channel punjabi
Canada News North America

ਓਂਟਾਰੀਓ ਸੂਬੇ ਨੇ ਇੱਕੋ ਦਿਨ 27000 ਲੋਕਾਂ ਨੂੰ ਵੈਕਸੀਨ ਦੇ ਕੇ ਬਣਾਇਆ ਰਿਕਾਰਡ, ਡੱਗ ਫੋਰਡ ਨੇ ਹੋਰ ਵੈਕਸੀਨ ਉਪਲਬਧ ਕਰਾਉਣ ਦੀ ਕੀਤੀ ਮੰਗ

ਟੋਰਾਂਟੋ : ਕੈਨੇਡਾ ਦੇ ਕੋਰੋਨਾ ਪ੍ਰਭਾਵਿਤ ਸੂਬਿਆਂ ਵਿੱਚ ਵੈਕਸੀਨ ਦੀ ਡੋਜ ਦੇਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਕੋਰੋਨਾ ਨਾਲ ਕੈਨੇਡਾ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਓਂਂਟਾਰੀਓ ਵਿੱਚ ਹੁਣ ਤੱਕ ਸਾਢੇ ਸੱਤ ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਚੁੱਕੀ ਹੈ । ਇਸ ਬਾਰੇ ਜਾਣਕਾਰੀ ਸੂਬੇ ਦੇ ਪ੍ਰੀਮੀਅਰ ਡਗ ਫੋਰਡ ਵਲੋਂ ਸਾਂਝੀ ਕੀਤੀ ਗਈ। ਫੋਰਡ ਅਨੁਸਾਰ ਸੂਬੇ ਦੇ ਸਿਹਤ ਵਿਭਾਗ ਵੱਲੋਂ ਜ਼ਰੂਰਤਮੰਦਾਂ ਨੂੰ ਪਹਿਲ ਦੇ ਅਧਾਰ ਤੇ ਵੈਕਸੀਨ ਉਪਲੱਬਧ ਕਰਵਾਈ ਜਾ ਰਹੀ ਹੈ। ਜਿਵੇਂ ਹੀ ਵੈਕਸੀਨ ਫੈਡਰਲ ਸਰਕਾਰ ਵੱਲੋਂ ਸੂਬੇ ਨੂੰ ਉਪਲੱਬਧ ਕਰਵਾਈ ਜਾਂਦੀ ਹੈ, ਉਸਨੂੰ ਜ਼ਰੂਰਤਮੰਦ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਫੋਰਡ ਨੇ ਇਹ ਵੀ ਦੱਸਿਆ ਸੀ ਕਿ ਬੀਤੇ ਦਿਨ 27000 ਖੁਰਾਕਾਂ ਦੇ ਕੇ ਸੂਬੇ ਨੇ ਦੇਸ਼ ਪੱਧਰੀ ਰਿਕਾਰਡ ਕਾਇਮ ਕੀਤਾ ਹੈ।

ਪ੍ਰੀਮੀਅਰ ਡੱਗ ਫੋਰਡ ਨੇ ਕਿਹਾ, ‘ਤੱਥ ਇਹ ਹੈ ਕਿ ਅਸੀਂ ਕਿਸੇ ਵੀ ਹੋਰ ਸੂਬੇ ਨਾਲੋਂ ਵੱਧ ਲੋਕਾਂ ਨੂੰ ਟੀਕਾ ਲਗਵਾਇਆ ਹੈ। ਅੱਜ ਤੱਕ ਦੇ 7,54,000 ਤੋਂ ਵੱਧ ਕੋਵਿਡ -19 ਵੈਕਸੀਨ ਟੀਕੇ ਲਗਾਏ ਗਏ ਹਨ । ਕੱਲ੍ਹ, ਅਸੀਂ ਲਗਭਗ 27,000 ਟੀਕਿਆਂ ਦੇ ਨਾਲ ਦੇਸ਼-ਵਿਆਪੀ ਰਿਕਾਰਡ ਕਾਇਮ ਕੀਤਾ ਹੈ। ਸਾਡੇ ਕੋਲ ਬੁਨਿਆਦ ਢਾਂਚਾ ਤਿਆਰ ਹੈ, ਪਰ ਸਾਨੂੰ ਹੋਰ ਟੀਕਿਆਂ ਦੀ ਜ਼ਰੂਰਤ ਹੈ. https://t.co/W99nKirFZe

ਦੱਸਣਯੋਗ ਹੈ ਕਿ ਓਂਟਾਰੀਓ ਸੂਬਾ ਕੈਨੇਡਾ ਦਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਸੂਬਾ ਹੈ । ਇੱਥੇ 3 ਲੱਖ 8 ਹਜ਼ਾਰ 91 ਕੋਰੋਨਾ (308901) ਪ੍ਰਭਾਵਿਤ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਸ ਸੂਬੇ ਵਿੱਚ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 6994 ਤੱਕ ਪਹੁੰਚ ਚੁੱਕੀ ਹੈ।

Related News

ਵੈਨਕੁਵਰ ਦੇ ਇਕ ਅਪਾਰਟਮੈਂਟ ਵਿਚ ਇਕ ਜੈਂਡਰ ਰੀਵੀਲ ਪਾਰਟੀ ਦੇ ਮੇਜ਼ਬਾਨ ਨੂੰ ਲੱਗਿਆ 2,300 ਡਾਲਰ ਦਾ ਜ਼ੁਰਮਾਨਾ

Rajneet Kaur

ਕਲੀਵਲੈਂਡ ਡੈਮ ‘ਚ ਅਚਾਨਕ ਪਾਣੀ ਦੇ ਵਾਧੇ ਕਾਰਨ ਤਿੰਨ ਮੈਟਰੋ ਵੈਨਕੂਵਰ ਕਰਮਚਾਰੀਆਂ ਨੂੰ ਕੀਤਾ ਗਿਆ ਬਰਖਾਸਤ

Rajneet Kaur

BREAKING NEWS: ਆਹਮੋ-ਸਾਹਮਣੇ ਨਹੀਂ ਵਰਚੁਅਲ ਹੀ ਹੋਵੇਗੀ Joe Biden ਅਤੇ Justin Trudeau ਦੀ ਮੁਲਾਕਾਤ, ਵ੍ਹਾਈਟ ਹਾਊਸ ਨੇ ਕੀਤਾ ਸਪਸ਼ਟ

Vivek Sharma

Leave a Comment