channel punjabi
International News North America

Breaking News: ਫਾਈਜ਼ਰ ਤੇ ਬਾਇਓਨਟੈਕ ਵਲੋਂ ਸਾਂਝੇ ਤੌਰ ‘ਤੇ ਵਿਕਸਿਤ ਕੀਤੇ ਗਏ ਕੋਰੋਨਾ ਟੀਕੇ ਨੂੰ ਮਿਲੀ ਮਨਜ਼ੂਰੀ,ਜਲਦ ਹੀ ਦੇਸ਼ਭਰ ‘ਚ ਵੈਕਸੀਨ ਹੋਵੇਗੀ ਉਪਲਬਧ

ਬ੍ਰਿਟਿਸ਼ ਰੈਗੂਲੇਟਰ ਐੱਮ. ਐੱਚ. ਆਰ. ਏ. ਨੇ ਫਾਈਜ਼ਰ ਤੇ ਬਾਇਓਨਟੈਕ ਵਲੋਂ ਸਾਂਝੇ ਤੌਰ ‘ਤੇ ਵਿਕਸਿਤ ਕੀਤੇ ਗਏ ਕੋਰੋਨਾ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਾਈਜ਼ਰ-ਬਾਇਓਨਟੈਕ ਦੇ ਕੋਵਿਡ-19 ਟੀਕਾ ਅਗਲੇ ਹਫਤੇ ਤੋਂ ਬ੍ਰਿਟੇਨ ਭਰ ਵਿਚ ਉਪਲਬਧ ਹੋਵੇਗਾ।

ਬ੍ਰਿਟੇਨ ਦੇ ਮੈਡੀਕਲ ਰੈਗੂਲੇਟਰ Medicine and Healthcare Products Regulatory Agency ਦਾ ਕਹਿਣਾ ਹੈ ਕਿ ਫਾਈਜ਼ਰ ਤੇ ਬਾਇਓਨਟੈਕ ਦੀ ਕੋਵਿਡ-19 ਵੈਕਸੀਨ ਬਿਮਾਰੀ ਖ਼ਿਲਾਫ਼ 95 ਫ਼ੀਸਦੀ ਤਕ ਅਸਰਦਾਰ ਹੈ । ਅਮਰੀਕਾ Pharmaceutical ਦਿੱਗਜ ਫਾਈਜ਼ਰ ਤੇ ਜਰਮਨੀ ਦੀ ਬਾਇਓਨਟੈਕ ਦੁਆਰਾ ਨਿਰਮਿਤ ਸੰਯੁਕਤ ਵੈਕਸੀਨ ਨੇ ਹਾਲ ਹੀ ‘ਚ ਦਾਅਵਾ ਕੀਤਾ ਸੀ ਕਿ ਇਹ ਹਰੇਕ ਉਮਰ ਦੇ ਲੋਕਾਂ ‘ਤੇ ਸਹੀ ਹੈ।ਇਸ ਟੀਕੇ ਨੂੰ ਬਣਾਉਣ ‘ਚ 10 ਮਹੀਨੇ ਲੱਗੇ ਹਨ। ਅਮਰੀਕੀ ਦਵਾ ਕੰਪਨੀ ਫਾਈਜ਼ਰ ਨੇ ਜਰਮਨੀ ਦੀ ਬਾਇਓ ਐੱਨਟੇਕ ਨਾਲ ਮਿਲ ਕੇ ਇਹ ਵੈਕਸੀਨ ਬਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਟੀਕਾ ਸਿਹਤ ਕਾਮਿਆਂ ਨੂੰ ਪਹਿਲਾਂ ਦਿੱਤਾ ਜਾਵੇਗਾ। ਹੋ ਸਕਦਾ ਹੈ ਕਿ 7 ਦਸੰਬਰ ਤੋਂ ਹੀ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇ। ਫਾਈਜ਼ਰ ਦੁਨੀਆ ਦੀ ਉਨ੍ਹਾਂ ਪਹਿਲੀਆਂ ਮੈਡੀਕਲ ਕੰਪਨੀਆਂ ‘ਚੋਂ ਹੈ ਜਿਨ੍ਹਾਂ ਨੇ ਫੇਜ 3 ਦੀ ਸਟਡੀ ਦੇ ਆਖਰੀ ਨਤੀਜੇ ਜਾਰੀ ਕੀਤੇ ਹਨ।

ਬ੍ਰਿਟੇਨ ਦੇ ਵੈਕਸੀਨ ਮੰਤਰੀ ਨਾਦਿਮ ਜਹਾਵੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੇਕਰ ਸਭ ਯੋਜਨਾ ਤਹਿਤ ਹੋਇਆ ਤਾਂ ਟੀਕੇ ਨੂੰ ਮਨਜ਼ੂਰੀ ਮਿਲਣ ਦੇ ਕੁਝ ਘੰਟਿਆਂ ਵਿਚ ਹੀ ਟੀਕਾਕਰਣ ਸ਼ੁਰੂ ਕਰ ਦਿੱਤਾ ਜਾਵੇਗਾ।

Related News

ਉਂਟਾਰੀਓ ਸੂਬੇ ‘ਚ ਕੋਰੋਨਾ ਪ੍ਰਭਾਵਿਤਾਂ ਦੀ ਲ਼ਗਾਤਾਰ ਵਧਦੀ ਗਿਣਤੀ ਨੇ ਵਧਾਈ ਮਾਹਿਰਾਂ ਦੀ ਚਿੰਤਾ

Vivek Sharma

ਕੈਨੇਡਾ ਤੋਂ ਅਮਰੀਕਾ ਜਾ ਰਹੇ ਪੰਜਾਬੀ ਟਰੱਕ ਡਰਾਈਵਰ ਤੋਂ ਬਾਰਡਰ ਗਸ਼ਤ ਨੇ ਟਰੱਕ ਦੇ ਅੰਦਰ ਉਤਪਾਦਾਂ ਦੇ ਪਿਛੇ ਲੁੱਕੀ ਕਰੀਬ 2k ਪਾਉਂਡ ਦੀ ਭੰਗ ਕੀਤੀ ਬਰਾਮਦ

Rajneet Kaur

ਟੋਰਾਂਟੋ ਪਬਲਿਕ ਹੈਲਥ ਵਲੋਂ ਸਕਾਰਬੋਰੋ ਐਲੀਮੈਂਟਰੀ ਸਕੂਲ ਦੇ ਇੱਕ ਵਿੰਗ ‘ਚ COVID-19 ਆਉਟਬ੍ਰੇਕ ਦਾ ਐਲਾਨ

Rajneet Kaur

Leave a Comment