channel punjabi
International News

ਕੈਪਟਨ ਅਤੇ ਰਾਜਪਾਲ ਬਦਨੌਰ ਦਰਮਿਆਨ ਖੜਕੀ ! ਮੁੱਖ ਮੰਤਰੀ ਰਾਜਪਾਲ ਤੋਂ ਨਾਰਾਜ਼

ਚੰਡੀਗੜ੍ਹ : ਪੰਜਾਬ ਵਿੱਚ ਇਸ ਵਾਰ ਦੀ ਠੰਢ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ । ਕੜਾਕੇ ਦੀ ਸੀਤ ਲਹਿਰ ਜਾਰੀ ਹੈ, ਫਰੀਦਕੋਟ ਵਿਚ ਘੱਟੋ ਘੱਟ ਤਾਪਮਾਨ 0.2 ਦਰਜ ਕੀਤਾ ਗਿਆ ਹੈ। ਇਸ ਸਭ ਵਿਚਾਲੇ ਸੂਬੇ ‘ਚ ਸਿਆਸੀ ਪਾਰਾ ਇੱਕਦਮ‌ ਗਰਮਾ ਗਿਆ ਹੈ । ਮੁੱਖ ਮੰਤਰੀ ਗੁੱਸੇ ਵਿੱਚ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਵੀ ਪੀ ਸਿੰਘ ਬਦਨੌਰ ਆਹਮੋ-ਸਾਹਮਣੇ ਹੋ ਗਏ ਹਨ। ਅਮਨ-ਕਾਨੂੰਨ ਦੀ ਸਥਿਤੀ ਜਾਣਨ ਲਈ ਰਾਜਪਾਲ ਬਦਨੌਰ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਤਲਬ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਗੁੱਸੇ ‘ਚ ਆ ਗਏ। ਸੀਐਮ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਜਪਾਲ ਨੂੰ ਅਧਿਕਾਰੀਆਂ ਨੂੰ ਤਲਬ ਕਰਨ ਦੀ ਬਜਾਏ ਮੇਰੇ ਤੋਂ ਰਿਪੋਰਟ ਲੈਣੀ ਚਾਹੀਦੀ ਸੀ। ਹੋਮ ਪੋਰਟਫੋਲੀਓ ਮੇਰੇ ਕੋਲ ਹੈ।

ਉਨ੍ਹਾਂ ਕਿਹਾ ਬੀਜੇਪੀ ਲੀਡਰਾਂ ਨੇ ਮੋਬਾਈਲ ਟਾਵਰ ਬੰਦ ਕਰਨ ਦੀ ਸ਼ਿਕਾਇਤ ਨਾਲ ਕਾਨੂੰਨ ਵਿਵਸਥਾ ਨਹੀਂ ਵਿਗੜਦੀ? ਬੀਜੇਪੀ ਨੂੰ ਟਾਵਰਾਂ ਦੇ ਬੰਦ ਹੋਣ ਦਾ ਫਿਕਰ ਹੈ, ਪਰ ਇੰਨੇ ਦਿਨਾਂ ਤੋਂ ਠੰਡ ਵਿੱਚ ਸੜਕਾਂ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਨਹੀਂ? ਟਾਵਰ ਠੀਕ ਹੋ ਜਾਣਗੇ, ਪਰ ਬੀਜੇਪੀ ਨੂੰ ਕਿਸਾਨਾਂ ਦੀ ਚਿੰਤਾ ਨਹੀਂ ਹੈ ਜੋ ਠੰਢ ‘ਚ ਮਰ ਰਹੇ ਹਨ ।

ਕੈਪਟਨ ਨੇ ਕਿਹਾ ਬੀਜੇਪੀ ਖੇਤੀਬਾੜੀ ਕਾਨੂੰਨਾਂ ‘ਤੇ ਮਨਮਰਜ਼ੀ ਕਰਕੇ ਅੱਗ ਵਿੱਚ ਘਿਓ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਹਫ਼ਤੇ ਪੰਜਾਬ ਬੀਜੇਪੀ ਦੇ ਲੀਡਰਾਂ ਨੇ ਪੰਜਾਬ ਦੇ ਰਾਜ ਬਦਨੌਰ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਦਾ ਹਵਾਲਾ ਦਿੱਤਾ। ਇਸ ਮੀਟਿੰਗ ਤੋਂ ਬਾਅਦ ਰਾਜਪਾਲ ਨੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਤਲਬ ਕਰ ਲਿਆ। ਮੁੱਖ ਮੰਤਰੀ ਨੇ ਰਾਜਪਾਲ ਦੀ ਇਸ ਕਾਰਵਾਈ ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ।

Related News

Joe Biden ਪ੍ਰਸ਼ਾਸਨ ‘ਚ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

Vivek Sharma

ਉੱਘੇ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ, ਇਲਾਜ ਲਈ ਗਏ ਅਮਰੀਕਾ

Vivek Sharma

ਬਰੈਂਪਟਨ ਦੇ NDP ਵਿਧਾਇਕਾਂ ਦੀਆਂ ਪਾਰਟੀ ਨੇ ਬਦਲੀਆਂ ਜ਼ਿੰਮੇਵਾਰੀਆਂ

Vivek Sharma

Leave a Comment