channel punjabi
International News

W.H.O. ਦੀ ਚਿਤਾਵਨੀ, ਵੈਕਸੀਨ ਜਾਦੂ ਦੀ ਪੁੜੀ ਨਹੀਂ, ਦੋ ਸਾਲ ਤਕ ਜਾਰੀ ਰਹਿ ਸਕਦੀ ਹੈ ਕੋਰੋਨਾ ਮਹਾਂਮਾਰੀ

ਵਾਸ਼ਿੰਗਟਨ : ਕੈਨੇਡਾ ਵਿੱਚ ਜਿੱਥੇ ਕੋਰੋਨਾ ਸੰਕਰਮਣ ਦੇ ਮਾਮਲਿਆਂ ਦੀ ਗਿਣਤੀ 5 ਲੱਖ ਨੂੰ ਪਾਰ ਕਰ ਚੁੱਕੀ ਹੈ ਉੱਥੇ ਹੀ ਦੁਨੀਆ ਵਿਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 7.54 ਕਰੋੜ ਨੂੰ ਟੱਪ ਚੁੱਕੀ ਹੈ। ਦੁਨੀਆ ਭਰ ਵਿੱਚ ਕੋਰੋਨਾ ਕਾਰਨ ਜਾਣ ਗਵਾਉਣ ਵਾਲਿਆਂ ਦੀ ਗਿਣਤੀ 16.71 ਲੱਖ ਤੋਂ ਜ਼ਿਆਦਾ ਹੈ।

ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਵੈਕਸੀਨ ਨੂੰ ਲੈ ਕੇ ਮੁੜ ਤੋਂ ਚਿਤਾਵਨੀ ਦਿੱਤੀ ਹੈ। ਡਬਲਿਊ. ਐੱਚ. ਓ. ਨੇ ਕਿਹਾ ਕਿ ਟੀਕਾ ਕੋਈ ਜਾਦੂ ਦੀ ਗੋਲੀ ਨਹੀਂ ਹੋਵੇਗਾ ਜੋ ਕੋਰੋਨਾ ਵਾਇਰਸ ਨੂੰ ਤੁਰੰਤ ਖ਼ਤਮ ਕਰ ਦੇਵੇਗਾ। ਸਾਨੂੰ ਯਥਾਰਥਵਾਦੀ ਹੋਣ ਦੀ ਜ਼ਰੂਰਤ ਹੈ। ਦੁਨੀਆ ਵਿਚ ਇਸ ਮਹਾਮਾਰੀ ਦਾ ਪ੍ਰਕੋਪ ਲੰਬੇ ਸਮੇਂ ਤੱਕ ਬਣਿਆ ਰਹੇਗਾ। ਇਸ ਲਈ ਸਾਵਧਾਨੀਆ ਦੀ ਵਰਤੋਂ ਲਗਾਤਾਰ ਕਰਨੀ ਹੋਵੇਗੀ।

ਡਬਲਿਊ. ਐੱਚ. ਓ. ਦੇ ਪੱਛਮੀ ਪ੍ਰਸ਼ਾਂਤ ਦੇ ਖੇਤਰੀ ਡਾਇਰੈਕਟਰ ਕਸੇਈ ਤਾਕੇਸ਼ੀ ਨੇ ਕਿਹਾ ਕਿ ਇਹ ਟੀਕਾ ਕੋਈ ਚਾਂਦੀ ਦੀ ਗੋਲੀ ਨਹੀ ਹੈ। ਇਨ੍ਹਾਂ ਦਾ ਪੁਖਤਾ ਮਾਤਰਾ ਵਿਚ ਉਤਪਾਦਨ ਅਤੇ ਹਰ ਕਿਸੇ ਤੱਕ ਪਹੁੰਚ ਜ਼ਰੂਰੀ ਹੈ। ਇਹ ਪ੍ਰਕਿਰਿਆ ਖੇਤਰ ਦੇ ਕੁਝ ਹਿੱਸਿਆਂ ਵਿਚ ਸ਼ੁਰੂ ਹੋ ਰਹੀ ਹੈ ਪਰ ਬਰਾਬਰ ਸਪਲਾਈ ਕਰਨ ਵਿਚ ਸਮਾਂ ਲੱਗੇਗਾ। ਕਸੇਈ ਨੇ ਕਿਹਾ ਕਿ ਜ਼ਿਆਦਾ ਖ਼ਤਰੇ ਵਾਲੇ ਲੋਕਾਂ ਨੂੰ ਛੱਡ ਦਿੱਤਾ ਜਾਵੇ ਤਾਂ ਆਮ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਮਿਲਣ ਵਿਚ 12 ਤੋਂ 24 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।

ਨੌਜਵਾਨ ਵਰਗ ਦੀ ਅਣਗਹਿਲੀ ਨੂੰ ਉਹਨਾਂ ਲੰਮੇ ਹੱਥੀਂ ਲਿਆ । ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਕੋਰੋਨਾ ਨੂੰ ਕੰਟਰੋਲ ਕਰਨ ਵਾਲੀਆਂ ਯੋਜਨਾਵਾਂ ਨੂੰ ਨਹੀਂ ਅਪਣਾ ਰਹੇ ਹਨ। ਅਜਿਹੀ ਸਥਿਤੀ ਵਿਚ ਆਗਾਮੀ ਛੁੱਟੀਆਂ ਦੌਰਾਨ ਉਨ੍ਹਾਂ ਵੱਲੋਂ ਸੰਕਰਮਣ ਫੈਲਾਏ ਜਾਣ ਦੀ ਸੰਭਾਵਨਾ ਹੈ। ਕੋਈ ਲੱਛਣ ਨਾ ਹੋਣ ਵਾਲੇ ਲੋਕ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਆਪਣੇ ਅਜ਼ੀਜ਼ਾਂ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸੰਕ੍ਰਮਿਤ ਕਰ ਸਕਦੇ ਹਨ।

ਡਬਲਿਊ. ਐੱਚ. ਓ. ਨੇ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਲਾਗ ਨੂੰ ਵੱਧਣ ਤੋਂ ਰੋਕਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸੰਸਥਾ ਨੇ ਮਹਿਮਾਨਾਂ ਨੂੰ ਘਰਾਂ ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਕਰਨ ਦੀ ਵੀ ਗੱਲ ਕਹੀ ਹੈ। ਜੇਕਰ ਕਿਸੇ ਬੰਦ ਹਾਲ ਜਾਂ ਕਮਰੇ ਵਿਚ ਮਿਲਣਾ ਹੈ ਤਾਂ ਸਮਾਜਕ ਦੂਰੀ ਬਣਾਈ ਰੱਖੋ ਅਤੇ ਮਾਸਕ ਦੀ ਵਰਤੋਂ ਕਰੋ। ਡਬਲਿਊ. ਐੱਚ. ਓ. ਦੇ ਡਾਇਰੈਕਟਰ ਜਨਰਲ ਟੇਡਰੋਸ ਵੀ ਟੀਕੇ ਬਾਰੇ ਚਿਤਾਵਨੀ ਦੇ ਚੁੱਕੇ ਹਨ। ਉਨ੍ਹਾਂ ਅਗਸਤ ਵਿਚ ਕਿਹਾ ਸੀ ਕਿ ਇਹ ਟੀਕਾ ਕੋਈ ਜਾਦੂ ਦੀ ਗੋਲੀ ਨਹੀਂ ਹੋਵੇਗੀ ਜੋ ਅੱਖ ਝਪਕਦੇ ਹੀ ਕੋਰੋਨਾ ਵਿਸ਼ਾਣੂ ਨੂੰ ਖ਼ਤਮ ਕਰੇਗਾ। ਸਾਨੂੰ ਲੰਮਾ ਪੈਂਡਾ ਤੈਅ ਕਰਨਾ ਹੋਵੇਗਾ, ਇਸ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਪੈਣਗੇ।

ਇਕ ਵਾਰ ਮੁੜ ਤੋਂ ਉਹਨਾਂ ਲੋਕਾਂ ਨੂੰ ਸਾਵਧਾਨੀਆਂ ਵਰਤਣ,ਮਾਸਕ ਲਗਾਉਣ, ਸਮਾਜਿਕ ਦੂਰੀ ਦੀ ਪਾਲਣਾ, ਸੰਤੁਲਿਤ ਖੁਰਾਕ ਅਤੇ ਸਮੇਂ ਸਮੇਂ ਤੇ ਹੱਥ ਧੋਂਦੇ ਰਹਿਣ ਲਈ ਪ੍ਰੇਰਿਤ ਕੀਤਾ ਤਾਂ ਜ਼ੋ ਕੋਰੋਨਾ ਤੋਂ ਬਚਿਆ ਜਾ ਸਕੇ।

Related News

ਟਰੂਡੋ ਸਰਕਾਰ ਦਾ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਐਲਾਨ, ਕੌਮਾਂਤਰੀ ਵਿਦਿਆਰਥੀ ਪੜ੍ਹਾਈ ਲਈ ਹੁਣ ਆ ਸਕਣਗੇ ਕੈਨੇਡਾ

Vivek Sharma

ਕੋਰੋਨਾ ਦਾ ਖਤਰਾ ਉਂਟਾਰੀਓ ‘ਚ ਬਰਕਰਾਰ, 24 ਘੰਟੇ ‘ਚ 166 ਸੰਕ੍ਰਮਿਤ ਹੋਰ ਆਏ ਸਾਹਮਣੇ

Vivek Sharma

ਅਮਰੀਕਾ ਵਿਚ ਇਨ੍ਹੀਂ ਦਿਨੀਂ ਬਰਫੀਲੇ ਤੂਫ਼ਾਨ ਨੇ ਦਿਤੀ ਦਸਤਕ, ਓਰੇਗਨ ਤੋਂ ਲੈ ਕੇ ਵਰਜੀਨੀਆ ਤੱਕ ਭਾਰੀ ਬਰਫਬਾਰੀ ਦੀ ਚਿਤਾਵਨੀ

Rajneet Kaur

Leave a Comment