channel punjabi
Canada International News North America

ਬੀ.ਸੀ : ਸਪਰੂਸ ਝੀਲ ਨੇੜੇ ਇਕ ਰਿੱਛ ਨੇ ਵਿਅਕਤੀ ‘ਤੇ ਕੀਤਾ ਹਮਲਾ

ਬੀ.ਸੀ : ਬੀ.ਸੀ ਦੇ ਇਕ ਦੂਰ-ਦੁਰਾਡੇ ਖੇਤਰ ‘ਚ ਇਕ ਰਿੱਛ ਨੇ ਵਿਅਕਤੀ ‘ਤੇ ਹਮਲਾ ਕਰ ਦਿਤਾ ਸੀ। ਜਿਸਤੋਂ ਵਿਅਕਤੀ ਨੂੰ  ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ , ਹੁਣ ਵਿਅਕਤੀ ਠੀਕ ਹੋ ਰਿਹਾ ਹੈ।

ਵਿਅਕਤੀ ਅਤੇ ਉਸ ਦੀ ਪਤਨੀ ਗੋਲਡ ਬ੍ਰਿਜ ਦੇ ਛੋਟੇ ਜਿਹੇ ਭਾਈਚਾਰੇ ਦੇ ਉੱਤਰ ‘ਚ ਸਪਰੂਸ ਝੀਲ ਦੇ ਨੇੜੇ ਪਹਾੜੀ ਤੋਂ ਜਾ ਰਹੇ ਸਨ। ਜੋ ਕਿ ਲਿਲੂਇਟ (Lillooet ) ਦੇ ਉੱਤਰ ਪੱਛਮ ‘ਚ ਹੈ।

ਰਿੱਛ ਆਪਣੇ ਬੱਚਿਆਂ ਨਾਲ ਸੀ ਜਿਸ ਸਮੇਂ ਉਸ ਨੇ ਵਿਅਕਤੀ ਤੇ ਹਮਲਾ ਕੀਤਾ। ਰਿੱਛ ਨੂੰ ਭਜਾਉਣ ਲਈ ਵਿਅਕਤੀ ਦੀ ਪਤਨੀ ਨੇ ਰਿੱਛ ‘ਤੇ ਸਪਰੇਅ ਕੀਤਾ ਜਿਸਤੋਂ ਬਾਅਦ ਰਿੱਛ  ਦੂਰ ਹੋ ਗਿਆ ਸੀ।

ਰੈਸਕਿਉ ਤੇ ਬਚਾਅ ਟੀਮਾਂ ਦੁਆਰਾ ਉਸ ਆਦਮੀ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਜਿਥੇ ਹੁਣ ਉਸਦੀ ਹਾਲਤ  ‘ਚ ਸੁਧਾਰ ਦੇਖਿਆ ਗਿਆ ਹੈ।

Related News

ਕੈਨੇਡਾ ਵਾਸੀਆਂ ਨੂੰ ਕੋਰੋਨਾ ਦਾ ਟੀਕਾ ਤਾਂ ਚਾਹੀਦਾ ਹੈ, ਪਰ ਉਹ ਇਸ ਨੂੰ ਲਾਜ਼ਮੀ ਕਰਨ ਦੇ ਹੱਕ ਵਿੱਚ ਨਹੀਂ : ਸਰਵੇਖਣ

Vivek Sharma

ਕੈਨੇਡਾ ਸਰਕਾਰ ਕਰੀਮਾ ਬਲੋਚ ਕਤਲ ਦੀ ਜਾਂਚ ਵਾਸਤੇ ਦਿਖਾਏ ਹਿੰਮਤ : ਤਾਰੇਕ ਫ਼ਤਿਹ

Vivek Sharma

ਹਾਲੇ ਵੀ ਨਹੀਂ ਖੁੱਲ੍ਹੇਗੀ ਕੈਨੇਡਾ-ਅਮਰੀਕਾ ਸਰਹੱਦ

Vivek Sharma

Leave a Comment