channel punjabi
Canada International News North America

ਕੋਵਿਡ 19 ਮਹਾਂਮਾਰੀ ਨੇ ਕੈਨੇਡਾ ਪਹੁੰਚੇ ਕੁੱਝ ਇਮੀਗ੍ਰੈਂਟਸ ਨੂੰ ਕੈਨੇਡਾ ਛੱਡਣ ਤੇ ਆਪਣੇ ਮੂਲ ਦੇਸ਼ਾਂ ਨੂੰ ਪਰਤਣ ਲਈ ਕੀਤਾ ਮਜਬੂਰ

ਕੋਵਿਡ-19 ਕਾਰਨ ਅਰਥਚਾਰੇ ਤੇ ਜਿ਼ੰਦਗੀ ਉੱਤ਼ੇ ਪੈਣ ਵਾਲੇ ਨਕਾਰਾਤਮਕ ਅਸਰ ਸਦਕਾ ਪਿੱਛੇ ਜਿਹੇ ਕੈਨੇਡਾ ਪਹੁੰਚੇ ਕੁੱਝ ਇਮੀਗ੍ਰੈਂਟਸ ਨੂੰ ਕੈਨੇਡਾ ਛੱਡਣ ਤੇ ਆਪਣੇ ਮੂਲ ਦੇਸ਼ਾਂ ਨੂੰ ਪਰਤਣ ਲਈ ਮਜਬੂਰ ਕਰ ਦਿੱਤਾ।

ਸਟੈਟੇਸਟਿਕਸ ਕੈਨੇਡਾ ਵੱਲੋਂ ਕਰਵਾਏ ਗਏ ਲੇਬਰ ਫੋਰਸ ਸਰਵੇਅ ਦੇ ਵਿਸ਼ਲੇਸ਼ਣ ਅਨੁਸਾਰ ਪੰਜ ਸਾਲ ਦੇ ਅਰਸੇ ਤੋਂ ਘੱਟ ਸਮੇਂ ਤੋਂ ਕੈਨੇਡਾ ਰਹਿ ਰਹੇ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ 2020 ਦੇ ਅੰਤ ਤੱਕ ਚਾਰ ਫੀਸਦੀ ਘਟ ਕੇ 1,019,000 ਰਹਿ ਗਈ। ਇਹ ਅਜਿਹਾ ਸਰਵੇਖਣ ਹੈ ਜਿਹੜਾ 15 ਤੋਂ 65 ਸਾਲ ਦੇ ਵਰਕਰਜ਼ ਦੀ ਗਿਣਤੀ ਉਨ੍ਹਾਂ ਦੇ ਇਮੀਗ੍ਰੇਸ਼ਨ ਸਟੇਟਸ ਤੋਂ ਮਾਪਦਾ ਹੈ।ਪਿਛਲੇ 10 ਸਾਲਾਂ ਦੇ ਮੁਕਾਬਲੇ ਇਸ ਗਿਣਤੀ ਵਿੱਚ ਔਸਤਨ ਤਿੰਨ ਫੀਸਦੀ ਦਾ ਵਾਧਾ ਹੋਇਆ ਹੈ। ਡਾਟਾ ਅਨੁਸਾਰ ਪਿਛਲੇ ਪੰਜ ਤੋਂ 10 ਸਾਲਾਂ ਦਰਮਿਆਨ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਵੀ ਘੱਟ ਕੇ 2019 ਵਿੱਚ 1,170,000 ਤੋਂ 2020 ਵਿੱਚ 1,146,000 ਰਹਿ ਗਈ ਹੈ।

ਯੂਨੀਵਰਸਟੀ ਆਫ ਕੈਲਗਰੀ ਸਕੂਲ ਆਫ ਪਬਲਿਕ ਪਾਲਿਸੀ ਦੇ ਰਿਸਰਚਰ ਰੌਬਰਟ ਫਾਲਕੋਨਰ ਨੇ ਆਖਿਆ ਕਿ ਮੰਦਵਾੜੇ ਦੇ ਅਰਸੇ ਦੌਰਾਨ ਇਮੀਗ੍ਰੈਂਟਸ ਦਾ ਆਪਣੇ ਅਸਲ ਮੁਲਕ ਪਰਤਣ ਦਾ ਇਹ ਰੁਝਾਨ ਅਸਾਧਾਰਨ ਨਹੀਂ ਹੈ। ਜੇ ਉਨ੍ਹਾਂ ਦੀ ਨੌਕਰੀ ਖੁੱਸ ਜਾਂਦੀ ਹੈ ਤਾਂ ਉਹ ਆਪਣੇ ਦੇਸ਼ ਪਰਤ ਕੇ ਆਪਣੇ ਪਰਿਵਾਰ ਨਾਲ ਰਹਿ ਸਕਦੇ ਹਨ ਤੇ ਉਨ੍ਹਾਂ ਨੂੰ ਕਿਰਾਇਆ ਵੀ ਨਹੀਂ ਦੇਣਾ ਹੋਵੇਗਾ। ਉੱਥੇ ਉਨ੍ਹਾਂ ਨੂੰ ਕੋਈ ਸੋਸ਼ਲ ਕੁਨੈਕਸ਼ਨ ਵੀ ਮਿਲ ਸਕਦੇ ਹਨ। ਉਨ੍ਹਾਂ ਆਖਿਆ ਕਿ ਜਿਹੜੇ ਪਿਛਲੇ ਸਾਲ ਆਪਣੇ ਦੇਸ਼ ਚਲੇ ਗਏ ਤਾਂ ਜੇ ਅਰਥਚਾਰਾ ਜਲਦੀ ਲੀਹ ਉੱਤੇ ਨਹੀਂ ਆਉਂਦਾ ਤਾਂ ਉਹ ਸ਼ਾਇਦ ਕੈਨੇਡਾ ਪਰਤਣ ਹੀ ਨਾ। ਜਿੰਨਾਂ ਲੰਮਾਂ ਸਮਾਂ ਉਹ ਆਪਣੇ ਦੇਸ਼ ਰਹਿਣਗੇ ਓਨੀ ਹੀ ਇਸ ਗੱਲ ਦੀ ਉਮੀਦ ਘੱਟ ਹੈ ਕਿ ਉਹ ਕੈਨੇਡਾ ਪਰਤਣ।

Related News

ਕੈਨੇਡਾ ਦੇ MP ਰਮੇਸ਼ ਸਿੰਘ ਸੰਘਾ ਦਾ ਵੱਡਾ ਖ਼ੁਲਾਸਾ : ਕੁਝ ਸਿੱਖ MP ਭਾਰਤ ਖ਼ਿਲਾਫ਼ ਆਪਣੇ ਏਜੰਡੇ ‘ਤੇ ਕਰਦੇ ਹਨ ਕੰਮ, ਖ਼ਾਲਿਸਤਾਨੀਆਂ ਨਾਲ ਹਮਦਰਦੀ ‘ਤੇ ਵੀ ਜੰਮ ਕੇ ਵਰ੍ਹੇ ਰਮੇਸ਼ ਸੰਘਾ

Vivek Sharma

ਕੈਨੇਡਾ ‘ਚ ਮੱਧਕਾਲੀ ਚੋਣਾਂ ਦੀ ਤਿਆਰੀ, ਜਸਟਿਨ ਟਰੂਡੋ ਨੇ ਦਿੱਤੇ ਸੰਕੇਤ

Vivek Sharma

ਕੈਨੇਡਾ ਦੀ ਸਰਕਾਰ ਨੇ ਰਾਇਰਸਨ ਯੂਨੀਵਰਸਿਟੀ ਦੇ ਰੋਜਰਸ ਸਾਈਬਰਸਕਿਓਰ ਕੈਟਾਲਿਸਟ ਲਈ ਵਧੇਰੇ ਸਮਰਥਨ ਦੇਣ ਦਾ ਕੀਤਾ ਐਲਾਨ

Rajneet Kaur

Leave a Comment