channel punjabi
Canada International News North America

ਭਾਰਤੀ-ਕੈਨੇਡੀਅਨ ਯੂ-ਟਿਊਬਰ ਲੀਲੀ ਸਿੰਘ ਨੇ 63ਵੇਂ ਗ੍ਰੈਮੀ ਐਵਾਰਡ ਵਿੱਚ ‘ਆਈ ਸਟੈਂਡ ਵਿੱਦ ਫਾਰਮਰਸ’ ਦਾ ਮਾਸਕ ਪਾ ਕੇ ਕੀਤੀ ਸ਼ਿਰਕਤ

14 ਮਾਰਚ ਨੂੰ ਲਾਸ ਏਂਜਲਸ ਵਿੱਚ ਗ੍ਰੈਮੀ ਐਵਾਰਡ 2021 ਦੌਰਾਨ ਭਾਰਤੀ-ਕੈਨੇਡੀਅਨ ਯੂ-ਟਿਊਬਰ ਲੀਲੀ ਸਿੰਘ ਨੇ ਭਾਰਤ ਵਿੱਚ ਕਿਸਾਨਾਂ ਦੇ ਅੰਦੋਲਨ ਪ੍ਰਤੀ ਏਕਤਾ ਲਈ, ਉਨ੍ਹਾਂ ਦੇ ਸਮਰਥਨ ਵਿੱਚ ਇੱਕ ਮਾਸਕ ਪਹਿਣ ਕੇ ਸ਼ਿਰਕਤ ਕੀਤੀ। ਲੀਲੀ ਜੋ ਮਾਸਕ ਪਾ ਕੇ ਸਮਾਰੋਹ ਵਿਚ ਆਈ, ਉਸ ‘ਤੇ ‘ਆਈ ਸਟੈਂਡ ਵਿੱਦ ਫਾਰਮਰਸ’ (ਮੈਂ ਕਿਸਾਨਾਂ ਦੇ ਨਾਲ ਖੜ੍ਹੀ ਹਾਂ) ਲਿਖਿਆ ਸੀ।

32 ਸਾਲਾ ਸਿੰਘ ਨੇ ਟਵਿਟਰ ‘ਤੇ ਆਪਣੀ ਇਹ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਰੈਡ ਕਾਰਪੇਟ ਨੂੰ ਮੀਡੀਆ ਵਿਚ ਕਾਫੀ ਚੰਗੀ ਕਵਰੇਜ ਮਿਲਦੀ ਹੈ, ਇਸ ਲਈ ਇਹ ਕਿਸਾਨਾਂ ਦੇ ਪ੍ਰਤੀ ਇਕਜੁਟਤਾ ਦਿਖਾਉਣ ਦਾ ਸਹੀ ਮੌਕਾ ਸੀ। ਸਿੰਘ ਨੇ ਤਸਵੀਰ ਦਾ ਸਿਰਲੇਖ ਲਿਖਿਆ, ‘ਮੈਂ ਜਾਣਦੀ ਹਾਂ ਕਿ ਰੈਡ ਕਾਰਪੇਟ/ਪੁਰਸਕਾਰ ਸਮਾਰੋਹ ਦੀਆਂ ਤਸਵੀਰਾਂ ਨੂੰ ਸਭ ਤੋਂ ਜ਼ਿਆਦਾ ਪ੍ਰਸਾਰਿਤ ਕੀਤਾ ਜਾਂਦਾ ਹੈ, ਇਸ ਲਈ ਮੈਂ ਮੀਡੀਆ ਲਈ ਇਹ ਤਸਵੀਰ ਸਾਂਝੀ ਕਰ ਰਹੀ ਹਾਂ। ਇਸ ਨੂੰ ਬੇਝਿਜਕ ਪ੍ਰਸਾਰਿਤ ਕਰੋ।’

ਫੋਟੋ ਨੂੰ ਸਾਂਝਾ ਕਰਨ ਤੋਂ ਇਕ ਘੰਟੇ ਬਾਅਦ, ਉਸ ਦੀ ਇੰਸਟਾਗ੍ਰਾਮ ਪੋਸਟ ਨੂੰ 52,000 ਤੋਂ ਜ਼ਿਆਦਾ ਲੋਕਾਂ ਦੁਆਰਾ “ਪਸੰਦ” ਕੀਤਾ ਗਿਆ। ਕੈਨੇਡੀਅਨ ਲੀਲੀ ਸਿੰਘ ਦੇ ਇੰਸਟਾਗ੍ਰਾਮ ਉੱਤੇ 9 ਮਿਲੀਅਨ ਤੋਂ ਵੱਧ ਫਾਲੋਅਰਜ਼ ਅਤੇ ਯੂਟਿਉਬ ਉੱਤੇ 14 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਹਨ।ਭਾਰਤੀ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 3 ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਹਨ।

Related News

ਕੈਨੇਡਾ ਵਿੱਚ ਹਥਿਆਰਬੰਦ ਸੈਨਾ ਦੇ ਬਜ਼ੁਰਗਾਂ ਦੇ ਇੱਕ ਸਮੂਹ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਵਿੱਚ ਵੱਖ ਵੱਖ ਭਾਈਚਾਰਿਆਂ ਦਰਮਿਆਨ ਵੱਧ ਰਹੀ ਫੁੱਟ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਦੀ ਮੁਹਿੰਮ ਕੀਤੀ ਸ਼ੁਰੂ

Rajneet Kaur

ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ, ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਦੀ ਮਦਦ ਲਈ ਰਾਸ਼ਟਰਪਤੀ Biden ਨੂੰ ਕੀਤੀ ਅਪੀਲ

Vivek Sharma

ਭਾਰਤ ਬਣਿਆ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਦਾ ਮੈਂਬਰ, ਫਰਾਂਸ ਨੇ ਕੀਤਾ ਸਵਾਗਤ

Vivek Sharma

Leave a Comment