channel punjabi
International News USA

ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੀ ਮਹਿਲਾ ਗ੍ਰਿਫ਼ਤਾਰ

ਹਿਊਸਟਨ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ‘ਚ ਫਲੋਰਿਡਾ ਸੂਬੇ ਦੀ 39 ਸਾਲਾ ਇਕ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕੀ ਮੀਡੀਆ ਮੁਤਾਬਕ, ਅਮਰੀਕੀ ਖੁਫੀਆ ਸੇਵਾ ਦੀ ਜਾਂਚ ਤੋਂ ਬਾਅਦ ਨਿਵਿਆਨੇ ਪੇਟਿਟ ਫੈਲਪਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਮਾਮਲਾ ਕਰੀਬ ਦੋ ਮਹੀਨੇ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਵਲੋਂ ਦਰਜ ਕੀਤੇ ਮਾਮਲੇ ਮੁਤਾਬਕ ਨਰਸ ਨਿਵਿਆਨੇ ਪੇਟਿਟ ਫੈਲਪਸ ਨੇ 13 ਤੋਂ 18 ਫਰਵਰੀ ਦਰਮਿਆਨ ਜਾਣਬੁੱਝ ਕੇ ਉਪ ਰਾਸ਼ਟਰਪਤੀ ਨੂੰ ਜਾਨ ਤੋਂ ਮਾਰਨ ਅਤੇ ਸਰੀਰਿਕ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਨਿਵਿਆਨੇ, ਜੈਕਸਨ ਹੈਲਥ ਸਿਸਟਮ ਨਾਲ ਜੁੜੀ ਨਰਸ ਹੈ। ਦੋਸ਼ਾਂ ਮੁਤਾਬਕ ਉਸ ਨੇ ਜੇਲ ‘ਚ ਬੰਦ ਆਪਣੇ ਪਤੀ ਨੂੰ ਵੀਡੀਓ ਭੇਜ ਕੇ ਅਮਰੀਕੀ ਰਾਸ਼ਟਰਪਤੀ Joe Biden ਅਤੇ ਉਪ ਰਾਸ਼ਟਰਪਤੀ Kamla Harris ਵਿਰੁੱਧ ਨਫਰਤ ਭਰੇ ਸ਼ਬਦਾਂ ਦਾ ਇਸਤੇਮਾਲ ਕੀਤਾ। ਉਸ ਨੇ ਇੱਕ ਵੀਡੀਓ ‘ਚ ਕਿਹਾ ਕਿ ਕਮਲਾ ਹੈਰਿਸ ਤੁਸੀਂ ਮਰਨ ਜਾ ਰਹੇ ਹੋ ਅਤੇ ਤੁਹਾਡੇ ਥੋੜੇ ਦਿਨ ਬਚੇ ਹਨ।

ਇਹ ਮਾਮਲਾ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਨਿਵਿਆਨੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਇਸ ਤੋਂ ਬਾਅਦ ਪੁਲਿਸ ਵਲੋਂ ਕੀਤੀ ਜਾਂਚ ਵਿੱਚ ਵੀਡੀਓ ਸਹੀ ਪਾਇਆ ਗਿਆ ਅਤੇ ਹੁਣ ਅਮਰੀਕੀ ਖੁਫੀਆ ਸੇਵਾ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਨਰਸ ਨਿਵਿਆਨੇ ਪੇਟਿਟ ਫੈਲਪਸ ਨੂੰ ਗ੍ਰਿਫਤਾਰ ਕੀਤਾ ਹੈ।

Related News

ਜੇਕਰ ਤੁਸੀ ਵੈਨਕੂਵਰ ਆਏ ਹੋ ਤੇ ਪੰਜਾਬੀ ਮਾਰਕੀਟ ਨਹੀਂ ਘੁੰਮੇ ਤਾਂ ਕੁਝ ਨਹੀਂ ਦੇਖਿਆ: ਟਰੂਡੋ

channelpunjabi

BIG NEWS : ਸਿੱਖ ਭਾਈਚਾਰੇ ਦੀ ਪਈ ਧੱਕ, ਕੈਲਗਰੀ ਵਿਖੇ ਤਲਾਬ ਵਿੱਚ ਡੁੱਬ ਰਹੀਆਂ ਦੋ ਕੁੜੀਆਂ ਦੀ ਜਾਨ ਦਸਤਾਰ ਦੀ ਸਹਾਇਤਾ ਨਾਲ ਬਚਾਈ

Vivek Sharma

ਟੁੱਟਿਆ ਅਕਾਲੀ-ਭਾਜਪਾ ਗਠਜੋੜ : ਕੈਪਟਨ ਨੇ ਸੁਖਬੀਰ ਨੂੰ ਭਿਉਂ-ਭਿਉਂ ਸੁਣਾਈਆਂ

Vivek Sharma

Leave a Comment