channel punjabi
Canada News

ਸਕੂਲਾਂ ਦਾ ਨਵਾਂ ਸੈਸ਼ਨ ਸ਼ੁਰੂ ਕਰਨ ਸਬੰਧੀ ਸਰਕਾਰ ਦੁਚਿੱਤੀ ਵਿੱਚ, ਅਧਿਕਾਰਿਤ ਤੌਰ ‘ਤੇ ਹਾਲੇ ਤੱਕ ਨਹੀਂ ਕੀਤਾ ਗਿਆ ਐਲਾਨ

ਸਕੂਲਾਂ ਦੇ ਨਵੇਂ ਸੈਸ਼ਨ ਨੂੰ ਸ਼ੁਰੂ ਕਰਨ ਸਬੰਧੀ ਸਰਕਾਰ ਹਾਲੇ ਦੂਚਿੱਤੀ ਵਿੱਚ

ਸਕੂਲ ਪ੍ਰਬੰਧਕ, ਅਧਿਆਪਕ ਅਤੇ ਸਟਾਫ ਕਰ ਰਹੇ ਨੇ ਵਿਚਾਰ ਵਟਾਂਦਰਾ

ਕਲਾਸਾਂ ਵਿੱਚ ਘੱਟ ਗਿਣਤੀ ਡੈਸਕ, ਵਿਦਿਆਰਥੀਆਂ ਦੀ ਗਿਣਤੀ ਸੀਮਤ ਰੱਖਣ ਦੇ ਨਿਰਦੇਸ਼

ਅਧਿਕਾਰਿਕ ਤੌਰ ‘ਤੇ ਇਕ ਹਫਤੇ ਅੰਦਰ ਹੋ ਸਕਦਾ ਹੈ ਸੈਸ਼ਨ ਸ਼ੁਰੂ ਕਰਨ ਬਾਰੇ ਐਲਾਨ : ਸਿੱਖਿਆ ਮੰਤਰੀ

ਵਿਕਟੋਰੀਆ : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਕੂਲਾਂ ਨੂੰ ਸ਼ੁਰੂ ਕੀਤੇ ਜਾਣ ਬਾਰੇ ਸਰਕਾਰ ਦੀ ਦੁਚਿੱਤੀ ਹਾਲੇ ਵੀ ਬਰਕਰਾਰ ਹੈ। ਸੂਬਾ ਸਰਕਾਰ ਦਾ ਸਿੱਖਿਆ ਵਿਭਾਗ ਹਾਲੇ ਤੱਕ ਤੈਅ ਨਹੀਂ ਕਰ ਸਕਿਆ ਹੈ ਕਿ ਵਿਦਿਆਰਥੀਆਂ ਨੂੰ ਕਦੋਂ ਤੋਂ ਸਕੂਲ ਵਿਚ ਸੱਦਿਆ ਜਾਣਾ ਹੈ। ਇਹ ਮੰਨਿਆ ਜਾ ਰਿਹਾ ਸੀ ਕਿ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਸਕੂਲ ਸ਼ੁਰੂ ਹੋ ਸਕਦੇ ਹਨ, ਇਸੇ ਦੇ ਚਲਦਿਆਂ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਨਵੇਂ ਸੈਸ਼ਨ ਲਈ ਖਰੀਦਾਰੀ ਕੀਤੀ ਜਾ ਰਹੀ ਹੈ। ਪਰ ਬ੍ਰਿਟਿਸ਼ ਕੋਲੰਬੀਆ ਦੇ ਸਿੱਖਿਆ ਮੰਤਰੀ ਰੌਬ ਫਲੇਮਿੰਗ ਦਾ ਕਹਿਣਾ ਹੈ ਕਿ ਸਕੂਲ ਖੋਲਣ ਬਾਰੇ ਹਾਲੇ ਕੁਝ ਕਹਿਣਾ ਸੰਭਵ ਨਹੀਂ ਹੈ।

ਰੌਬ ਫਲੇਮਿੰਗ ਦਾ ਕਹਿਣਾ ਹੈ ਕਿ ਅਧਿਕਾਰੀ ਕੇ-12 ਸਕੂਲ ਸਾਲ ਦੀ ਸ਼ੁਰੂਆਤ ‘ਤੇ ਇਕ ਸਟੀਅਰਿੰਗ ਕਮੇਟੀ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ। ਇਸ ਦੀ ਸਲਾਹ ‘ਤੇ ਹੀ ਆਖ਼ਰੀ ਫੈਸਲਾ ਹੋ ਸਕਦਾ ਹੈ ।

ਬੀ.ਸੀ. ਸਿੱਖਿਆ ਮੰਤਰੀ ਅਨੁਸਾਰ ਵਿਦਿਆਰਥੀਆਂ ਲਈ
ਸਕੂਲ ਸਿੱਖਿਆ ਸਾਲ ਦੀ ਸ਼ੁਰੂਆਤ 8 ਸਤੰਬਰ ਤੋਂ ਹੋਵੇਗੀ ਜਾਂ ਇਸ ਨੂੰ ਅੱਗੇ ਪਾਇਆ ਜਾ ਸਕਦਾ ਹੈ, ਇਸ ਬਾਰੇ ਵੀ ਫਿਲਹਾਲ ਕੁਝ ਕਹਿਣਾ ਸੰਭਵ ਨਹੀਂ ਹੈ ।

ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਲੇਮਿੰਗ ਨੇ ਕਿਹਾ ਕਿ ਅਧਿਆਪਕਾਂ, ਸਟਾਫ ਅਤੇ ਪ੍ਰਸ਼ਾਸਕਾਂ ਨੂੰ ਸਕੂਲ ਦੀ ਸ਼ੁਰੂਆਤ ਲਈ ਇਕੱਠੇ ਤਿਆਰੀ ਕਰਨ ਲਈ ਵਿਦਿਆਰਥੀਆਂ ਦੇ ਵਾਪਸ ਆਉਣ ਤੋਂ ਪਹਿਲਾਂ ਸਮੇਂ ਦੀ ਜ਼ਰੂਰਤ ਹੈ । ਇਹ ਸਭ ਮਿਲਕੇ ਵਿਚਾਰ ਵਟਾਂਦਰਾ ਕਰਨ ਕਿ ਮੌਜੂਦਾ ਹਾਲਾਤਾਂ ਵਿੱਚ
ਕਿਸ ਤਰੀਕੇ ਨਾਲ ਬੱਚਿਆਂ ਦੀ ਪੜ੍ਹਾਈ ਸ਼ੁਰੂ ਕੀਤੀ ਜਾਵੇ ਤਾਂ ਜੋ ਉਹ ਸੁਰੱਖਿਅਤ ਵੀ ਰਹਿਣ । ਇਸ ਸਬੰਧੀ ਸਿਹਤ ਅਤੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਸਮੀਖਿਆ ਕੀਤੀ ਜਾਣੀ ਵੀ ਲਾਜ਼ਮੀ ਹੈ ।

ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਸੂਬੇ ਦੇ ਸਕੂਲਾਂ ਨੂੰ ਸ਼ੁਰੂ ਕੀਤੇ ਜਾਣ ਬਾਰੇ ਅਧਿਕਾਰਿਕ ਤੌਰ ‘ਤੇ ਐਲਾਨ ਇਕ ਹਫਤੇ ਤੱਕ ਹੋ ਸਕਦਾ ਹੈ

ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਸਕੂਲਾਂ ਨੇ ਤੈਅ ਕਰਨਾ ਹੈ ਕਿ ਕਲਾਸਾਂ ਨੂੰ ਵਧੇਰੇ ਹਵਾਦਾਰ ਬਣਾਉਣ, ਕਲਾਸ ਵਿੱਚ ਡੈਸਕਾਂ ਦੀ ਗਿਣਤੀ ਤੈਅ ਕਰਨ ਅਤੇ ਹੋਰ ਸੁਰੱਖਿਆ ਬੰਦੋਬਸਤ ਸਬੰਧੀ ਕਿੰਨੀ ਜਲਦੀ ਉਪਰਾਲੇ ਹੋ ਸਕਦੇ ਹਨ। ਇਹਨਾਂ ਸਭ ਤੋਂ ਬਾਅਦ ਹੀ ਸਕੂਲ ਖੋਲ੍ਹੇ ਜਾਣ ਸਬੰਧੀ ਫ਼ੈਸਲਾ ਲਿਆ ਜਾਵੇਗਾ।

Related News

ਚੋਰੀ ਦੇ ਇਲਜ਼ਾਮਾਂ ਤਹਿਤ ਸਸਕਾਟੂਨ ਪੁਲਿਸ ਨੇ 2 ਕਿਸ਼ੋਰਾਂ ਨੂੰ ਕੀਤਾ ਗ੍ਰਿਫ਼ਤਾਰ

Vivek Sharma

ਵੈਨਕੂਵਰ ਜਨਰਲ ਹਸਪਤਾਲ ਵਿੱਚ ਕੋਵਿਡ -19 ਆਉਟਬ੍ਰੇਕ ਦਾ ਐਲਾਨ

Rajneet Kaur

ਮੇਂਗ ਵਾਂਗਜ਼ੂ ਕੇਸ : ਗਲੋਬਲ ਅਫੇਅਰਜ਼ ਕੈਨੇਡਾ ਨੇ ਵੀ ਮੇਂਗ ਦੇ ਪਰਿਵਾਰ ਨੂੰ ਦਿੱਤੀ ਆਗਿਆ

Vivek Sharma

Leave a Comment