channel punjabi
Canada International News North America

34 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕ ਕੈਨੇਡਾ ‘ਚ ਹੋਏ ਗਾਇਬ ! ਰਿਪੋਰਟ ‘ਚ ਹੋਇਆ ਵੱਡਾ ਖ਼ੁਲਾਸਾ

ਕੈਨੇਡਾ ਦੀ ਬਾਰਡਰ ਏਜੰਸੀ ਸੀ.ਬੀ.ਐਸ.ਏ.ਹੋਈ ਫੇਲ੍ਹ

ਨਹੀਂ ਪਤਾ ਕਿੱਥੇ ਗਏ 34000 ਵਿਦੇਸ਼ੀ ਨਾਗਰਿਕ

ਓਟਾਵਾ : ਕੈਨੇਡਾ ਦੀ ਬਾਰਡਰ ਏਜੰਸੀ ਸੀ.ਬੀ.ਐਸ.ਏ. ਨੂੰ ਨਹੀਂ ਪਤਾ ਕਿ 34000 ਵਿਦੇਸ਼ੀ ਨਾਗਰਿਕ ਕਿੱਥੇ ਗਾਇਬ ਹੋ ਗਏ। ਗੱਲ ਸੁਣਨ ਵਿਚ ਕੁਝ ਅਜੀਬ ਲੱਗ ਸਕਦੀ ਹੈ ਪਰ ਇਹ ਹਕੀਕਤ ਹੈ । ਇਹਨਾਂ ਵਿੱਚ ਉਹ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਸੀ। ਇਹ ਖੁਲਾਸਾ ਆਡੀਟਰ ਜਰਨਲ ਦੀ ਤਾਜ਼ਾ ਰਿਪੋਰਟ ਵਿੱਚ ਹੋਇਆ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਬਾਰਡਰ ਸਰਵਿਸਸ ਏਜੰਸੀ (ਸੀ ਬੀ ਐਸ ਏ) ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਸਿੱਧ ਹੋਈ ਹੈ। ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਹਰ ਹਾਲਤ ਵਿਚ ਦੇਸ਼ ਤੋਂ ਬਾਹਰ ਕਰਨ ਦੇ ਹੁਕਮ ਦਿੱਤੇ ਗਏ ਸਨ, ਤਾਂ ਜ਼ੋ ਸਥਾਨਕ ਲੋਕਾਂ ਦੀ ਸੁਰੱਖਿਆ, ਦੇਸ਼ ਦੀ ਅਖੰਡਤਾ ਅਤੇ ਇਮੀਗ੍ਰੇਸ਼ਨ ਸਿਸਟਮ ਨੂੰ ਬਚਾਈ ਰੱਖਿਆ ਜਾ ਸਕੇ।

ਆਡੀਟਰ ਜਨਰਲ ਕੈਰਨ ਹੋਗਨ ਅਤੇ ਉਨ੍ਹਾਂ ਦੀ ਟੀਮ ਨੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਜੋ ਪਤਾ ਲੱਗ ਸਕੇ ਕਿ ਸੀਬੀਐਸਏ
ਨੇ ਵਿਦੇਸ਼ੀ ਨਾਗਰਿਕਾਂ ਨੂੰ ਕਾਨੂੰਨ ਅਨੁਸਾਰ ਵਾਪਸ ਭੇਜਿਆ ਹੈ ਜਾਂ ਨਹੀਂ। ਇਸ ਨਾਲ ਹੀ ਇਹ ਵੀ ਜਾਂਚ ਕੀਤੀ ਗਈ ਸੀ ਕਿ ਇਸ ਸਬੰਧ ਵਿੱਚ ਜਾਣਕਾਰੀ ਸੀਬੀਐਸਏ ਵੱਲੋਂ ਇੰਮੀਗ੍ਰੇਸ਼ਨ ਅਤੇ ਰਿਫਿਊਜ਼ੀ ਬੋਰਡ ਆਫ ਕੈਨੇਡਾ ਅਤੇ ਡਿਪਾਟਮੈਂਟ ਆਫ ਇਮੀਗਰੇਸ਼ਨ ਰਿਫਿਊਜ਼ੀ ਅਤੇ ਸਿਟੀਜਨਸ਼ਿਪ ਕੈਨੇਡਾ ਨਾਲ ਤਾਲਮੇਲ ਕੀਤਾ ਗਿਆ ਜਾਂ ਨਹੀਂ ।

ਇਸ ਮਾਮਲੇ ਦੀ ਸਮੀਖਿਆ ਦੌਰਾਨ ਸੀਬੀਐਸਏ ਦਾ ਅਪ੍ਰੈਲ 2019 ਤਕ ਦਾ ਸਾਰਾ ਡਾਟਾ ਖੰਗਾਲਿਆ ਗਿਆ।

ਆਡੀਟਰ ਜਨਰਲ ਅਨੁਸਾਰ ਅਜਿਹੇ ਕਰੀਬ 50 ਹਜ਼ਾਰ ਮਾਮਲੇ ਸਨ ਜਿਨ੍ਹਾਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਸੀ ਪਰ ਇਨ੍ਹਾਂ ਵਿੱਚੋਂ ਦੋ ਤਿਹਾਈ ਭਾਵ 34700 ਵਿਦੇਸ਼ੀ ਨਾਗਰਿਕਾਂ ਬਾਰੇ ਨਹੀਂ ਪਤਾ ਕਿ ਉਹ ਕਿੱਥੇ ਹਨ।

ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਇਥੇ ਸ਼ਰਨ ਮਿਲੀ ਹੋਈ ਸੀ, ਇਨ੍ਹਾਂ ਦਾ ਆਗਿਆ ਸਮਾਂ ਖਤਮ ਹੋਣ ਤੋਂ ਬਾਅਦ ਵੀ ਉਹ ਇੱਥੇ ਰੁਕੇ ਹੋਏ ਸਨ । ਇਨ੍ਹਾਂ ਵਿੱਚ ਅਪਰਾਧਿਕ ਸਬੰਧਾਂ ਵਾਲੇ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ।

ਇਸ ਸੰਬੰਧ ਵਿੱਚ ਮੰਤਰੀ ਬਿਲ ਬਲੇਅਰ, ਜਿਨ੍ਹਾਂ ਦੇ ਅਧੀਨ ਸੀਬੀਐਸਐੈ ਯਤਨਏ ਵਿਭਾਗ ਆਉਂਦਾ ਹੈ ਦਾ ਕਹਿਣਾ ਹੈ ਕਿ ਉਹਨਾਂ ਦਾ ਵਿਭਾਗ ਔਡੀਟਰ ਜਨਰਲ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰੇਗਾ ਤਾਂ ਜੋ ਵਿਭਾਗ ਦੀ ਕਾਰਜ ਪ੍ਰਣਾਲੀ ਵਿਚ ਸੁਧਾਰ ਲਿਆਂਦਾ ਜਾ ਸਕੇ ।

ਇਹ ਮਾਮਲਾ ਹੁਣ ਛੇਤੀ ਹੀ ਸਿਆਸੀ ਪਾਰਾ ਵੀ ਵਧਾ ਸਕਦਾ ਹੈ।

Related News

ਕਿਉਬਿਕ 2022 ਤੱਕ 3,500 ਪ੍ਰਾਈਵੇਟ ਡੇਅ ਕੇਅਰ ਸਪਾਟਸ ਨੂੰ ਸਬਸਿਡੀ ‘ਚ ਕਰੇਗਾ ਤਬਦੀਲ

Rajneet Kaur

SMITHERS: ਬੈਂਕ ਦੇ ਅੰਦਰ ਮਾਸਕ ਪਹਿਨਣ ਤੋਂ ਸਾਬਕਾ ਉਮੀਦਵਾਰ ਨੇ ਕੀਤਾ ਇਨਕਾਰ, ਪੁਲਿਸ ਨੇ ਕੀਤਾ ਗ੍ਰਿਫਤਾਰ

Rajneet Kaur

ਸਿਹਤ ਮੰਤਰੀ ਪੈਟੀ ਹਾਜ਼ਦੂ ਵੱਲੋਂ ਇਸ ਸਾਲ ਕੈਨੇਡੀਅਨਾਂ ਨੂੰ ਵਰਚੂਅਲ ਥੈਂਕਸਗਿਵਿੰਗ ਮਨਾਉਣ ਦੀ ਦਿੱਤੀ ਸਲਾਹ

Rajneet Kaur

Leave a Comment