channel punjabi
Canada International News North America

ਮਿਸੀਸਾਗਾ: ਪੁਲਿਸ ਨੇ ਪਤਨੀ ਦਾ ਕਤਲ ਕਰਨ ਦੇ ਦੋਸ਼ ‘ਚ ਪਤੀ ਨੂੰ ਕੀਤਾ ਗ੍ਰਿਫਤਾਰ

ਪੀਲ ਪੁਲਿਸ ਨੇ ਮਿਸੀਸਾਗਾ ਦੇ ਇੱਕ ਘਰ ਵਿੱਚ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਵਿੱਚ ਪਤੀ ਨੂੰ ਗ੍ਰਿਫਤਾਰ ਕੀਤਾ।

ਪੁਲਿਸ ਨੇ ਦੱਸਿਆ ਕਿ ਆਫੀਸਰਜ਼ ਨੂੰ ਸਵੇਰੇ 6:24 ਉੱਤੇ ਬਾਰਵੈਲ ਰੋਡ ਨੇੜੇ ਗੈਲਬ੍ਰੇਥ ਡਰਾਈਵ ਸਥਿਤ ਰਿਹਾਇਸ਼ ਦੇ ਅੰਦਰੋ ਕਾਲ ਕਰਕੇ ਸੱਦਿਆ ਗਿਆ। ਕਾਂਸਟੇਬਲ ਕਾਈਲੀ ਵਿੱਲਰਜ਼ ਨੇ ਦੱਸਿਆ ਕਿ ਪੁਲਿਸ ਨੂੰ ਘਰ ਵਿੱਚ ਇੱਕ 50 ਸਾਲਾ ਮਹਿਲਾ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ। ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦੇ ਪਤੀ ਸਟੀਫਨ ਕੈਰੇਲਚੱਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਉਸ ਉੱਤੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਾਇਆ ਗਿਆ ਹੈ।

ਵਿੱਲਰਜ਼ ਨੇ ਦੱਸਿਆ ਕਿ ਇਸ ਜੋੜੇ ਦੀ ਟੀਨੇਜ ਧੀ ਵੀ ਇਸ ਸਾਰੇ ਘਟਨਾਕ੍ਰਮ ਦੌਰਾਨ ਘਰ ਵਿੱਚ ਹੀ ਮੌਜੂਦ ਸੀ ਪਰ ਉਸ ਨੂੰ ਕੋਈ ਸੱਟਫੇਟ ਨਹੀਂ ਲੱਗੀ। ਪੁਲਿਸ ਨੇ ਦੱਸਿਆ ਕਿ ਇਹ ਹਿੰਸਾ ਦਾ ਮਾਮਲਾ ਲੱਗ ਰਿਹਾ ਹੈ ਤੇ ਉਹ ਕਿਸੇ ਹੋਰ ਮਸ਼ਕੂਕ ਦੀ ਇਸ ਸਬੰਧ ਵਿੱਚ ਭਾਲ ਨਹੀਂ ਕਰ ਰਹੇ ਹਨ।

Related News

ਕੈਨੇਡਾ : ਬੀ.ਸੀ ‘ਚ ਇਕ ਭਾਰਤੀ ਪਰਿਵਾਰ ‘ਤੇ ਨਸਲੀ ਹਮਲਾ, NDP ਆਗੂ ਜਗਮੀਤ ਸਿੰਘ ਨੇ ਪ੍ਰਗਟਾਇਆ ਦੁੱਖ

Rajneet Kaur

ਕੋਰੋਨਾ ਵਾਇਰਸ ਕਾਰਨ ਕੈਨੇਡਾ ਦੇ ਚੋਟੀ ਦੇ ਬੁੱਲ ਰਾਈਡਰਜ਼ ਸਸਕੈਟੂਨ ਨਹੀਂ ਆਉਣਗੇ

Rajneet Kaur

ਬਰੈਂਪਟਨ : ਕੋਵਿਡ-19 ਮਹਾਂਮਾਰੀ ਦੌਰਾਨ ਸਮਾਜ ਸੇਵੀ ਸੰਸਥਾਂ ‘ਕੇਅਰ ਫਾਰ ਕੋਜ਼’ ਲੋੜਵੰਦਾ ਲਈ ਆਈ ਅੱਗੇ

team punjabi

Leave a Comment