channel punjabi
International News North America

ਉੱਘੇ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ, ਇਲਾਜ ਲਈ ਗਏ ਅਮਰੀਕਾ

ਬਾਲੀਵੁੱਡ ਅਦਾਕਾਰ Sanjay Dutt ਨੂੰ ਫੇਫੜਿਆਂ ਦਾ ਕੈਂਸਰ!

ਫੇਫੜਿਆਂ ਦਾ ਕੈਂਸਰ ਸਟੇਜ-3 ਤੱਕ ਪਹੁੰਚਿਆ

ਇਲਾਜ ਕਰਵਾਉਣ ਲਈ ਅਮਰੀਕਾ ਗਏ ਸੰਜੇ ਦੱਤ

ਸ਼ੁਭ ਚਿੰਤਕਾਂ ਵੱਲੋਂ ਛੇਤੀ ਸਿਹਤਯਾਬੀ ਲਈ ਕੀਤੀਆਂ ਜਾ ਰਹੀਆਂ ਨੇ ਦੁਆਵਾਂ

ਮੁੰਬਈ: ਬਾਲੀਵੁੱਡ ਦੇ ਉੱਘੇ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੋਣ ਦਾ ਪਤਾ ਲੱਗਿਆ ਹੈ। ਸੰਜੇ ਨੂੰ ਸਟੇਜ-3 ਦਾ ਲੰਗ ਕੈਂਸਰ ਡਾਇਗਨੋਸ ਹੋਇਆ ਹੈ, ਇਹ ਗੰਭੀਰ ਸਟੇਜ ਹੈ।। ਉਨ੍ਹਾਂ ਦੇ ਇਕ ਨਜ਼ਦੀਕੀ ਦੋਸਤ ਨੇ ਇਸ ਦਾ ਖ਼ੁਲਾਸਾ ਕੀਤਾ ਹੈ। ਸੰਜੇ ਕੁਝ ਦਿਨ ਪਹਿਲਾਂ ਹੀ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖ਼ਲ ਹੋਏ ਸਨ, ਜਦੋਂ ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ਼ ਦੀ ਸ਼ਿਕਾਇਤ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਕੀਤਾ ਗਿਆ ਜੋ ਨੈਗੇਟਿਵ ਆਇਆ ਸੀ। ਅਲਗ ਤਿੰਨ ਦਿਨਾਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਹੁਣ ਜਦੋਂ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੋਣ ਦੀ ਪੁਸ਼ਟੀ ਹੋ ਗਈ ਹੈ ਤਾਂ ਉਹ ਇਲਾਜ ਲਈ ਅਮਰੀਕਾ ਰਵਾਨਾ ਹੋ ਗਏ ਹਨ। ਸੰਜੇ ਦੱਤ ਨੇ ਮੰਗਲਵਾਰ ਨੂੰ ਅਮਰੀਕਾ ਲਈ ਫਲਾਈਟ ਫੜੀ।

ਉਧਰ ਜਿਵੇਂ ਹੀ ਇਹ ਖਬਰ ਸੰਜੇ ਦੱਤ ਦੇ ਫੈਨਜ ਨੂੰ ਪਤਾ ਲੱਗੀ ਉਹ ਸ਼ੁਭਕਾਮਨਾਵਾਂ ਦੇਣ ਲਈ ਉਹਨਾਂ ਦੇ ਘਰ ਦੇ ਬਾਹਰ ਇਕੱਠੇ ਹੋਣ ਲੱਗੇ, ਪਰ ਉਸ ਸਮੇਂ ਤਕ ਸੰਜੇ ਦੱਤ ਅਮਰੀਕਾ ਲਈ ਜਾ ਚੁੱਕੇ ਸਨ। ਫਿਲਮ ਸਮੀਖਿਅਕ ਕੋਮਲ ਨਾਹਟਾ ਅਤੇ ਅਭਿਨੇਤਾ ਸ਼ੇਖਰ ਸੁਮਨ ਦੇ ਬੇਟੇ ਅਧਿਐਨ ਸੁਮਨ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਧਿਐਨ ਸੁਮਨ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ‘ਤੇ ਲਿਖਿਆ, ‘ਸੰਜੂ ਸਰ ਨੂੰ ਫੇਫੜੇ ਦੇ ਕੈਂਸਰ ਦਾ ਪਤਾ ਲੱਗਿਆ ਹੈ।’

ਇਸ ਤੋਂ ਪਹਿਲਾਂ ਸੰਜੇ ਨੇ ਅੱਜ ਆਪਣੇ ਇੰਸਟਗ੍ਰਾਮ ਅਤੇ ਟਵਿੱਟਰ ‘ਤੇ ਇਕ ਨੋਟ ਪੋਸਟ ਕਰਦੇ ਹੋਏ ਕਿਹਾ ਸੀ ਕਿ ਉਹ ਕੁਝ ਇਲਾਜ ਲਈ ਕੰਮ ਤੋਂ ਛੁੱਟੀ ਲੈ ਰਹੇ ਹਨ। ਸੰਜੇ ਨੇ ਲਿਖਿਆ, ‘ਹਾਇ ਦੋਸਤੋ! ਮੈਂ ਕੁਝ ਮੈਡੀਕਲ ਟ੍ਰੀਟਮੈਂਟ ਲਈ ਕੰਮ ਤੋਂ ਥੋੜ੍ਹਾ ਬ੍ਰੇਕ ਲੈ ਰਿਹਾ ਹਾਂ। ਮੇਰਾ ਪਰਿਵਾਰ ਅਤੇ ਦੋਸਤ ਮੇਰੇ ਨਾਲ ਹਨ ਅਤੇ ਮੈਂ ਆਪਣੇ ਸ਼ੁੱਭਚਿੰਤਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਚਿੰਤਾ ਨਾ ਕਰਨ ਜਾਂ ਗ਼ੈਰ ਜ਼ਰੂਰੀ ਤੌਰ ‘ਤੇ ਕਿਆਸਅਰਾਈਆਂ ਨਾ ਲਗਾਉਣ। ਤੁਹਾਡੇ ਪਿਆਰ ਅਤੇ ਸ਼ੁੱਭਕਾਮਨਾਵਾਂ ਦੇ ਨਾਲ, ਮੈਂ ਜਲਦ ਵਾਪਸ ਆਵਾਂਗਾ।’

ਸੰਜੇ ਦੱਤ ਦੇ ਫੈਨਜ਼ ਨੂੰ ਉਮੀਦ ਹੈ ਕਿ ਉਹ ਛੇਤੀ ਹੀ ਸਿਹਤਯਾਬ ਹੋ ਕੇ ਵਾਪਸੀ ਕਰਨਗੇ ।

Related News

ਆਕਸਫੋਰਡ ਵਲੋਂ ਕੋਰੋਨਾ ਵੈਕਸੀਨ ਦਾ ਟ੍ਰਾਇਲ ਮੁੜ ਸ਼ੁਰੂ, ਟ੍ਰਾਇਲ ਅੰਤਿਮ ਪੜਾਅ ‘ਚ

Vivek Sharma

ਓਕ ਕਰੀਕ ਗੁਰਦੁਆਰਾ ਸਾਹਿਬ ਵਿੱਚ ਗੋਲੀਬਾਰੀ ਦੀ ਅੱਠਵੀਂ ਬਰਸੀ, ਜੋ ਬਿਡੇਨ ਅਤੇ ਅਤੇ ਹੋਰ ਕਈ ਸੰਸਦ ਮੈਂਬਰਾਂ ਨੇ ਦਿੱਤੀ ਸ਼ਰਧਾਂਜਲੀ

Vivek Sharma

ਬਰੈਂਪਟਨ ਦੇ MPPs ਸਰਕਾਰ ਤੋਂ 15 ਵਿਦਿਆਰਥੀਆਂ ‘ਤੇ ਕਲਾਸ ਦੇ ਅਕਾਰ ਲਗਾਉਣ ਦੀ ਕਰ ਰਹੇ ਨੇ ਮੰਗ

Rajneet Kaur

Leave a Comment