channel punjabi
Canada News North America

ਹੁਣ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਵਧੇ ਕੋਰੋਨਾ ਦੇ ਮਾਮਲੇ, ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 9000 ਤੋਂ ਹੋਈ ਪਾਰ

ਓਟਾਵਾ : ਕੈਨੇਡਾ ਵਿਚ ਕੋਰੋਨਾ ਦੇ ਚੜ੍ਹਦੇ ਗ੍ਰਾਫ਼ ਨੇ ਕੈਨੇਡਾ ਸਰਕਾਰ ਅਤੇ ਸਿਹਤ ਵਿਭਾਗ ਨੂੰ ਫਿਕਰਾਂ ਵਿੱਚ ਪਾਇਆ ਹੋਇਆ ਹੈ । ਕੋਰੋਨਾ ਤੋਂ ਬਚਾਅ ਲਈ ਸਰਕਾਰ ਫਿਲਹਾਲ ਛੇਤੀ ਤੋਂ ਛੇਤੀ ਨਾਗਰਿਕਾਂ ਤੱਕ ਵੈਕਸੀਨ ਪਹੁੰਚਾਉਣ ਲਈ ਆਪਣੀ ਪੂਰੀ ਵਾਹ ਲਗਾ ਰਹੀ ਹੈ । ਕੈਨੇਡਾ ਸਰਕਾਰ ਦਾ ਟਾਰਗੈਟ ਹੈ ਕਿ ਨਵੇਂ ਸਾਲ 2021 ਦੇ ਪਹਿਲੇ ਮਹੀਨੇ ਹੀ ਉਹ ਆਪਣੇ ਦੇਸ਼ ਵਾਸੀਆਂ ਨੂੰ ਕੋਰੋਨਾ ਦਾ ਟੀਕਾ ਲਵਾ ਦਵੇ।

ਉਧਰ ਕੈਨੇਡਾ ਦੇ ਕਈ ਸੂਬਿਆਂ ਵਿਚ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਪ੍ਰਭਾਵਿਤ ਮਰੀਜ਼ ਸਾਹਮਣੇ ਆ ਰਹੇ ਹਨ । ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਵੀ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 9000 ਤੋਂ ਟੱਪ ਚੁੱਕੀ ਹੈ। ਸੀਨੀਅਰ ਡਾਕਟਰ ਬੋਨੀ ਹੈਨਰੀ ਅਨੁਸਾਰ ਸੂਬੇ ਵਿਚ 694 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਇਕਦਮ ਵਾਧਾ ਦਰਜ ਹੋ ਗਿਆ ਹੈ।

ਸੂਬੇ ਬੀ.ਸੀ. ਵਿੱਚ ਇਸ ਸਮੇਂ 9,105 ਲੋਕ ਕੋਰੋਨਾ ਦਾ ਇਲਾਜ ਕਰਵਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ 24 ਘੰਟਿਆਂ ਦੌਰਾਨ ਸੂਬੇ ਵਿਚ ਕੋਰੋਨਾ ਕਾਰਨ 12 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦਸਣਯੋਗ ਹੈ ਕਿ ਜਦੋਂ ਦਾ ਕੋਰੋਨਾ ਫੈਲਿਆ ਹੈ ਉਦੋਂ ਤੋਂ ਹੁਣ ਤੱਕ ਸੂਬੇ ਵਿਚ ਕੋਰੋਨਾ ਦੇ ਮਾਮਲੇ 35,422 ਹੋ ਚੁੱਕੇ ਹਨ। ਹਾਲਾਂਕਿ, 24,928 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।

ਦਸਣਯੋਗ ਹੈ ਕਿ ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਭਗ 3,90,000 ਤੋਂ ਪਾਰ ਹੋ ਗਈ ਹੈ ਅਤੇ ਕੋਰੋਨਾ ਕਾਰਨ ਦੇਸ਼ ਵਿਚ 12,300 ਲੋਕ ਜਾਨ ਗੁਆ ਚੁੱਕੇ ਹਨ। ਇੱਥੋਂ ਦੇ ਸੂਬੇ ਕਿਊਬਿਕ ਤੇ ਓਂਟਾਰੀਓ ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

Related News

ਜੂਲੀ ਪੇਯਟ ਦੇ ਕੰਮ ਤੋਂ ਨਾਖੁਸ਼ ਕੈਨੇਡੀਅਨ

Rajneet Kaur

ਬੀ.ਸੀ : ਸਪਰੂਸ ਝੀਲ ਨੇੜੇ ਇਕ ਰਿੱਛ ਨੇ ਵਿਅਕਤੀ ‘ਤੇ ਕੀਤਾ ਹਮਲਾ

Rajneet Kaur

Update: ਗਲਤ ਖੇਡਣਾ ਜੈਕਸਨ ਮੈਕਡੋਨਲਡ ਦੀ ਮੌਤ ਦਾ ਕਾਰਕ ਨਹੀਂ :ਸਸਕੈਚਵਾਨ RCMP

Rajneet Kaur

Leave a Comment