channel punjabi
Canada News North America

ਕੈਨੇਡਾ ਵਿਚ ਮੰਗਲਵਾਰ ਨੂੰ ਕੋਰੋਨਾ ਕੇ 2752 ਮਾਮਲੇ ਆਏ ਸਾਹਮਣੇ, ਵੈਕਸੀਨ ਦੇਣ ਦਾ ਕੰਮ ਹੋਇਆ ਸ਼ੁਰੂ

ਓਟਾਵਾ : ਕੈਨੇਡਾ ਵਿੱਚ ਫਿਲਹਾਲ ਕੋਰੋਨਾ ਦੀ ਸਥਿਤੀ ਕਾਬੂ ਹੇਠ ਹੈ। ਸੰਘੀ ਅਧਿਕਾਰੀਆਂ ਨੇ ਵਾਅਦਾ ਕੀਤਾ ਸੀ ਕਿ ਦੇਸ਼ ਦਾ ਟੀਕਾਕਰਨ ਪ੍ਰੋਗਰਾਮ ਇਸ ਹਫ਼ਤੇ ਤੋਂ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਮੰਗਲਵਾਰ ਨੂੰ ਨਾਵਲ ਕੋਰੋਨਾਵਾਇਰਸ ਦੇ ਹੋਰ 2,752 ਮਾਮਲੇ ਸਾਹਮਣੇ ਆਏ । ਪਿਛਲੇ ਸਾਲ ਬਸੰਤ ਰੁੱਤ ਤੋਂ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਨਵੀਆਂ ਲਾਗਾਂ ਨੇ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਨੂੰ 8,52,274 ਤੱਕ ਪਹੁੰਚਾ ਦਿੱਤਾ ਹੈ । ਇਹਨਾਂ ਵਿੱਚੋਂ ਘੱਟ ਘੱਟ 7,99,835 ਪ੍ਰਭਾਵਿਤ ਹੁਣ ਤੱਕ ਸਿਹਤਯਾਬ ਹੋ ਚੁੱਕੇ ਹਨ।

ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੀਆਂ ਹੋਰ ਪੇਚੀਦਗੀਆਂ ਕਰਕੇ 39 ਲੋਕਾਂ ਦੀ ਜਾਨ ਚਲੀ ਗਈ, ਜਿਸ ਨਾਲ ਮੌਤਾਂ ਦੀ ਗਿਣਤੀ 21,762 ਹੋ ਗਈ ਹੈ।

ਇਹ ਨਵੇਂ ਮਾਮਲੇ ਅਤੇ ਮੌਤਾਂ ਉਦੋਂ ਹੋਈਆਂ ਜਦੋਂ ਸਰਕਾਰ ਟੀਕੇ ਦੀ ਸਪਲਾਈ ਵਿੱਚ ਕਈ ਤਰ੍ਹਾਂ ਦੀ ਦੇਰੀ ਤੋਂ ਉਭਰਨ ਲੱਗੀ ਹੈ। ਜਿਸ ਨੇ ਦੇਸ਼ ਭਰ ਵਿੱਚ ਵੈਕਸੀਨ ਰੋਲਆਉਟ ਵਿੱਚ ਰੁਕਾਵਟ ਖੜੀ ਕੀਤੀ । ਹੁਣ ਫਾਇਜਰ ਅਤੇ ਮੋਡਰਨਾ ਕੰਪਨੀਆਂ ਨੇ ਟੀਕਿਆਂ ਦੀ ਸਪਲਾਈ ਪਹਿਲਾਂ ਵਾਂਗ ਕਰਨੀ‌ ਸ਼ੁਰੂ ਕਰ ਦਿੱਤੀ ਹੈ, ਜਿਹੜੀ ਫਰਵਰੀ ਮਹੀਨੇ ਦੀ ਸ਼ੁਰੂਆਤ ਤੋਂ ਰੁਕੀ ਹੋਈ ਸੀ।

ਖਰੀਦ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਮਾਰਚ ਵਿਚ ਸੂਬਿਆਂ ਨੂੰ 3.5 ਮਿਲੀਅਨ ਖੁਰਾਕਾਂ ਭੇਜੀਆਂ ਜਾ ਰਹੀਆਂ ਹਨ, ਜੋ ਹਰ ਰੋਜ਼ 1,12,000 ਤੋਂ ਵੱਧ ਲੋਕਾਂ ਨੂੰ ਟੀਕਾ ਲਗਾਉਣ ਲਈ ਕਾਫ਼ੀ ਹਨ।

Related News

ਭਾਰਤੀ-ਕੈਨੇਡੀਅਨ ਯੂ-ਟਿਊਬਰ ਲੀਲੀ ਸਿੰਘ ਨੇ 63ਵੇਂ ਗ੍ਰੈਮੀ ਐਵਾਰਡ ਵਿੱਚ ‘ਆਈ ਸਟੈਂਡ ਵਿੱਦ ਫਾਰਮਰਸ’ ਦਾ ਮਾਸਕ ਪਾ ਕੇ ਕੀਤੀ ਸ਼ਿਰਕਤ

Rajneet Kaur

ਟੋਰਾਂਟੋ ਦੇ ਸਨੀਬਰੁੱਕ ਹਸਪਤਾਲ ‘ਚ ਕੋਵਿਡ 19 ਆਉਟਬ੍ਰੇਕ ਐਲਾਨ, ਸਰਜੀਕਲ ਯੂਨਿਟ ਵਿੱਚ ਕੋਵਿਡ-19 ਦੇ ਪੰਜ ਮਾਮਲਿਆਂ ਦੀ ਪੁਸ਼ਟੀ

Rajneet Kaur

ਜਾਰਜੀਆ ‘ਚ ਬਾਇਡਨ ਨੇ ਹਾਸਲ ਕੀਤੀ ਜਿੱਤ

Rajneet Kaur

Leave a Comment