channel punjabi
Canada News North America

ਓਂਟਾਰੀਓ ਸੂਬੇ ਨੇ ਇੱਕੋ ਦਿਨ 27000 ਲੋਕਾਂ ਨੂੰ ਵੈਕਸੀਨ ਦੇ ਕੇ ਬਣਾਇਆ ਰਿਕਾਰਡ, ਡੱਗ ਫੋਰਡ ਨੇ ਹੋਰ ਵੈਕਸੀਨ ਉਪਲਬਧ ਕਰਾਉਣ ਦੀ ਕੀਤੀ ਮੰਗ

ਟੋਰਾਂਟੋ : ਕੈਨੇਡਾ ਦੇ ਕੋਰੋਨਾ ਪ੍ਰਭਾਵਿਤ ਸੂਬਿਆਂ ਵਿੱਚ ਵੈਕਸੀਨ ਦੀ ਡੋਜ ਦੇਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਕੋਰੋਨਾ ਨਾਲ ਕੈਨੇਡਾ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਓਂਂਟਾਰੀਓ ਵਿੱਚ ਹੁਣ ਤੱਕ ਸਾਢੇ ਸੱਤ ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਚੁੱਕੀ ਹੈ । ਇਸ ਬਾਰੇ ਜਾਣਕਾਰੀ ਸੂਬੇ ਦੇ ਪ੍ਰੀਮੀਅਰ ਡਗ ਫੋਰਡ ਵਲੋਂ ਸਾਂਝੀ ਕੀਤੀ ਗਈ। ਫੋਰਡ ਅਨੁਸਾਰ ਸੂਬੇ ਦੇ ਸਿਹਤ ਵਿਭਾਗ ਵੱਲੋਂ ਜ਼ਰੂਰਤਮੰਦਾਂ ਨੂੰ ਪਹਿਲ ਦੇ ਅਧਾਰ ਤੇ ਵੈਕਸੀਨ ਉਪਲੱਬਧ ਕਰਵਾਈ ਜਾ ਰਹੀ ਹੈ। ਜਿਵੇਂ ਹੀ ਵੈਕਸੀਨ ਫੈਡਰਲ ਸਰਕਾਰ ਵੱਲੋਂ ਸੂਬੇ ਨੂੰ ਉਪਲੱਬਧ ਕਰਵਾਈ ਜਾਂਦੀ ਹੈ, ਉਸਨੂੰ ਜ਼ਰੂਰਤਮੰਦ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਫੋਰਡ ਨੇ ਇਹ ਵੀ ਦੱਸਿਆ ਸੀ ਕਿ ਬੀਤੇ ਦਿਨ 27000 ਖੁਰਾਕਾਂ ਦੇ ਕੇ ਸੂਬੇ ਨੇ ਦੇਸ਼ ਪੱਧਰੀ ਰਿਕਾਰਡ ਕਾਇਮ ਕੀਤਾ ਹੈ।

ਪ੍ਰੀਮੀਅਰ ਡੱਗ ਫੋਰਡ ਨੇ ਕਿਹਾ, ‘ਤੱਥ ਇਹ ਹੈ ਕਿ ਅਸੀਂ ਕਿਸੇ ਵੀ ਹੋਰ ਸੂਬੇ ਨਾਲੋਂ ਵੱਧ ਲੋਕਾਂ ਨੂੰ ਟੀਕਾ ਲਗਵਾਇਆ ਹੈ। ਅੱਜ ਤੱਕ ਦੇ 7,54,000 ਤੋਂ ਵੱਧ ਕੋਵਿਡ -19 ਵੈਕਸੀਨ ਟੀਕੇ ਲਗਾਏ ਗਏ ਹਨ । ਕੱਲ੍ਹ, ਅਸੀਂ ਲਗਭਗ 27,000 ਟੀਕਿਆਂ ਦੇ ਨਾਲ ਦੇਸ਼-ਵਿਆਪੀ ਰਿਕਾਰਡ ਕਾਇਮ ਕੀਤਾ ਹੈ। ਸਾਡੇ ਕੋਲ ਬੁਨਿਆਦ ਢਾਂਚਾ ਤਿਆਰ ਹੈ, ਪਰ ਸਾਨੂੰ ਹੋਰ ਟੀਕਿਆਂ ਦੀ ਜ਼ਰੂਰਤ ਹੈ. https://t.co/W99nKirFZe

ਦੱਸਣਯੋਗ ਹੈ ਕਿ ਓਂਟਾਰੀਓ ਸੂਬਾ ਕੈਨੇਡਾ ਦਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਸੂਬਾ ਹੈ । ਇੱਥੇ 3 ਲੱਖ 8 ਹਜ਼ਾਰ 91 ਕੋਰੋਨਾ (308901) ਪ੍ਰਭਾਵਿਤ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਸ ਸੂਬੇ ਵਿੱਚ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 6994 ਤੱਕ ਪਹੁੰਚ ਚੁੱਕੀ ਹੈ।

Related News

ਨਾਇਗਰਾ ਵਿੱਚ ਪੁਲਿਸ ਵੱਲੋਂ ਗੋਲੀ ਮਾਰ ਕੇ ਇੱਕ ਵਿਅਕਤੀ ਦੀ ਮੌਤ: SIU

Rajneet Kaur

ਫੈਡਰਲ ਕੋਰੋਨਾਵਾਇਰਸ ਫੋਨ ਐਪ ਹੁਣ ਸਸਕੈਚਵਨ ਵਿੱਚ ਵੀ ਉਪਲਬਧ ਹੋਵੇਗਾ : ਪ੍ਰੀਮੀਅਰ

Vivek Sharma

ਭਾਰਤੀਆਂ ਲਈ ਖੁਸ਼ਖਬਰੀ : ਅਮਰੀਕਾ ‘ਚ H-1B ਵੀਜ਼ਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 9 ਮਾਰਚ ਤੋਂ ਹੋਵੇਗੀ ਸ਼ੁਰੂ

Vivek Sharma

Leave a Comment