channel punjabi
Canada News North America

ਕੈਨੇਡਾ ਦੇ MP ਰਮੇਸ਼ ਸਿੰਘ ਸੰਘਾ ਦਾ ਵੱਡਾ ਖ਼ੁਲਾਸਾ : ਕੁਝ ਸਿੱਖ MP ਭਾਰਤ ਖ਼ਿਲਾਫ਼ ਆਪਣੇ ਏਜੰਡੇ ‘ਤੇ ਕਰਦੇ ਹਨ ਕੰਮ, ਖ਼ਾਲਿਸਤਾਨੀਆਂ ਨਾਲ ਹਮਦਰਦੀ ‘ਤੇ ਵੀ ਜੰਮ ਕੇ ਵਰ੍ਹੇ ਰਮੇਸ਼ ਸੰਘਾ

ਓਟਾਵਾ : ਭਾਰਤੀ ਮੂਲ ਦੇ ਕੈਨੇਡਿਆਈ MP ਰਮੇਸ਼ ਸਿੰਘ ਸੰਘਾ ਨੇ ਅੱਜ ਵੱਡਾ ਖ਼ੁਲਾਸਾ ਕੀਤਾ। ਉਨ੍ਹਾਂ ਕੈਨੇਡਾ ਦੀ ਸੰਸਦ ਵਿਚ ਬੋਲਦੇ ਹੋਏ ਸਿੱਧੇ ਤੌਰ ‘ਤੇ ਦੋਸ਼ ਲਗਾਇਆ ਕਿ ਕੁਝ ਸਿੱਖ ਐੱਮਪੀ ਭਾਰਤ ਖ਼ਿਲਾਫ਼ ਆਪਣੇ ਏਜੰਡੇ ‘ਤੇ ਕੰਮ ਕਰ ਰਹੇ ਹਨ। ਇਹ ਸਾਰੇ ਖ਼ਾਲਿਸਤਾਨੀਆਂ ਦਾ ਸਮਰਥਨ ਕਰ ਰਹੇ ਹਨ, ਜਿਹੜਾ ਸਿੱਧੇ ਤੌਰ ‘ਤੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣਾ ਹੈ।

ਸੰਸਦ ਦੀ ਵਰਚੁਅਲ ਬੈਠਕ ਵਿਚ ਐੱਮਪੀ ਸੰਘਾ ਨੇ ਕਿਹਾ ਕਿ ਮੈਨੂੰ ਸਿੱਖ ਹੋਣ ਅਤੇ ਕੈਨੇਡਾ ਦਾ ਨਾਗਰਿਕ ਹੋਣ ‘ਤੇ ਮਾਣ ਹੈ। ਇਸ ਦੌਰਾਨ ਸੰਘਾ ਕੈਨੇਡਾ ਦੇ ਕੁਝ ਸਿੱਖ ਐੱਮਪੀਜ਼ ‘ਤੇ ਜੰਮ ਕੇ ਵਰ੍ਹੇ। ਉਹਨਾਂ ਕਿਹਾ ਕਿ ਮੈਂ ਖ਼ਾਲਿਸਤਾਨੀ ਅੱਤਵਾਦੀ ਨਹੀਂ ਹਾਂ ਅਤੇ ਨਾ ਹੀ ਉਨ੍ਹਾਂ ਲੋਕਾਂ ਦਾ ਹਮਦਰਦ ਹਾਂ ਪ੍ਰੰਤੂ ਇੱਥੇ ਕੈਨੇਡਾ ਅਤੇ ਸੰਸਦ ਵਿਚ ਕੁਝ ਲੋਕ ਉਨ੍ਹਾਂ ਅੱਤਵਾਦੀਆਂ ਦੇ ਹਮਾਇਤੀ ਹਨ।
ਉਨ੍ਹਾਂ ਨੇ 2018 ਦੀ ਇਕ ਖ਼ੁਫ਼ੀਆ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿਚ ‘ਸਿੱਖ ਖ਼ਾਲਿਸਤਾਨੀ’ ਅੱਤਵਾਦੀ ਸ਼ਬਦ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਕੈਨੇਡਾ ਸਰਕਾਰ ਦੇ ਧੰਨਵਾਦੀ ਹਨ ਕਿ ਇਸ ਰਿਪੋਰਟ ਵਿੱਚੋਂ ‘ਸਿੱਖ’ ਸ਼ਬਦ ਹਟਾਇਆ ਗਿਆ ਪ੍ਰੰਤੂ ਕੁਝ ਲੋਕ ਅਜਿਹੇ ਹਨ ਜੋ ਖ਼ਾਲਿਸਤਾਨ ਸ਼ਬਦ ਨੂੰ ਵੀ ਰਿਪੋਰਟ ਤੋਂ ਹਟਵਾਉਣਾ ਚਾਹੁੰਦੇ ਹਨ। ਜੋ ਲੋਕ ਇਸ ਰਿਪੋਰਟ ਤੋਂ ਖ਼ਾਲਿਸਤਾਨੀ ਅੱਤਵਾਦੀ ਸ਼ਬਦ ਹਟਾਉਣਾ ਚਾਹੁੰਦੇ ਹਨ ਉਹ ਕੈਨੇਡਾ ਦੀ ਸੁਰੱਖਿਆ ਨਾਲ ਸਮਝੌਤਾ ਕਰ ਰਹੇ ਹਨ। ਇਸ ਰਿਪੋਰਟ ਵਿਚ ਕੈਨੇਡਾ ਵਿਚ ਖ਼ਾਲਿਸਤਾਨੀ ਅੱਤਵਾਦੀਆਂ ਦੇ ਦੇਸ਼ ਵਿਚ ਫ਼ੈਲਣ ਦੇ ਬਾਰੇ ਵਿਚ ਪੂਰੀ ਜਾਣਕਾਰੀ ਦਿੱਤੀ ਗਈ ਹੈ।

ਭਾਰਤੀ-ਕੈਨੇਡੀਅਨ ਸੰਸਦ ਮੈਂਬਰ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਕੈਨੇਡਾ ਵਿੱਚ ਅੱਤਵਾਦ ਨੂੰ ਭੜਕਾਉਣਾ ਸ਼ਰਮਨਾਕ ਹੈ, ਇਤਿਹਾਸ ਕਦੇ ਵੀ ਅਜਿਹੇ ਆਗੂਆਂ ਨੂੰ ਮੁਆਫ਼ ਨਹੀਂ ਕਰੇਗਾ

Related News

ਅਦਾਕਾਰ ਸੋਨੂੰ ਸੂਦ ਅਤੇ ਅਰਜੁਨ ਰਾਮਪਾਲ ਵੀ ਹੋਏ ਕੋਰੋਨਾ ਦਾ ਸ਼ਿਕਾਰ, ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ

Vivek Sharma

W.H.O. ਦੀ ਚਿਤਾਵਨੀ, ਵੈਕਸੀਨ ਜਾਦੂ ਦੀ ਪੁੜੀ ਨਹੀਂ, ਦੋ ਸਾਲ ਤਕ ਜਾਰੀ ਰਹਿ ਸਕਦੀ ਹੈ ਕੋਰੋਨਾ ਮਹਾਂਮਾਰੀ

Vivek Sharma

ਓਂਟਾਰੀਓ ਦੇ ਅੱਧੇ ਤੋਂ ਜ਼ਿਆਦਾ ਹਸਪਤਾਲਾਂ ਦੀ ਹਾਲਤ ਤਰਸਯੋਗ, ਜ਼ਿਆਦਾਤਰ ਹਸਪਤਾਲਾਂ ਨੂੰ ਤਾਮੀਰਦਾਰੀ ਦੀ ਜ਼ਰੂਰਤ !

Vivek Sharma

Leave a Comment