਚ ‘ਤੇ ਲੋਕਾਂ ਦੀ ਨਾ ਸਿਰਫ਼ ਵੱਡੀ ਭੀੜ ਦਿਖਾਈ ਦਿੱਤੀ ਸਗੋਂ ਇੱਥੇ ਬੀਚ ਡਾਂਸ ਪਾਰਟੀ ਦਾ ਵੀ ਇੰਤਜ਼ਾਮ ਕੀਤਾ ਗਿਆ।

ਕਈ ਪ੍ਰਤੱਖਦਰਸ਼ੀਆਂ ਨੇ ਕਿੱਟਸ ਬੀਚ ‘ਤੇ ਸ਼ੁੱਕਰਵਾਰ ਰਾਤ ਨੂੰ ਵੱਡੀ ਬੀਚ ਡਾਂਸ ਪਾਰਟੀ ਦੇ ਨਜ਼ਾਰੇ ਵੇਖੇ । ਇਹਨਾਂ ਲੋਕਾਂ ਨੇ ਬੀਚ ਤੇ ਹੋਏ ਵੱਡੇ ਇਕੱਠ ਦੀਆਂ ਤਸਵੀਰਾਂ ਖਿੱਚੀਆਂ ਤਾਂ ਦੂਜੇ ਪਾਸੇ ਬੀਚ ਪਾਰਟੀ ਵਿਚ ਸ਼ਾਮਲ ਹੋਏ ਨੌਜਵਾਨਾਂ ਨੇ instagram ‘ਤੇ videos ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਸ ਮਾਮਲੇ ਨੇ ਬੀ.ਸੀ. ਦੀਆਂ COVID-19 ਪਾਬੰਦੀਆਂ ਬਾਰੇ ਨਵੀਂ ਬਹਿਸ ਨੂੰ ਫਿਰ ਤੋਂ ਛੇੜ ਦਿੱਤਾ ਹੈ ।

ਇਲਾਕੇ ਦੀ ਵਸਨੀਕ ਅਤੇ ਪ੍ਰਤੱਖਦਰਸ਼ੀ ਬੈਰਲ ਪਾਇ ਨੇ ਕਿਹਾ ਕਿ ਉਹ ਸ਼ੁੱਕਰਵਾਰ ਰਾਤ 8 ਵਜੇ ਤੋਂ ਪਹਿਲਾਂ ਆਪਣੇ ਦੋਸਤ ਨਾਲ ਸਾਈਕਲ ਤੇ ਸਵਾਰ ਹੋ ਕੇ ਬੀਚ ਤੇ ਪੁੱਜੀ ਸੀ ਪਰ ਸਮੁੰਦਰ ਕੰਢੇ ‘ਤੇ ਇਕੱਠੇ ਹੋਏ ਵੱਡੀ ਗਿਣਤੀ ਲੋਕਾਂ ਨੂੰ ਵੇਖ ਕੇ ਉਹ ਸੰਨ ਰਹਿ ਗਈ ।

ਦਰਅਸਲ ਪਬਲਿਕ ਹੈਲਥ ਆਰਡਰ ਦੇ ਤਹਿਤ 10 ਤੋਂ ਵੱਧ ਲੋਕਾਂ ਨੂੰ ਬਾਹਰ ਇਕੱਠੇ ਹੋਣ ਦੀ ਆਗਿਆ ਨਹੀਂ ਹੈ ਅਤੇ ਉਨ੍ਹਾਂ ਨੂੰ ਦੋ ਮੀਟਰ ਦੀ ਦੂਰੀ ‘ਤੇ ਰੱਖਿਆ ਜਾਣਾ ਚਾਹੀਦਾ ਹੈ ਜਦ ਤੱਕ ਕਿ ਉਹ ਇੱਕੋ ਪਰਿਵਾਰ ਦੇ ਨਾ ਹੋਣ । ਪਰ ਬੀਚ ‘ਤੇ ਅਜਿਹਾ ਕੁਝ ਵੀ ਨਹੀਂ ਸੀ ।

ਇਸ ਡਾਂਸ ਪਾਰਟੀ ਅਤੇ ਲੋਕਾਂ ਦੇ ਹਜ਼ੂਮ ਦੀਆਂ ਤਸਵੀਰਾਂ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਹੋਏ ਬੀ.ਸੀ. ਸਰਕਾਰ ਅਤੇ ਵੈਨਕੂਵਰ ਪ੍ਰਸ਼ਾਸਨ ਤੇ ਸਵਾਲ ਖੜੇ ਕੀਤੇ ਜਾ ਰਹੇ ਹਨ।

ਇਕ ਹੋਰ ਪ੍ਰਤੱਖਦਰਸ਼ੀ ਨੇ ਬੀਚ ਦੀਆਂ ਤਸਵੀਰਾਂ ਸਾਂਝੇ ਕਰਦੇ ਹੋਏ ਦੱਸਿਆ ਕਿ ਏਥੇ ਲੋਕਾਂ ਨੇ ਨਾ ਤਾਂ ਚਿਹਰਿਆਂ ਤੇ ਮਾਸਕ ਪਹਿਨੇ ਹੋਏ ਸਨ ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਗਿਆ।

ਇੱਕ ਹੋਰ ਵਿਅਕਤੀ ਵਾਲਟਰ ਨੇ ਬੀਚ ‘ਤੇ ਹੋਏ ਇਕੱਠ ਅਤੇ ਡਾਂਸ ਲਈ ਚੱਲ ਰਹੇ ਸੰਗੀਤ ਦੀ ਵੀਡੀਓ ਸ਼ੇਅਰ ਕੀਤੀ।

ਉਧਰ ਇਸ ਸਬੰਧ ਵਿੱਚ ਸਥਾਨਕ ਪ੍ਰਸ਼ਾਸਨ ਨੇ ਚੁੱਪ ਵੱਟੀ ਹੋਈ ਹੈ । ਇਸ ਮਾਮਲੇ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੋਹਨ ਹਾਰਗਨ ਦੀ ਸਖ਼ਤ ਨੁਕਤਾਚੀਨੀ ਕੀਤੀ ਜਾ ਰਹੀ ਹੈ । ਲੋਕ ਸਵਾਲ ਕਰ ਰਹੇ ਹਨ ਕਿ ਕਿਵੇਂ ਵੈਨਕੂਵਰ ਦੇ ਕਿੱਟਸ ਬੀਚ ‘ਤੇ ਪਾਬੰਦੀਆਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਕੀ ਇੱਥੇ ਕੋਰੋਨਾ ਮਹਾਂਮਾਰੀ ਦੇ ਫੈਲਣ ਦਾ ਕੋਈ ਖ਼ਤਰਾ ਨਹੀਂ ।

Related News

ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਕੈਨੇਡੀਅਨ ਵੈਸਟਰਨ ਐਗਰੀਬਿਸ਼ਨ ਆਪਣਾ 50ਵਾਂ ਪ੍ਰਦਰਸ਼ਨ ਇਕ ਨਵੀਂ ਸਲੇਟ ਦੇ ਨਾਲ ਹੋਵੇਗਾ ਡਿਜੀਟਲ

Rajneet Kaur

ਓਲੰਪਿਕ ਖੇਡਾਂ ਦੀ ਮੇਜ਼ਬਾਨੀ ਚੀਨ ਤੋਂ ਵਾਪਸ ਲੈਣ ਲਈ ਕੈਨੇਡਾ ਸਰਕਾਰ ਬਣਾਏ ਅੰਤਰਰਾਸ਼ਟਰੀ ਦਬਾਅ : ਏਰਿਨ ਓ’ਟੂਲ

Vivek Sharma

ਅਮਰੀਕਾ ਦੇ ਰੈਂਟਨ ਸ਼ਹਿਰ ਦੇ ਗੁਰੂਘਰ ‘ਚ ਦੋ ਧੜਿਆਂ ਵਿਚਕਾਰ ਖ਼ੂਨੀ ਝੜਪ,ਅੰਨੇ੍ਵਾਹ ਚਲੇ ਬੇਸ ਬੈਟ ਤੇ ਕਿਰਪਾਨਾਂ

Rajneet Kaur

Leave a Comment