channel punjabi
Canada International KISAN ANDOLAN News North America

ਹੁਣ ਦੱਖਣੀ ਅਫਰੀਕੀ ਵਾਇਰਸ ਦੇ ਕੈਨੇਡਾ ਵਿੱਚ ਹੋਣ‌ ਦੀ ਹੋਈ ਪੁਸ਼ਟੀ

ਬ੍ਰਿਟੇਨ ਤੋਂ ਬਾਅਦ ਹੁਣ ਦੱਖਣੀ ਅਫਰੀਕੀ ਵਾਇਰਸ ਨੇ ਮਚਾਈ ਦਹਿਸ਼ਤ, ਕੈਨੇਡਾ ਵਿੱਚ ਵੀ ਪਾਇਆ ਗਿਆ ਇਹ ਵਾਇਰਸ

ਕੈਲਗਰੀ : ਚਾਇਨਾ ਦੇ ਕੋਰੋਨਾ ਵਾਇਰਸ ਅਤੇ ਬ੍ਰਿਟੇਨ ਵਾਲੇ ਨਵੇਂ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਦੱਖਣੀ ਅਫ਼ਰੀਕਾ ਦੇ ਇੱਕ ਵਾਇਰਸ ਦੀ ਐਂਟਰੀ ਹੋ ਚੁੱਕੀ ਹੈ। ਇਹ ਵਾਇਰਸ ਬ੍ਰਿਟੇਨ ਵਾਲੇ ਵਾਇਰਸ ਤੋਂ ਵੀ ਜ਼ਿਆਦਾ ਖਤਰਨਾਕ ਦੱਸਿਆ ਜਾ ਰਿਹਾ ਹੈ। ਬਦਕਿਸਮਤੀ ਨਾਲ ਇਸ ਵਾਇਰਸ ਨੇ ਵੀ ਕੈਨੇਡਾ ਵਿੱਚ ਦਸਤਕ ਦੇ ਦਿੱਤੀ ਹੈ। ਕੈਨੇਡਾ ਦੇ ਸੂਬੇ ਅਲਬਰਟਾ ਵਿਚ ਦੱਖਣੀ ਅਫ਼ਰੀਕੀ ਸਟ੍ਰੇਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਬ੍ਰਿਟੇਨ ਇਸ ਨੂੰ ਆਪਣੇ ਇੱਥੇ ਪਾਏ ਗਏ ਸਟ੍ਰੇਨ ਨਾਲੋਂ ਵੀ ਖ਼ਤਰਨਾਕ ਕਰਾਰ ਦੇ ਚੁੱਕਾ ਹੈ।

ਕੈਨੇਡੀਅਨ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਹਾਲ ਹੀ ਵਿਚ ਯਾਤਰਾ ਕਰਕੇ ਕੇ ਪਰਤੇ ਇਕ ਸ਼ਖਸ ਵਿਚ ਇਸ ਦੀ ਪੁਸ਼ਟੀ ਹੋਈ ਹੈ।


ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਹੁਣ ਤੱਕ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੋ ਸਕਦਾ ਹੈ। ਹਿਨਸ਼ੌ ਨੇ ਕਿਹਾ ਕਿ ਵਿਅਕਤੀ ਨੇ ਖ਼ੁਦ ਨੂੰ ਹੋਰਾਂ ਨਾਲੋਂ ਇਕਾਂਤਵਾਸ ਕਰ ਲਿਆ ਹੈ। ਕੈਨੇਡਾ ਦੀ ਜਨਤਕ ਸਿਹਤ ਏਜੰਸੀ ਨੇ ਸ਼ੁੱਕਰਵਾਰ ਦੇਰ ਸ਼ਾਮ ਕਿਹਾ ਕਿ ਕੈਨੇਡਾ ਵਿਚ ਕੋਰੋਨਾ ਵਾਇਰਸ ਸਟ੍ਰੇਨ ਦੇ ਨਵੇਂ ਅਤੇ ਖ਼ਤਰਨਾਕ ਰੂਪ ਦਾ ਇਹ ਪਹਿਲਾ ਮਾਮਲਾ ਹੈ।

ਉੱਥੇ ਹੀ, ਮੈਡੀਕਲ ਅਫ਼ਸਰ ਡਾ. ਡੀਨਾ ਹਿਨਸ਼ੌ ਨੇ ਕਿਹਾ ਕਿ ਹੁਣ ਤੱਕ ਇਹ ਨਹੀਂ ਪਤਾ ਕਿ ਜਿਸ ਵਿਅਕਤੀ ਵਿਚ ਇਸ ਦੀ ਪੁਸ਼ਟੀ ਹੋਈ ਹੈ, ਉਸ ਤੋਂ ਇਹ ਹੋਰਾਂ ਵਿਚ ਵੀ ਫ਼ੈਲ ਚੁੱਕਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਅਲਬਰਟਾ ਵਿਚ ਇਸ ਮਾਮਲੇ ਦੀ ਮੌਜੂਦਗੀ ਸਿਹਤ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ। ਸਿਹਤ ਅਧਿਕਾਰੀ ਨੇ ਕਿਹਾ ਕਿ ਅਸੀਂ ਲੋਕਾਂ ਦੀ ਸਿਹਤ ਸੁਰੱਖਿਆ ਲਈ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੇ ਹਾਂ। ਪਿਛਲੇ ਸਾਲ ਦੇ ਅਖੀਰ ਵਿਚ ਦੱਖਣੀ ਅਫ਼ਰੀਕਾ ਦੇ ਸਿਹਤ ਵਿਭਾਗ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦਾ ਨਵਾਂ ਜੈਨੇਟਿਕ ਪਰਿਵਰਤਨ ਦੇਸ਼ ਵਿਚ ਪਾਇਆ ਗਿਆ ਹੈ ਅਤੇ ਇਸ ਵਜ੍ਹਾ ਨਾਲ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਨਵਾਂ ਸਟ੍ਰੇਨ ਲਗਭਗ 70 ਫ਼ੀਸਦੀ ਵਧੇਰੇ ਛੂਤਕਾਰੀ ਹੈ।

ਦੱਸਣਯੋਗ ਹੈ ਕਿ ਕਰੋਨਾ ਵਾਇਰਸ ਕਾਰਨ ਕੈਨੇਡਾ ਵਿੱਚ 6 ਲੱਖ 50 ਹਜ਼ਾਰ 919 ਲੋਕੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਇਹਨਾਂ ਵਿੱਚੋਂ 551928 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਕੈਨੇਡਾ ਵਿੱਚ ਕੋਰੋਨਾ ਕਾਰਨ 16788 ਲੋਕੀ ਆਪਣੀ ਜਾਨ ਗੁਆ ਚੁੱਕੇ ਹਨ। ਇਸ ਸਮੇਂ ਵੀ 82203 ਵਿਅਕਤੀ ਕੋਰੋਨਾ ਦੀ ਚਪੇਟ ਵਿਚ ਆ ਕੇ ਆਪਣਾ ਇਲਾਜ ਕਰਵਾ ਰਹੇ ਹਨ

Related News

ਟੋਰਾਂਟੋ: ਵਿਗਿਆਨੀ ਪਹਿਲੀ ਵਾਰ ਗਰਭ ‘ਚ ਮਾਈਕ੍ਰੋਪਲਾਸਟਿਕਸ ਦੇਖ ਹੋਏ ਹੈਰਾਨ

Rajneet Kaur

ਲਿਬਰਲ ਪਾਰਟੀ ਦੇ ਐਮਪੀ ਸੁੱਖ ਧਾਲੀਵਾਲ ਨੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਡਬਲ ਮਿਊਟੈਂਟ ਦੇ ਕੇਸਾਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ’ਤੇ ਪ੍ਰਗਟਾਈ ਚਿੰਤਾ,ਭਾਰਤ ਗਏ ਕੈਨੇਡੀਅਨਾਂ ਨੂੰ ਜਲਦ ਕੈਨੇਡਾ ਵਾਪਸ ਪਰਤਣ ਦੀ ਕੀਤੀ ਅਪੀਲ

Rajneet Kaur

ਈਰਾਨ ਨੇ ਟਰੰਪ ਦੇ ਗ੍ਰਿਫਤਾਰੀ ਵਾਰੰਟ ਕੀਤੇ ਜਾਰੀ, ਇੰਟਰਪੋਲ ਤੋਂ ਮੰਗੀ ਮਦਦ

team punjabi

Leave a Comment