channel punjabi
International News USA

ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ, ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਦੀ ਮਦਦ ਲਈ ਰਾਸ਼ਟਰਪਤੀ Biden ਨੂੰ ਕੀਤੀ ਅਪੀਲ

ਵਾਸ਼ਿੰਗਟਨ : ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਹਿਰ ਢਾਅ ਰਹੀ ਹੈ । ਬੀਤੇ ਸਾਲ ਦੇ ਮੁਕਾਬਲੇ ਇਸ ਵਾਰ ਕੋਰੋਨਾ ਵਾਇਰਸ ਜ਼ਿਆਦਾ ਘਾਤਕ ਅਤੇ ਤੇਜ਼ੀ ਨਾਲ ਸੰਚਾਰ ਕਰ ਰਿਹਾ ਹੈ। ਕੁਝ ਹਫਤੇ ਪਹਿਲਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਵੈਕਸੀਨ ਵੰਡਣ ਵਾਲੇ ਭਾਰਤ ਵਿੱਚ ਹੁਣ ਆਪਣੇ ਨਾਗਰਿਕਾਂ ਲਈ ਦੇਸ਼ ਵਿੱਚ ਵੈਕਸੀਨ ਦੀ ਕਿੱਲਤ ਆ ਗਈ ਹੈ। ਹਾਲਾਤ ਇਹ ਹਨ ਕਿ ਭਾਰਤ ਤੋਂ ਵੈਕਸੀਨ ਬਰਾਮਦ ਕਰਦੇ ਰਹੇ ਦੇਸ਼ ਅੱਜ ਭਾਰਤੀਆਂ ਨੂੰ ਆਪਣੇ ਦੇਸ਼ ਵਿੱਚ ਪ੍ਰਵੇਸ਼ ਨਹੀਂ ਕਰਨ ਦੇ ਰਹੇ ਅਤੇ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਤੇ ਬੈਨ ਲਗਾ ਚੁੱਕੇ ਹਨ। ਸਾਉਦੀ ਅਰਬ, ਕੈਨੇਡਾ ਅਤੇ ਫਰਾਂਸ ਇਹਨਾਂ ਵਿੱਚੋਂ ਹੀ ਕੁਝ ਦੇਸ਼ ਹਨ।

ਖ਼ੈਰ, ਮੁਸੀਬਤ ਦੀ ਇਸ ਔਖੀ ਘੜੀ ਵਿੱਚ ਅਮਰੀਕਾ ਦੇ ਕੁਝ ਸੰਸਦ ਮੈਂਬਰਾਂ ਨੇ ਭਾਰਤ ਦੇ ਹੱਕ ਵਿੱਚ ਖੁੱਲ੍ਹ ਕੇ ਖੜੇ ਹੋਣ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਦੇ ਸੰਸਦ ਮੈਂਬਰਾਂ ਨੇ ਭਾਰਤ ‘ਚ ਕੋਰੋਨਾ ਇਨਫੈਕਸ਼ਨ ਦੀ ਤੇਜ਼ੀ ਨਾਲ ਵੱਧ ਰਹੇ ਹਾਲਤ ‘ਤੇ ਚਿੰਤਾ ਪ੍ਰਗਟਾਈ ਹੈ। ਸੰਸਦ ਮੈਂਬਰਾਂ ਨੇ ਰਾਸ਼ਟਰਪਤੀ Joe Biden ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਨੂੰ ਹਰ ਜ਼ਰੂਰੀ ਸਹਾਇਤਾ ਮੁੱਹਈਆ ਕਰਵਾਉਣ। ਭਾਰਤ ਵੰਸ਼ੀਆਂ ਨੇ ਵੀ ਮਦਦ ਲਈ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਡੈਮੋਕ੍ਰੇਟਿਕ ਸੀਨੇਟਰ ਐਡਵਰਡ ਜਾਨ ਮਾਰਕੇ ਨੇ ਟਵੀਟ ਕੀਤਾ ਹੈ ਕਿ ਇਹ ਸਾਡਾ ਨੈਤਿਕ ਫਰਜ਼ ਹੈ ਕਿ ਅਸੀਂ ਭਾਰਤ ਦੀ ਹਰ ਸੰਭਵ ਮਦਦ ਕਰੀਏ। ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਨਾਗਰਿਕਾਂ ਲਈ ਵੈਕਸੀਨ ਦਾ ਕਾਫੀ ਭੰਡਾਰ ਹੈ। ਅਜਿਹੇ ‘ਚ ਅਸੀਂ ਭਾਰਤ ਨੂੰ ਵੈਕਸੀਨ ਦੇਣ ਤੋਂ ਮੰਨਾ ਕਿਵੇਂ ਕਰ ਸਕਦੇ ਹਨ। ਸੰਸਦ ਮੈਂਬਰ ਗ੍ਰੇਗਰੀ ਮੀਕਸ ਨੇ ਵੀ ਭਾਰਤ ‘ਚ ਵਧਦੀ ਇਨਫੈਕਸ਼ਨ ‘ਤੇ ਚਿੰਤਾ ਪ੍ਰਗਟਾਈ ਹੈ।

ਉਧਰ ਦੇਸ਼ ਵਿੱਚ ਆਈ ਸੰਕਟ ਦੀ ਇਸ ਘੜੀ ਵਿਚ ਭਾਰਤੀ-ਅਮਰੀਕਨਾਂ ‘ਚ ਭਾਰਤ ਦੇ ਵਧਦੀ ਇਨਫੈਕਸ਼ਨ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਕਈ ਅਜਿਹੇ ਸੰਗਠਨਾਂ ਨੇ ਜ਼ਰੂਰੀ ਦਵਾਈਆਂ ਨੂੰ ਭੇਜਣ ਲਈ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਚਾਹੁੰਦੇ ਹਨ ਕਿ ਕੋਰੋਨਾ ਨਾਲ ਲੜ ਰਹੇ ਭਾਰਤ ਨੂੰ ਆਕਸੀਜਨ ਤੇ ਜ਼ਰੂਰੀ ਦਵਾਈਆਂ ਦੇ ਮਾਮਲੇ ‘ਚ ਹਰ ਸੰਭਵ ਮਦਦ ਸ਼ੁਰੂ ਕੀਤੀ ਜਾਵੇ।

ਦੱਸ ਦਈਏ ਕਿ ਅਮਰੀਕਾ ਤੋਂ ਇਲਾਵਾ ਚੀਨ ਨੇ ਵੀ ਭਾਰਤ ਨੂੰ ਹਰ ਸੰਭਵ ਸਹਾਇਤਾ ਉਪਲਬਧ ਕਰਵਾਉਣ ਦਾ ਭਰੋਸਾ ਦਿੱਤਾ ਹੈ। ਬੀਤੇ ਸਾਲ ਭਾਰਤ ਨੇ ਚੀਨ ਵਿਚ ਕਰੋਨਾ ਸੰਕਟ ਸਮੇਂ ਵੱਡੀ ਮਾਤਰਾ ਵਿੱਚ ਦਵਾਈਆਂ ਉਪਲਬਧ ਕਰਵਾਈਆਂ ਸਨ।

Related News

ਟੋਰਾਂਟੋ: ਇਕ ਘਰ ‘ਚੋਂ ਮਿਲੀ ਵਿਅਕਤੀ ਦੀ ਲਾਸ਼, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

ਕੈਨੇਡਾ ਵਿੱਚ ਕੋਰੋਨਾ ਵਾਇਰਸ ਕਾਰਨ ਜਾਨ ਗੁਆਉਣ ਵਾਲਿਆਂ ਦੀ ਸੰਖਿਆ 20,000 ਤੋਂ ਪਾਰ ਪਹੁੰਚੀ, ਓਂਂਟਾਰੀਓ ‘ਚ 1848 ਨਵੇਂ ਮਾਮਲੇ

Vivek Sharma

ਗਿਲਡਫੋਰਡ ਖੇਤਰ ਵਿਚ ਇਕ ਔਰਤ ਨੂੰ ਵਿਅਕਤੀ ਨੇ ਮਾਰਿਆ ਮੁੱਕਾ,ਪੁਲਿਸ ਵਲੋਂ ਵਿਅਕਤੀ ਦੀ ਭਾਲ ਸ਼ੁਰੂ

Rajneet Kaur

Leave a Comment