channel punjabi
Canada International News North America

ਬਹੁਚਰਚਿਤ ਕਾਲ ਸੈਂਟਰ ਘੋਟਾਲਾ : ਦੋ ਵਿਅਕਤੀਆਂ ਵਿਰੁੱਧ ਜਾਰੀ ਹੋਏ ਵਾਰੰਟ

ਟੋਰਾਂਟੋ : ਕੈਨੇਡਾ ਪੁਲਿਸ ਨੇ ਬਹੁਚਰਚਿਤ ਭਾਰਤੀ ਕਾਲ ਸੈਂਟਰ ਘੋਟਾਲੇ ‘ਚ ਦੋ ਵਿਅਕਤੀਆਂ ਵਿਰੁੱਧ ਵਾਰੰਟ ਜਾਰੀ ਕਰ ਦਿੱਤੇ ਹਨ । ਜਿਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕੀਤੇ ਗਏ ਹਨ ਉਨ੍ਹਾਂ ਵਿੱਚ 41 ਸਾਲਾ ਵਿਮਲ ਸ਼੍ਰੇਸ਼ਠਾ ਅਤੇ 41 ਸਾਲਾ ਬਿੰਦੀਸ਼ਾ ਜੋਸ਼ੀ ਸ਼ਾਮਲ ਹੈ। ਕੈਨੇਡੀਅਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਸ ਗਿਰੋਹ ਨੇ ਕਈਂ ਮਿਲੀਅਨ ਡਾਲਰ ਦੀ ਠੱਗੀ ਕੀਤੀ ਹੈ।

ਪੁਲਿਸ ਮੁਤਾਬਕ ਇਹ ਦੋਵੇਂ ਮੁਲਜ਼ਮ ਕੈਨੇਡਾ ਭੱਜ ਆਏ ਸਨ। ਇਹਨਾਂ ਦੋਵਾ ‘ਤੇ 5 ਹਜ਼ਾਰ ਡਾਲਰ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਆਇਦ ਕੀਤੇ ਗਏ ਹਨ।
ਭਾਰਤੀ ਕਾਲ ਸੈਂਟਰ ਘੋਟਾਲੇ ਵਿੱਚ 2 ਸਾਲ ਚੱਲੀ ਲੰਬੀ ਜਾਂਚ ਮਗਰੋਂ ਇਹ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਮੁਤਾਬਕ ਇਹਨਾਂ ਭਾਰਤੀ ਕਾਲ ਸੈਂਟਰਾਂ ਰਾਹੀਂ ਕੈਨੇਡਾ ਰੈਵੇਨਿਊ ਏਜੰਸੀ (ਸੀਆਰਏ), ਪੁਲਿਸ, ਬੈਂਕ ਅਤੇ ਟੈਕਨਾਲੋਜੀ ਕੰਪਨੀਆਂ ਦੇ ਨੁਮਾਇੰਦੇ ਬਣ ਕੇ ਕੈਨੇਡੀਅਨ ਲੋਕਾਂ ਨਾਲ ਠੱਗੀ ਮਾਰੀ ਗਈ।

ਉਧਰ ਇਸ ਘੋਟਾਲੇ ਵਿੱਚ ਸ਼ਾਮਲ ਮੰਨੇ ਜਾਂਦੇ ਕੁਝ ਹੋਰ ਲੋਕਾਂ ਖਿਲਾਫ ਵੀ ਪੁਲਿਸ ਦਾ ਸ਼ਿਕੰਜਾ ਹੁਣ ਕੱਸਦਾ ਜਾ ਰਿਹਾ ਹੈ ।

ਦੱਸਿਆ ਜਾ ਰਿਹਾ ਹੈ ਕਿ ਕਾਲ ਸੈਂਟਰ ਧੋਖਾਧੜੀ ਰਾਹੀਂ 2014 ਤੋਂ ਹੁਣ ਤੱਕ ਕੈਨੇਡੀਅਨ ਲੋਕਾਂ ਨਾਲ 34 ਮਿਲੀਅਨ ਡਾਲਰ ਤੋਂ ਵੱਧ ਦੀ ਠੱਗੀ ਵੱਜ ਚੁੱਕੀ ਹੈ।

Related News

ਕੋਰੋਨਾ ਨੂੰ ਲੈ ਕੇ W.H.O. ਨੇ ਜਾਰੀ ਕੀਤੀ ਨਵੀਂ ਚਿਤਾਵਨੀ, ਅਨੇਕਾਂ ਦੇਸ਼ਾਂ ਦੀ ਵਧੀ ਚਿੰਤਾ

Vivek Sharma

ਕੈਨੇਡਾ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 1,329 ਨਵੇਂ ਕੇਸਾਂ ਅਤੇ ਪੰਜ ਮੌਤਾਂ ਦੀ ਕੀਤੀ ਪੁਸ਼ਟੀ

Rajneet Kaur

ਓਂਟਾਰੀਓ ਜਲਦੀ ਹੀ ਪੇਸ਼ ਕਰੇਗਾ ਆਪਣਾ ‘ਪੇਡ ਸਿੱਕ ਲੀਵ’ ਪਲਾਨ : ਪਾਲ ਕੈਲੈਂਡਰਾ

Vivek Sharma

Leave a Comment