channel punjabi
Canada International News North America

ਅਲਬਰਟਾ : ਕੋਰੋਨਾ ਵਾਇਰਸ ਦੇ ਕੇਸਾਂ ‘ਚ ਵਾਧਾ, 133 ਨਵੇਂ ਮਾਮਲੇ ਆਏ ਸਾਹਮਣੇ

ਐਡਮਿੰਟਨ : ਅਲਬਰਟਾ ਨੇ ਪਿਛਲੇ 24 ਘੰਟਿਆਂ ਦੌਰਾਨ ਕੋਵੀਡ -19 ਦੇ ਕੁੱਲ 133 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਜਿਸ ਨਾਲ ਸੂਬਾਈ ਕੁੱਲ ਕੇਸਾਂ ਦੀ ਗਿਣਤੀ 1,251 ਹੋ ਗਈ ਹੈ। ਜਿੰਨ੍ਹਾਂ ਵਿਚੋਂ, 102 ਲੋਕ ਹਸਪਤਾਲ ਵਿਚ ਹਨ ਅਤੇ 18 ਵਿਅਕਤੀਆਂ ਦਾ ਸਖਤ ਨਿਗਰਾਨੀ ਹੇਠ ਇਲਾਜ ਕੀਤਾ ਜਾ ਰਿਹਾ ਹੈ। ਇਸ ਦੌਰਾਨ 2 ਕੋਰੋਨਾ ਪੀੜਿਤਾਂ ਦੀ ਮੌਤ ਵੀ ਦਰਜ ਕੀਤੀ ਗਈ ਹੈ। ਸੂਬੇ ‘ਚ ਹੁਣ ਤੱਕ 174 ਮੌਤਾਂ ਹੋ ਚੁੱਕੀਆਂ ਹਨ।

ਅਲਬਰਟਾ ਦਾ ਐਡਮਿੰਟਨ ਡੁਗਾਨ, ਕੈਲਗਰੀ ਸੈਂਟਰ, ਐਲਬੋ,ਕਾਰਡਸਟੋ ਕਾਊਂਟੀ,ਮਿਊਨਸੀਪਲ ਡਿਸਟ੍ਰਿਕਟ ਆਫ ਪਿੰਚਰ ਕਰੀਕ ਨੰਬਰ 9, ਕਲੀਅਰ ਹਿਲਜ਼ ਕਾਉਂਟੀ ਅਤੇ ਮੈਕਨੇਜ਼ੀ ਕਾਊਂਟੀ ‘ਚ ਕੋਰੋਨਾ ਦੇ ਮਾਮਲੇ ਜ਼ਿਆਦਾ ਦੇਖੇ ਜਾ ਰਹੇ ਹਨ।

ਦੱਖਣੀ ਅਲਬਰਟਾ ‘ਚ ਕੋਰੋਨਾ ਵਾਇਰਸ ਨਾਲ 60 ਲੋਕ ਸੰਕਰਮਿਤ ਹਨ ਜਿੰਨ੍ਹਾਂ ਚੋਂ 47 ਲੋਕ ਰਿਹਾਇਸ਼ੀ ਇਲਾਕੇ ਦੇ ਹਨ ਜਦੋਂ ਕਿ 13 ਸਟਾਫ ਮੈਂਬਰ ਹਨ।
ਅਲਬਰਟਾ ਦੇ ਸੈਂਟਰਲ ਜ਼ੋਨ ਵਿਚ 153 ਕੇਸ ਹਨ ਜਦੋਂ ਕਿ ਦੱਖਣੀ ਜ਼ੋਨ ਵਿਚ ਕੋਵਿਡ -19 ਦੇ 135 ਐਕਟਿਵ  ਕੇਸ ਅਤੇ ਉੱਤਰੀ ਜ਼ੋਨ ਵਿਚ 86 ਮਾਮਲੇ ਹਨ।

ਡਾ.ਡੀਨਾ ਹਿਨਸ਼ੋਅ ਨੇ ਦਸਿਆ ਕਿ ੳੇੁਹ ਕੋਵਿਡ 19 ਦੇ ਵੱਧ ਰਹੇ ਕੇਸਾਂ ਤੋਂ ਬਹੁਤ ਚਿੰਤਤ ਹੈ, ਨਾਲ ਹੀ ਉਨ੍ਹਾਂ  ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅਸੀ ਇਸ ਲਹਿਰ ਨੂੰ ਬਦਲ ਸਕਦੇ ਹਾਂ।

Related News

ਗੁਰਨਾਮ ਸਿੰਘ ਚੜੂਨੀ ਵੱਲੋਂ ਕੀਤੀ ਗਈ ਸਿਆਸੀ ਲੀਡਰਾਂ ਨਾਲ ਮੀਟਿੰਗ ਬਾਰੇ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ: ਡਾ.ਦਰਸ਼ਨ ਪਾਲ

Rajneet Kaur

ਚੀਨ ਨੇ ਕੈਨੇਡਾ ਦੇ ਇਕ ਹੋਰ ਨਾਗਰਿਕ ਨੂੰ ਦਿੱਤੀ ਮੌਤ ਦੀ ਸਜ਼ਾ, ਕੈਨੇਡਾ-ਚੀਨ ਦਰਮਿਆਨ ਪਾੜਾ ਹੋਰ ਵਧਿਆ

Vivek Sharma

ਗੰਨਮੈਨ ਵੱਲੋਂ ਆਪਣੇ ਰਿਸ਼ਤੇਦਾਰਾਂ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ

Vivek Sharma

Leave a Comment