channel punjabi
International News USA

ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਨੂੰ ਵ੍ਹਾਈਟ ਹਾਊਸ ’ਚ ਮਿਲੀ ਅਹਿਮ ਜ਼ਿੰਮੇਵਾਰੀ

ਵਾਸ਼ਿੰਗਟਨ: ਇੱਕ ਹੋਰ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਨੂੰ ਅਮਰੀਕਾ ਦੀ ਨਵੀਂ ਸਰਕਾਰ ਲਈ ਅਹਿਮ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲੇਗਾ । ਭਾਰਤੀ ਮੂਲ ਦੀ ਸਰਬੀਨਾ ਸਿੰਘ ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਲਈ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਵਜੋਂ ਆਪਣੀ ਸੇਵਾ ਨਿਭਾਏਗੀ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੇ ਸੱਤਾ ਤਬਦੀਲ ਦਲ ਨੇ ਇਹ ਐਲਾਨ ਕੀਤਾ ਹੈ।

ਸਬਰੀਨਾ ਸਿੰਘ ਨੇ ਤਬਦੀਲੀ ਟੀਮ ਵੱਲੋਂ ਕੀਤੇ ਗਏ ਟਵੀਟ ਨੂੰ ਰੀਟਵੀਟ ਕੀਤਾ ਅਤੇ ਲਿਖਿਆ ਕਿ ਉਸਨੂੰ ਕਮਲਾ ਹੈਰਿਸ ਲਈ ਕੰਮ ਕਰਨ ਦਾ ਮਾਣ ਮਿਲਿਆ ਅਤੇ “ਕੰਮ ਜਾਰੀ ਰੱਖਣ ਅਤੇ ਅਮਰੀਕੀ ਲੋਕਾਂ ਲਈ ਨਤੀਜੇ ਦੇਣ ਲਈ ਉਤਸ਼ਾਹਿਤ ਹੈ।

ਸਰਬੀਨਾ ਸਿੰਘ, Biden-Harris ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਕਮਲਾ ਹੈਰਿਸ ਦੀ ਪ੍ਰੈੱਸ ਸਕੱਤਰ ਸੀ। ਇਸ ਤੋਂ ਪਹਿਲਾਂ ਉਹ ਮਾਈਕ ਬਲੂਮਰਗ ਅਤੇ ਕੌਰੀ ਬੁਰਕ ਦੇ ਰਾਸ਼ਟਰਪਤੀ ਅਹੁਦੇ ਸੰਬੰਧੀ ਮੁਹਿੰਮ ਲਈ ਸੀਨੀਅਰ ਬੁਲਾਰੇ ਅਤੇ ਨੈਸ਼ਨਲ ਪ੍ਰੈੱਸ ਸਕੱਤਰ ਰਹਿ ਚੁੱਕੀ ਹੈ। ਸਾਲ 2016 ਵਿੱਚ, ਉਹ ਹਿਲੇਰੀ ਕਲਿੰਟਨ ਦੀ ਸੰਚਾਰ ਡਾਇਰੈਕਟਰ ਸੀ। ਉਹ ਕਈ ਹੋਰ ਮਹੱਤਵਪੂਰਨ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੀ ਹੈ। ਸੱਤਾ ਤਬਦੀਲ ਦਲ ਨੇ ਵ੍ਹਾਈਟ ਹਾਊਸ ’ਚ ਉਪ ਰਾਸ਼ਟਰਪਤੀ ਕਾਰਜਕਾਲ ਲਈ ਕਈ ਅਹਿਮ ਨਿਯੁਕਤੀਆਂ ਦੇ ਐਲਾਨ ਤਹਿਤ ਉਨ੍ਹਾਂ ਨੂੰ ਨਾਮਜ਼ਦ ਕੀਤਾ।

Joe Biden ਅਤੇ Kamla Harris 20 ਜਨਵਰੀ ਨੂੰ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਅਹੁਦਿਆਂ ਲਈ ਸਹੁੰ ਚੁੱਕਣਗੇ। ਸਬਰੀਨਾ ਇੰਡੀਆ ਲੀਗ ਆਫ ਅਮਰੀਕਾ ਦੇ ਸਰਦਾਰ ਜਗ ਜੀਤ ਸਿੰਘ ਦੀ ਪੋਤੀ ਹੈ। ਸਾਲ 1940 ’ਚ ਜਗ ਜੀਤ ਸਿੰਘ ਨੇ ਆਪਣੇ ਸਾਥੀ ਭਾਰਤੀਆਂ ਨਾਲ ਮਿਲ ਕੇ ਅਮਰੀਕਾ ਦੀ ਨਸਲੀ ਵਿਤਕਰੇ ਵਾਲੀਆਂ ਨੀਤੀਆਂ ਵਿਰੁੱਧ ਦੇਸ਼ ਵਿਆਪੀ ਮੁਹਿੰਮ ਚਲਾਈ ਸੀ। ਇਸ ਤੋਂ ਬਾਅਦ ਉਸ ਵੇਲੇ ਦੇ ਰਾਸ਼ਟਰਪਤੀ ਹੈਰਿਸ ਟਰੂਮੈਨ ਨੇ ਜੁਲਾਈ,1946 ‘ਚ ਪ੍ਰਵਾਸੀ ਕੋਟੇ ਦੀ ਸਥਾਪਨਾ ਵਾਲਾ ਕਾਨੂੰਨ ਬਣਾਇਆ ਸੀ।

Related News

2020 ਦੇ ਅੰਤ ਤੱਕ ਕੈਨੇਡਾ ਦੇ ਸਕਦਾ ਹੈ ਮਾਡਰਨਾ ਦੀ ਵੈਕਸੀਨ ਨੂੰ ਮਨਜ਼ੂਰੀ !

Vivek Sharma

ਖ਼ਾਸ ਖ਼ਬਰ : ਮਨੀਟੋਬਾ ਦੇ ਮਾਪੇ ਚਾਹੁੰਦੇ ਨੇ ਵੈਕਲਪਿਕ ਸਿੱਖਿਆ ਵਿਵਸਥਾ ! ਮਾਪੇ ਹਾਲੇ ਵੀ ਨਹੀਂ ਚਾਹੁੰਦੇ ਬੱਚਿਆਂ ਨੂੰ ਭੇਜਿਆ ਜਾਵੇ ਸਕੂਲ !

Vivek Sharma

ਮਹਾਂਮਾਰੀ ਦੌਰਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਫੈਡਰਲ ਸਰਕਾਰ ਨੇ ਚੁੱਕੇ ਠੋਸ ਕਦਮ

Rajneet Kaur

Leave a Comment