channel punjabi
International News

ਆਕਸਫੋਰਡ ਵਲੋਂ ਕੋਰੋਨਾ ਵੈਕਸੀਨ ਦਾ ਟ੍ਰਾਇਲ ਮੁੜ ਸ਼ੁਰੂ, ਟ੍ਰਾਇਲ ਅੰਤਿਮ ਪੜਾਅ ‘ਚ

ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟ੍ਰਾਇਲ ਮੁੜ ਤੋਂ ਸ਼ੁਰੂ

ਦਵਾਈ ਕੰਪਨੀ ਐਸਟ੍ਰਾਜੇਨੇ ਨੇ ਤੀਜੇ ਪੜਾਅ ਦਾ ਟ੍ਰਾਇਲ ਮੁੜ ਆਰੰਭਿਆ

ਭਾਰਤ ਵਿੱਚ ਵੀ ਦਵਾ ਦੇ ਟਰਾਇਲ ‘ਤੇ ਲੱਗੀ ਰੋਕ ਹਟਾਈ ਗਈ

ਇਕ ਵਿਅਕਤੀ ਨੂੰ ਛੱਡ ਕੇ ਹੋਰ ਕਿਸੇ ਤੇ ਵੀ ਨਹੀਂ ਪਿਆ ਮਾੜਾ ਪ੍ਰਭਾਵ

ਲੰਡਨ : ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟ੍ਰਾਇਲ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ । ਤੀਜੇ ਪੜਾਅ ਦਾ ਟਰਾਇਲ ਮੁੜ ਤੋਂ ਸ਼ੁਰੂ ਕਰਦੇ ਹੋਏ ਦਵਾਈ ਕੰਪਨੀ ਐਸਟ੍ਰਾਜੇਨੇਕਾ (AstraZeneca) ਨੇ ਸ਼ਨੀਵਾਰ ਨੂੰ ਕਿਹਾ ਕਿ ਬਿ੍ਰਟਿਸ਼ ਰੈਗੂਲੇਟਰ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਸ ਨੇ ਕੋਵਿਡ-19 (Corona Vaccine) ਦਾ ਮਨੁੱਖੀ ਪ੍ਰੀਖਣ ਇਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਇਕ ਵਾਲੰਟੀਅਰ ਦੇ ਬੀਮਾਰ ਪੈਣ ਕਾਰਣ ਇਸ ਨੂੰ ਵਿਚਾਲੇ ਹੀ ਰੋਕਣਾ ਪਿਆ ਸੀ। ਇਸ ਤੋਂ ਬਾਅਦ ਭਾਰਤ ਵੀ ਇਸ ਵੈਕਸੀਨ ਦੇ ਟ੍ਰਾਇਲ ’ਤੇ ਰੋਕ ਲੱਗਾ ਦਿੱਤੀ ਗਈ ਸੀ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਐਸਟ੍ਰਾਜੇਨੇਕਾ ਆਕਸਫੋਰਡ ਕੋਰੋਨਾ ਵਾਇਰਸ ਵੈਕਸੀਨ AZD1222 ਦਾ ਕਲੀਨਿਕਲ ਟ੍ਰਾਇਲ ਬ੍ਰਿਟੇਨ ’ਚ ਇਕ ਵਾਰ ਫਿਰ ਸ਼ੁਰੂ ਕਰ ਦਿੱਤਾ ਗਿਆ ਹੈ। ਮੈਡੀਸਿਨ ਹੈਲਥ ਰੈਗੂਲੇਟਰੀ ਅਥਾਰਿਟੀ (MHRA) ਨੇ ਇਸ ਦੇ ਸੇਫ ਹੋਣ ਦੀ ਪੁਸ਼ਟੀ ਕੀਤੀ ਹੈ।

ਦੱਸ ਦਈਏ ਕਿ ਐਸਟ੍ਰਾਜੇਨੇਕਾ ਨੇ ਬ੍ਰਿਟੇਨ ’ਚ ਆਪਣੇ ਅੰਤਿਮ ਫੇਜ਼ ਦੇ ਟ੍ਰਾਇਲ ਦੌਰਾਨ ਮਨੁੱਖੀ ਪਰੀਖਣ ’ਚ ਸ਼ਾਮਲ ਇਕ ਵਾਲੰਟੀਅਰ ਦੇ ਬੀਮਾਰ ਪੈਣ ’ਤੇ ਅੱਗੇ ਦੇ ਟ੍ਰਾਇਲ ’ਤੇ ਰੋਕ ਲੱਗਾ ਦਿੱਤੀ ਸੀ। ਹਾਲਾਂਕਿ, ਭਾਰਤ ’ਚ ਆਕਸਫੋਰਡ ਵੈਕਸੀਨ ਦੇ ਟ੍ਰਾਇਲ ’ਚ ਕਿਸੇ ਵੀ ਵਾਲੰਟੀਅਰ ’ਤੇ ਇਸ ਦਾ ਮਾੜਾ ਪ੍ਰਭਾਵ ਨਹੀਂ ਪਿਆ ਹੈ। ਦੂਜੇ ਫੇਜ਼ ਦੇ ਟ੍ਰਾਇਲ ’ਚ 100 ਤੋਂ ਜ਼ਿਆਦਾ ਵਾਲੰਟੀਅਰਸ ਨੂੰ ਵੈਕਸੀਨ ਦਿੱਤੀ ਗਈ ਸੀ ਪਰ ਇਕ ਹਫਤਾ ਪੂਰਾ ਹੋ ਜਾਣ ਤੋਂ ਬਾਅਦ ਵੀ ਇਨ੍ਹਾਂ ’ਤੇ ਕੋਈ ਗਲਤ ਰਿਏਕਸ਼ਨ ਨਹੀਂ ਦੇਖਿਆ ਗਿਆ ਹੈ।

ਐਸਟ੍ਰੇਜੇਨਿਕਾ ਵੱਲੋਂ ਬਿ੍ਰਟੇਨ ’ਚ ਆਕਸਫੋਰਡ ਦੀ ਕੋਰੋਨਾ ਵੈਕਸੀਨ ਦੇ ਟ੍ਰਾਇਲ ’ਤੇ ਰੋਕ ਲਗਾਉਣ ਤੋਂ ਬਾਅਦ ਵੀ ਇਸ ਵੈਕਸੀਨ ਨੂੰ ਤਿਆਰ ਕਰ ਰਹੀ ਸੀਰਮ ਇੰਸਟੀਚਿਊਟ ਨੇ ਟ੍ਰਾਇਲ ਨੂੰ ਫਿਲਹਾਲ ਰੋਕਣ ਦਾ ਐਲਾਨ ਕਰ ਦਿੱਤਾ ਸੀ।

ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ (DCGI) ਵੱਲੋਂ ਕਾਰਣ ਦੱਸੋ ਨੋਟਿਸ ਮਿਲਣ ਤੋਂ ਬਾਅਦ ਭਾਰਤੀ ਦਵਾਈ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਨੇ ਕਿਹਾ ਕਿ ਉਹ ਦੇਸ਼ ’ਚ ਕੋਵਿਡ-19 ਵੈਕਸੀਨ ਦੇ ਟ੍ਰਾਇਲ ਨੂੰ ਰੋਕ ਰਹੀ ਹੈ। ਸੀਰਮ ਇੰਸਟੀਚਿਊਟ ਭਾਰਤ ’ਚ ਆਕਸਫੋਰਡ ਯੂਨੀਵਰਸਿਟੀ ਦੇ ਕੋਵਿਡਸ਼ੀਲ ਵੈਕਸੀਨ ਨੂੰ ਬਿ੍ਰਟੇਨ ਦੀ ਐਸਟੇ੍ਰੇਜੇਨਿਕਾ ਨਾਲ ਤਿਆਰ ਕਰ ਰਹੀ ਹੈ।

Related News

ਕੈਨੇਡੀਅਨ ਸੰਸਦ ਮੈਂਬਰਾਂ ਨੇ ਕੈਨੇਡਾ ਅਤੇ ਅਮਰੀਕਾ ਦਰਮਿਆਨ ਆਰਥਿਕ ਸਬੰਧਾਂ ਬਾਰੇ ਵਿਸ਼ੇਸ਼ ਕਮੇਟੀ ਬਣਾਉਣ ਲਈ ਇੱਕ ਮਤਾ ਕੀਤਾ ਪਾਸ

Rajneet Kaur

Etobicoke ‘ਚ ਇੱਕਲੇ ਵਾਹਨ ਹਾਦਸੇ ‘ਚ 3 ਲੋਕ ਗੰਭੀਰ ਜ਼ਖਮੀ

Rajneet Kaur

ਟੋਰਾਂਟੋ ਸ਼ਹਿਰ ਦੇ ਪੂਰਬੀ ਖੇਤਰ ‘ਚ ਛੁਰੇਬਾਜ਼ੀ ਦੀ ਘਟਨਾ ਕਾਰਨ 3 ਲੋਕ ਜ਼ਖ਼ਮੀ

Rajneet Kaur

Leave a Comment