channel punjabi
Canada International News North America Uncategorized

SMITHERS: ਬੈਂਕ ਦੇ ਅੰਦਰ ਮਾਸਕ ਪਹਿਨਣ ਤੋਂ ਸਾਬਕਾ ਉਮੀਦਵਾਰ ਨੇ ਕੀਤਾ ਇਨਕਾਰ, ਪੁਲਿਸ ਨੇ ਕੀਤਾ ਗ੍ਰਿਫਤਾਰ

ਉੱਤਰੀ ਬੀ.ਸੀ. ਵਿੱਚ ਇੱਕ ਸਾਬਕਾ ਮੇਅਰ ਉਮੀਦਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਸਨੇ ਇਸ ਹਫਤੇ ਦੇ ਅੰਤ ਵਿੱਚ ਇੱਕ ਬੈਂਕ ਦੇ ਅੰਦਰ ਮਾਸਕ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ।

ਰੈਂਡੀ ਬੇਲ ਨੇ ਐਤਵਾਰ ਨੂੰ ਫੇਸਬੁੱਕ ‘ਤੇ ਆਪਣੇ ਆਪ ਦੀ ਇਕ ਵੀਡੀਓ ਪੋਸਟ ਕੀਤੀ ਸੀ ਜਿੱਥੇ ਉਸਨੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਮਾਸਕ ਪਹਿਨਣ ਤੋਂ ਇਨਕਾਰ ਕੀਤਾ ਸੀ। ਦਸ ਦਈਏ ਕਿ ਪਿਛਲੇ ਵੀਰਵਾਰ ਨੂੰ ਬੈਂਕਾਂ ਸਮੇਤ ਸੂਬੇ ਦੇ ਜ਼ਿਆਦਾਤਰ ਘਰੇਲੂ ਜਨਤਕ ਥਾਵਾਂ ‘ਤੇ ਮਾਸਕ ਲਾਜ਼ਮੀ ਹੋ ਗਏ ਸਨ।

ਸਮਿਥਰਜ਼ ਆਰਸੀਐਮਪੀ ਨੇ ਪੁਸ਼ਟੀ ਕੀਤੀ ਕਿ ਅਧਿਕਾਰੀਆਂ ਨੂੰ ਸਥਾਨਕ ਬੈਂਕ ਵਿਚ ਬੁਲਾਇਆ ਗਿਆ ਸੀ ਕਿਉਂਕਿ ਕਿਸੇ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਪੁਲਿਸ ਅਧਿਕਾਰੀਆਂ ਦੁਆਰਾ ਕਹਿਣ ‘ਤੇ ਵੀ ਉਸਨੇ ਮਾਸਕ ਨਹੀਂ ਪਾਇਆ ਜਿਸਤੋਂ ਬਾਅਧ ਪੁਲਿਸ ਨੇ ਉਸਨੂੰ ਹਿਰਾਸਤ ‘ਚ ਲੈ ਲਿਆ।

ਪੁਲਿਸ ਵਲੋਂ ਉਸ ਵਿਅਕਤੀ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ, ਅਤੇ ਉਸਨੂੰ ਮੌਜੂਦਾ ਜਨਤਕ ਸਿਹਤ ਦੇ ਆਦੇਸ਼ਾਂ ਦੀ ਸਮੀਖਿਆ ਕਰਨ ਲਈ ਕਿਹਾ ਗਿਆ।
ਬੇਲ ਅਕਤੂਬਰ ਵਿਚ ਉਪ-ਚੋਣ ਵਿਚ ਟਾਉਨ ਕਾਉਂਸਲ ਦੀ ਸੀਟ ਲਈ ਅਸਫਲ ਰਿਹਾ ਸੀ। ਉਸਨੇ 2018 ਵਿੱਚ ਮੇਅਰ ਬਣਨ ਦੀ ਚੋਣ ‘ਚ ਵੀ ਹਿੱਸਾ ਲਿਆ ਸੀ।

Related News

ਕਿਊਬਿਕ ‘ਚ 3 ਅਗਸਤ ਨੂੰ ਲਾਗੂ ਹੋਵੇਗਾ ਨਵਾਂ ਨਿਯਮ, 250 ਲੋਕ ਹੋ ਸਕਣਗੇ ਇਕੱਠੇ

Rajneet Kaur

ਹੋਟਲ ਕੁਆਰੰਟੀਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 3000 ਡਾਲਰ ਤੱਕ ਦਾ ਹੋ ਸਕਦੈ ਜ਼ੁਰਮਾਨਾ

Rajneet Kaur

ਬੀ.ਸੀ: ਪੁਲਿਸ ਨੇ ਕੁਆਰੰਟੀਨ ਐਕਟ ਦੀ ਉਲੰਘਣਾ ਕਰਨ ‘ਤੇ ਛੇ ਅਮਰੀਕੀਆਂ ‘ਤੇ ਲਗਾਇਆ ਹਜ਼ਾਰ-ਹਜ਼ਾਰ ਡਾਲਰ ਦਾ ਜ਼ੁਰਮਾਨਾ

Rajneet Kaur

Leave a Comment