channel punjabi
Canada News North America

ਅਲਬਰਟਾ ਵਿੱਚ ਹੈਲੀਕਾਪਟਰ ਹਾਦਸਾ, 4 ਜਣਿਆਂ ਦੀ ਗਈ ਜਾਨ

ਅਲਬਰਟਾ : ਨਵੇਂ ਸਾਲ ਵਾਲੇ ਦਿਨ ਉੱਤਰੀ ਅਲਬਰਟਾ ਵਿੱਚ ਵਾਪਰੇ ਹੈਲੀਕਾਪਟਰ ਕਰੈਸ਼ ਵਿੱਚ ਚਾਰ ਜਣਿਆਂ ਦੀ ਜਾਨ ਚਲੀ ਗਈ । ਹਾਦਸੇ ਦੌਰਾਨ ਹੈਲੀਕਾਪਟਰ ਖ਼ੇਤਾਂ ਵਿੱਚ ਜਾ ਡਿੱਗਿਆ । ਅਲਬਰਟਾ ਆਰਸੀਐਮਪੀ ਨੇ ਸ਼ਨੀਵਾਰ ਨੂੰ ਇਕ ਖ਼ਬਰ ਜਾਰੀ ਕਰਦਿਆਂ ਕਿਹਾ ਕਿ ਆਰਸੀਐਮਪੀ ਨੂੰ ਬਰਿਚ ਹਿਲਜ਼ ਕਾਉਂਟੀ ਖੇਤਰ ਦੇ ਇੱਕ ਰਾਬਿਨਸਨ ਆਰ 44 ਹੈਲੀਕਾਪਟਰ ਵਿੱਚ ਇੱਕ ਐਮਰਜੈਂਸੀ ਲੋਕੇਸ਼ਨ ਟ੍ਰਾਂਸਮੀਟਰ ਦੇ ਇੱਕ ਕਾਲ ਦਾ ਜਵਾਬ ਦੇਣ ਲਈ ਭੇਜਿਆ ਗਿਆ ਸੀ। ਸਾਰਜੈਂਟ ਸ਼ੌਨ ਫ੍ਰੈਂਚ ਨੇ ਕਿਹਾ ਕਿ ਫੋਨ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ 8:50 ਵਜੇ ਆਇਆ।

ਘਟਨਾ ਵਾਲੀ ਥਾਂ ‘ਤੇ ਪਹੁੰਚਣ’ ਤੇ, ਆਰਸੀਐਮਪੀ ਦੇ ਮੈਂਬਰਾਂ ਨੇ ਪੁਸ਼ਟੀ ਕੀਤੀ ਕਿ ਇੱਕ ਹੈਲੀਕਾਪਟਰ ਇੱਕ ਕਿਸਾਨ ਦੇ ਖੇਤ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ।ਬੁਲਾਰੇ ਸੌ਼ਨ ਫ੍ਰੈਂਚ ਨੇ ਖਬਰ ਜਾਰੀ ਕਰਦਿਆਂ ਕਿਹਾ,’ਕਰੈਸ਼ ਦੇ ਨਤੀਜੇ ਵਜੋਂ ਹੈਲੀਕਾਪਟਰ ਦੇ ਚਾਰ ਸਵਾਰਾਂ ਦੇ ਮ੍ਰਿਤਕ ਹੋਣ ਦੀ ਪੁਸ਼ਟੀ ਹੋਈ ਹੈ।’

ਫ੍ਰੈਂਚ ਨੇ ਕਿਹਾ ਕਿ ਹੋ ਸਕਦਾ ਹੈ ਕਿ ਹੈਲੀਕਾਪਟਰ ਨਿੱਜੀ ਮਾਲਕੀ ਵਾਲਾ ਸੀ। ਉਸਨੇ ਕਿਹਾ ਕਿ ਇਸ ਸਮੇਂ ਉਹਨਾਂ ਕੋਲ ਇਹਨਾਂ ਲੋਕਾਂ ਬਾਰੇ ਸੀਮਤ ਜਾਣਕਾਰੀ ਹੈ।
ਹਾਦਸੇ ‘ਚ ਜਾਨ ਗੁਆਉਣ ਵਾਲੇ ਦੋ ਬਾਲਗ ਅਤੇ ਦੋ ਬੱਚੇ ਹਨ, ਜਿਹੜੇ ਇੱਕ ਹੀ ਪਰਿਵਾਰ ਦੇ ਮੰਨੇ ਜਾ ਰਹੇ ਹਨ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰੈਸ਼ ਸੀਨ ਨੂੰ ਸੁਰੱਖਿਅਤ ਕਰ ਲਿਆ ਹੈ । ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ਼ ਕੈਨੇਡਾ (ਟੀਐਸਬੀ) ਅਤੇ ਕਿੱਤਾ ਮੁਖੀ ਸਿਹਤ ਅਤੇ ਸੁਰੱਖਿਆ ਜਾਂਚਕਰਤਾ ਹਾਦਸੇ ਦੀ ਜਾਂਚ ਕਰ ਰਹੇ ਹਨ।

Related News

ਕੈਨੇਡਾ ਵਿੱਚ ਕੋਰੋਨਾ ਦੀ ਰਫ਼ਤਾਰ ਜਾਰੀ, 4749 ਨਵੇਂ ਕੇਸ ਆਏ ਸਾਹਮਣੇ

Vivek Sharma

B.C. ELECTIONS: ਪੰਜਾਬੀ ਉਮੀਦਵਾਰਾਂ ਨੇ ਸੰਭਾਲਿਆ ਮੋਰਚਾ, ਸਰੀ ‘ਚ NDP ਉਮੀਦਵਾਰ ਜਗਰੂਪ ਬਰਾੜ ਨੇ ਸਕੂਲਾਂ ਦੀ ਨੁਹਾਰ ਬਦਲਣ ਦਾ ਕੀਤਾ ਵਾਅਦਾ

Vivek Sharma

‘ਬੰਦੀ ਛੋੜ ਦਿਵਸ’ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਦੀਪਮਾਲਾ ਅਤੇ ਆਤਿਸ਼ਬਾਜ਼ੀ

Vivek Sharma

Leave a Comment