channel punjabi
Canada International North America

ਅੰਤਰਰਾਸ਼ਟਰੀ ਯਾਤਰੀਆਂ ਲਈ ਟੋਰਾਂਟੋ ਪੀਅਰਸਨ ਹਵਾਈ ਅੱਡੇ ‘ਤੇ ਮੁਫਤ ਕੋਵਿਡ -19 ਟੈਸਟਿੰਗ ਪ੍ਰੋਗਰਾਮ ਦੀ ਸ਼ੁਰੂਆਤ

ਓਨਟਾਰੀਓ ਸਰਕਾਰ ਨੇ ਕਿਹਾ ਕਿ ਉਹ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ, ਜੋ ਕਿ ਵਿਸ਼ਾਣੂ ਦੇ ਫੈਲਣ ਦੀ ਪਛਾਣ ਕਰਨ ਅਤੇ ਰੋਕਣ ਲਈ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੂਬੇ ‘ਚ ਆਉਣ ਵਾਲੇ ਯਾਤਰੀਆਂ ਦੀ ਕੋਵਿਡ 19 ਜਾਂਚ ਕਰੇਗਾ।

ਦਸ ਦਈਏ ਓਨਟਾਰੀਓ ‘ਚ ਆਉਣ ਵਾਲੇ ਕੌਮਾਂਤਰੀ ਮੁਸਾਫ਼ਰਾਂ ਦੇ ਕੋਰੋਨਾ ਟੈਸਟ ਹੁਣ ਮੁਫ਼ਤ ਕੀਤੇ ਜਾਣਗੇ। ਪ੍ਰੀਮੀਅਰ ਡੱਗ ਫੋਰਡ ਨੇ ਨਵੇਂ ਪਾਇਲਟ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਪੀਅਰਸਨ ਏਅਰਪੋਰਟ ‘ਤੇ ਹਰ ਹਫ਼ਤੇ 60 ਹਜ਼ਾਰ ਤੋਂ ਵੱਧ ਕੌਮਾਂਤਰੀ ਯਾਤਰੀ ਆਉਂਦੇ ਹਨ, ਅਸੀਂ ਕੋਈ ਖ਼ਤਰਾ ਨਹੀਂ ਲੈਣਾ ਚਾਹੁੰਦੇ। ਇਸ ਲਈ ਕੋਵਿਡ- 19 ਨੂੰ ਫੈਲਣ ਤੋਂ ਰੋਕਣ ਲਈ ਨਵੇਂ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੁਫ਼ਤ ਅਤੇ ਸਵੈਇਛੁੱਕ ਕੋਵਿਡ-19 ਟੈਸਟਿੰਗ ਪ੍ਰੋਗਰਾਮ ਘੱਟੋ-ਘੱਟ 14 ਦਿਨ ਲਈ ਸੂਬੇ ਵਿੱਚ ਆਉਣ ਵਾਲੇ ਯੋਗ ਕੌਮਾਂਤਰੀ ਯਾਤਰੀਆਂ ਲਈ ਹੈ।ਟੈਸਟਿੰਗ ਟਰਮੀਨਲ 1 ਅਤੇ ਟਰਮੀਨਲ 3 ਦੋਵਾਂ ਵਿੱਚ ਕੀਤੀ ਜਾਏਗੀ।

Related News

Yes ਜਾਂ NO ਤੋਂ ਬਾਅਦ ਕਿਸਾਨਾਂ ਦਾ ਨਵਾਂ ਨਾਅਰਾ ‘ਜਾਂ ਮਰਾਂਗੇ ਜਾਂ ਜਿੱਤਾਂਗੇ’

Rajneet Kaur

ਅਮਰੀਕੀ ਪੁਲਿਸ ਨੇ 12 ਸਾਲਾਂ ਨਾਬਾਲਿਗ ਨੂੰ ਕਾਰ ਚੋਰੀ ਦੇ ਦੋਸ਼ ‘ਚ ਲਿਆ ਹਿਰਾਸਤ ‘ਚ

Rajneet Kaur

New Rules : ਅਮਰੀਕੀ ਫੌਜ ਵਿੱੱਚ ਮਹਿਲਾਵਾਂ ਨੂੰ ਲੰਬੇ ਬਾਲ ਰੱਖਣ, ਲਿਪਸਟਿਕ ਲਗਾਉਣ ਦੀ ਮਿਲੀ ਇਜਾਜ਼ਤ !

Vivek Sharma

Leave a Comment