channel punjabi
Canada International News North America

ਸਿਹਤ ਮੰਤਰੀ ਪੈਟੀ ਹਾਜ਼ਦੂ ਵੱਲੋਂ ਇਸ ਸਾਲ ਕੈਨੇਡੀਅਨਾਂ ਨੂੰ ਵਰਚੂਅਲ ਥੈਂਕਸਗਿਵਿੰਗ ਮਨਾਉਣ ਦੀ ਦਿੱਤੀ ਸਲਾਹ

ਸਿਹਤ ਮੰਤਰੀ ਪੈਟੀ ਹਾਜ਼ਦੂ ਵੱਲੋਂ ਇਸ ਸਾਲ ਕੈਨੇਡੀਅਨਾਂ ਨੂੰ ਵਰਚੂਅਲ ਥੈਂਕਸਗਿਵਿੰਗ ਮਨਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਕੋਵਿਡ-19 ਦੇ ਮਾਮਲਿਆਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਸਿਹਤ ਮੰਤਰੀ ਵੱਲੋਂ ਇਹ ਸਲਾਹ ਦਿੱਤੀ ਗਈ ਹੈ। ਹਾਜ਼ਦੂ ਨੇ ਆਖਿਆ ਕਿ ਇਹ ਹਫਤਾ ਬਹੁਤ ਹੀ ਚੁਣੌਤੀਆਂ ਵਾਲਾ ਹੈ। ਇਸ ਦੌਰਾਨ ਬਹੁਤਾ ਜ਼ੋਰ ਵਰਚੂਅਲ ਡਿਨਰਜ਼ ਉੱਤੇ ਦਿੱਤਾ ਜਾਣਾ ਚਾਹੀਦਾ ਹੈ। ਹਾਲਾਂਕਿ ਇਹ ਨਿਜੀ ਤੌਰ ਉੱਤੇ ਇੱਕਠੇ ਹੋ ਕੇ ਜਸ਼ਨ ਮਨਾਉਣ ਨਾਲੋਂ ਘੱਟ ਅਪੀਲਿੰਗ ਹੈ ਪਰ ਇਸ ਨਾਲ ਕੋਵਿਡ-19 ਦੇ ਪਸਾਰ ਨੂੰ ਠੱਲ੍ਹ ਪਾਉਣ ਵਿੱਚ ਕਾਫੀ ਮਦਦ ਮਿਲੇਗੀ।

ਇਸ ਵਾਰੀ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਇੱਕਠੇ ਹੋਣ ਤੋਂ ਇਨਕਾਰ ਕਰਨਾ ਉਨ੍ਹਾਂ ਪ੍ਰਤੀ ਪਿਆਰ ਨੂੰ ਹੀ ਦਰਸਾਵੇਗਾ। ਇਸ ਦੌਰਾਨ ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾ: ਥੈਰੇਸਾ ਟੈਮ ਨੇ ਆਖਿਆ ਕਿ ਆਊਟਡੋਰ ਇੱਕਠ ਵੀ ਖਤਰਾ ਖੜ੍ਹਾ ਕਰ ਸਕਦੇ ਹਨ। ਜੇ ਕਿਸੇ ਨੂੰ ਇੰਜ ਲੱਗਦਾ ਹੈ ਕਿ ਬਾਹਰ ਮਿਲਣਾ ਸੁਰੱਖਿਅਤ ਹੈ ਤਾਂ ਇਹ ਖੁਦ ਨੂੰ ਝੂਠਾ ਦਿਲਾਸਾ ਦੇਣ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਕਿਸੇ ਨਾ ਕਿਸੇ ਦਿਨ ਆਪਾਂ ਮੁੜ ਇੱਕਠੇ ਹੋ ਸਕਾਂਗੇ ਪਰ ਉਦੋਂ ਤੱਕ ਸਾਨੂੰ ਥੋੜ੍ਹੀ ਉਡੀਕ ਕਰ ਲੈਣੀ ਚਾਹੀਦੀ ਹੈ। ਹੁਣ ਜਦੋਂ ਅਸੀਂ ਕੋਵਿਡ-19 ਮਹਾਂਮਾਰੀ ਦਰਮਿਆਨ ਰਹਿ ਰਹੇ ਹਾਂ ਤਾਂ ਸਾਨੂੰ ਇਸ ਸਾਲ ਖੁਦ ਨੂੰ, ਆਪਣੇ ਪਿਆਰਿਆਂ ਤੇ ਆਪਣੀਆਂ ਕਮਿਊਨਿਟੀਜ਼ ਨੂੰ ਬਚਾਉਣ ਲਈ ਆਪਣੀਆਂ ਥੈਂਕਸਗਿਵਿੰਗ ਪਾਰਟੀਆਂ ਦੀ ਯੋਜਨਾਬੰਦੀ ਬਹੁਤ ਸੋਚ ਸਮਝ ਕੇ ਬਣਾਉਣੀ ਚਾਹੀਦੀ ਹੈ।

Related News

ਕੈਨੇਡਾ ‘ਚ ਲਗਾਤਾਰ ਫੈਲ ਰਿਹਾ ਹੈ ਕੋਰੋਨਾ ਮਹਾਂਮਾਰੀ ਦਾ ਜਾਲ : ਡਾ. ਥੈਰੇਸਾ ਟਾਮ ਨੇ ਦਿੱਤੀ ਚਿਤਾਵਨੀ

Vivek Sharma

ਬੀ.ਸੀ. ਵਿਚ ਦਰਜਨਾਂ ਫਾਰਮੇਸੀਆਂ ਅੰਦਰੂਨੀ ਟੀਕੇ ਵੰਡਣ ਦੇ ਯੋਗ,ਲੋਕ ਕੋਵਿਡ 19 ਸ਼ਾਟ ਲੈਣ ਲਈ ਤਿਆਰ

Rajneet Kaur

ਕੋਰੋਨਾ ਵਾਇਰਸ ਹੋਣ ਦੇ ਬਾਵਜੂਦ ਟਰੰਪ ਪਹੁੰਚੇ ਪ੍ਰਸ਼ੰਸਕਾਂ ‘ਚ

Rajneet Kaur

Leave a Comment