channel punjabi
International News

BIG NEWS : ਭਾਰਤ ਵਿੱਚ ਕੋਰੋਨਾ ਵੈਕਸੀਨ ਟੀਕਾਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ, PM ਮੋਦੀ ਨੇ ਲਗਵਾਇਆ ਵੈਕਸੀਨ ਦੀ ਪਹਿਲਾ ਟੀਕਾ

ਨਵੀਂ ਦਿੱਲੀ: ਭਾਰਤ ਵਿੱਚ ਅੱਜ ਤੋਂ ਆਮ ਲੋਕਾਂ ਲਈ ਕੋਰੋਨਾ ਵੈਕਸੀਨ ਟੀਕਾਕਰਨ ਦਾ ਦੂਜਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਇਸੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਜਧਾਨੀ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਕੋਰੋਨਾਵਾਇਰਸ ਟੀਕੇ ਦੀ ਪਹਿਲੀ ਖੁਰਾਕ ਲਗਵਾਈ। ਪ੍ਰਧਾਨ ਮੰਤਰੀ ਮੋਦੀ ਸਵੇਰੇ ਕਰੀਬ ਸਾਢੇ ਛੇ ਵਜੇ AIIMS ਪਹੁੰਚੇ ਅਤੇ ਉੱਥੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਹਾਸਲ ਕੀਤੀ।

ਵੈਕਸੀਨ ਲਗਵਾਉਣ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ, ‘ਸਾਡੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਕੋਰੋਨਾ ਵਿਰੁੱਧ ਵਿਸ਼ਵਵਿਆਪੀ ਲੜਾਈ ਨੂੰ ਮਜ਼ਬੂਤ ​​ਕਰਨ ਵਿੱਚ ਜਿਸ ਤੇਜ਼ੀ ਨਾਲ ਕੰਮ ਕੀਤਾ ਹੈ ਉਹ ਕਮਾਲ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਜਿਹੜੇ ਵੈਕਸੀਨ ਲੈਣ ਦੇ ਯੋਗ ਹਨ। ਆਓ, ਮਿਲਕੇ ਭਾਰਤ ਨੂੰ ਕੋਰੋਨਾ ਤੋਂ ਆਜ਼ਾਦ ਕਰਾਉਂਦੇ ਹਾਂ।’

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿਚ ਬਣੀ ਵੈਕਸੀਨ ਭਾਰਤ ਬਾਇਓਟੈਕ ਵਲੋਂ ਤਿਆਰ ‘ਕੋਵੈਕਸੀਨ’ COVAXIN ਦਾ ਟੀਕਾ ਲਗਵਾਇਆ।

ਦੇਸ਼ ਭਰ ਵਿੱਚ ਕੋਰੋਨਾਵਾਇਰਸ ਟੀਕਾਕਰਨ ਦਾ ਦੂਜਾ ਗੇੜ ਅੱਜ ਤੋਂ ਸ਼ੁਰੂ ਹੋ ਗਿਆ। ਇਸ ਪੜਾਅ ਵਿੱਚ 60 ਸਾਲ ਤੋਂ ਵੱਧ ਉਮਰ ਅਤੇ 45 ਸਾਲ ਤੋਂ ਵੱਧ ਉਮਰ ਦੇ ਉਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ ਜਿਨ੍ਹਾਂ ਨੂੰ ਕੋਈ ਗੰਭੀਰ ਬਿਮਾਰੀ ਹੈ।

Related News

ਮਾਂਟ੍ਰੀਅਲ ਵਿਖੇ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ 10 ਮਿਲੀਅਨ ਡਾਲਰ ਹੋਣਗੇ ਖ਼ਰਚ,39 ਸਕੂਲਾਂ ਨੂੰ ਯੋਜਨਾ ‘ਚ ਕੀਤਾ ਸ਼ਾਮਲ

Vivek Sharma

7 ਜਨਵਰੀ ਵੀਰਵਾਰ ਨੂੰ ਸਵੇਰੇ 11 ਵਜੇ ਐਕਸਹਪ੍ਰੈੱਸ ਵੇਅ ‘ਤੇ ਕਿਸਾਨ ਚਾਰ ਪਾਸਿਓ ਕੱਢਣਗੇ ਟਰੈਕਟਰ ਮਾਰਚ

Rajneet Kaur

ਬੀ.ਸੀ: ਬੱਚਿਆਂ ‘ਚ ਕੋਵਿਡ 19 ਨਾਲ ਜੁੜੇ ਇਨਫਲੇਮੇਟਰੀ ਸਿੰਡਰੋਮ ਦੇ ਪਹਿਲੇ ਕੇਸ ਦੀ ਪੁਸ਼ਟੀ

Rajneet Kaur

Leave a Comment