channel punjabi
Canada International News North America

ਓਨਟਾਰੀਓ ਵਿੱਚ ਕੋਵਿਡ -19 ਦੇ 1500 ਤੋਂ ਵੱਧ ਨਵੇਂ ਕੇਸ ਆਏ ਸਾਹਮਣੇ

ਓਨਟਾਰੀਓ ਵਿੱਚ ਕੋਵਿਡ -19 ਦੇ 1500 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਸੂਬਾਈ ਸਿਹਤ ਅਧਿਕਾਰੀਆਂ ਨੇ 1,534 ਨਵੇਂ ਸੰਕਰਮਨਾਂ ਦੀ ਪੁਸ਼ਟੀ ਕੀਤੀ ਜੋ ਕੱਲ੍ਹ ਦੇ ਸਿੰਗਲ-ਡੇਅ ਰਿਕਾਰਡ 1,588 ਨਾਲੋਂ ਥੋੜੇ ਘੱਟ ਹਨ।

ਦਸ ਦਈਏ ਸੱਤ ਦਿਨਾਂ ਦੀ ਰੋਲਿੰਗ ਔਸਤ 1,415 ‘ਤੇ ਪਹੁੰਚ ਗਈ ਹੈ ਜੋ ਕਿ ਇਕ ਹਫਤਾ ਪਹਿਲਾਂ 1,408 ਸੀ। ਪੰਜਵੇਂ ਦਿਨ, ਪੀਲ ਖੇਤਰ ‘ਚੋਂ 490 ਨਵੇਂ ਕੇਸ ਸਾਹਮਣੇ ਆਏ ਇਸ ਤੋਂ ਬਾਅਦ ਟੋਰਾਂਟੋ 460 ਅਤੇ ਯੌਰਕ ਖੇਤਰ ਵਿੱਚ 130 ਕੇਸਾਂ ਦੀ ਪੁਸ਼ਟੀ ਕੀਤੀ ਗਈ। ਪੀਲ ਅਤੇ ਟੋਰਾਂਟੋ ‘ਚ ਸੋਮਵਾਰ ਤੋਂ ਮੁੜ ਤੋਂ ਕੋਵਿਡ 19 ਕਾਰਨ ਤਾਲਾਬੰਦੀ ਕੀਤੀ ਜਾਵੇਗੀ। ਕੋਵਿਡ 19 ਕਾਰਨ 14 ਹੋਰ ਮੌਤਾ ਹੋਈਆਂ ਹਨ ਜਿਸ ਕਾਰਨ ਸੂਬੇ ‘ਚ ਮੌਤਾ ਦੀ ਗਿਣਤੀ 3,486 ਤੱਕ ਪਹੁੰਚ ਚੁੱਕੀ ਹੈ।

ਸੂਬਾਈ ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ ਦੌਰਾਨ 46,389 ਟੈਸਟ ਪੂਰੇ ਕੀਤੇ। ਕੋਵਿਡ 19 ਦੇ ਕੇਸ ਵਧਣ ਕਾਰਨ ਆਈਸੀਯੂ ਅਤੇ ਵੈਂਟੀਲੇਟਰਾਂ ‘ਤੇ ਮਰੀਜ਼ਾਂ ਦੀ ਗਿਣਤੀ ਥੋੜੀ ਵੱਧ ਗਈ ਹੈ।

Related News

ਅਲਬਰਟਾ : ਕੋਰੋਨਾ ਵਾਇਰਸ ਦੇ ਕੇਸਾਂ ‘ਚ ਵਾਧਾ, 133 ਨਵੇਂ ਮਾਮਲੇ ਆਏ ਸਾਹਮਣੇ

Rajneet Kaur

ਲੇਕ ਕੰਟਰੀ ਵਿਚ ਪੈਲਮੀਵਾਸ਼ ਪਾਰਕਵੇਅ ਇਕ ਵਾਰ ਫਿਰ ਖੁੱਲ੍ਹਿਆ

Rajneet Kaur

ਅਮਰੀਕੀ ਰਾਸ਼ਟਰਪਤੀ ਚੋਣਾਂ : ਚੋਣ ਦੰਗਲ ਵਿੱਚ ਇੱਕ ਦੂਜੇ ਨੂੰ ਪਟਖਣੀ ਦੇਣ ਲਈ ਟਰੰਪ ਅਤੇ ਬਿਡੇਨ ਨੇ ਲਾਇਆ ਜੋ਼ਰ

Vivek Sharma

Leave a Comment