channel punjabi
Canada International News North America

ਮੈਪਲ ਰਿਜ ਤੋਂ 14 ਸਾਲਾ ਲੜਕੀ ਲਾਪਤਾ, ਪੁਲਿਸ ਵਲੋਂ ਲੋਕਾਂ ਨੂੰ ਅਪੀਲ ਲੱਭਣ ‘ਚ ਕਰਨ ਸਹਾਇਤਾ

ਰਿਜ ਮੀਡੋਜ਼ RCMP ਇੱਕ ਲਾਪਤਾ 14 ਸਾਲਾ ਲੜਕੀ ਨੂੰ ਲੱਭਣ ‘ਚ ਲੋਕਾਂ ਤੋਂ ਮਦਦ ਦੀ ਮੰਗ ਕਰ ਰਹੀ ਹੈ। ਰਾਚੇਲ ਈਵਰਟ ਦੇ ਪਿਤਾ ਨੇ ਦਸਿਆ ਕਿ ਉਨ੍ਹਾਂ ਨੇ ਉਸਨੂੰ ਵੀਰਵਾਰ ਰਾਤ 9 ਵਜੇ ਆਖਰੀ ਵਾਰ ਦੇਖਿਆ ਸੀ। ਅਗਲੇ ਦਿਨ ਨਾ ਹੀ ਉਹ ਸਕੂਲ ਗਈ ਅਤੇ ਉਦੋਂ ਤੋਂ ਘਰ ਵੀ ਨਹੀਂ ਆਈ।

ਰਾਚੇਲ ਨੇ ਕਈ ਦਿਨਾਂ ਤੋਂ ਆਪਣੇ ਕਿਸੇ ਦੋਸਤਾਂ ਨਾਲ ਵੀ ਸਪੰਰਕ ਨਹੀਂ ਕੀਤਾ। ਪੁਲਿਸ ਦੁਆਰਾ ਜਾਰੀ ਕੀਤੇ ਗਏ ਇੱਕ ਰੀਲੀਜ਼ ਵਿੱਚ ਲਿਖਿਆ ਹੈ ਕਿ ਰਾਚੇਲ ਕੋਲ ਨਿੱਜੀ ਮੋਬਾਈਲ ਫੋਨ ਨਹੀਂ ਹੈ।

ਪੁਲਿਸ ਨੇ ਦਸਿਆ ਕਿ ਰਾਚੇਲ ਦਾ ਕੱਦ 5 ਫੁੱਟ 7 ਇੰਚ ਹੈ। ਉਸਨੇ ਆਖਰੀ ਵਾਰ ਬਲੈਕ ਪੈਂਟ, ਗਰੇਅ ਹੂਡੀ ਅਤੇ ਵਾਈਟ ਨਾਈਕਸ ਪਹਿਨੇ ਸਨ।

ਪੁਲਿਸ ਨੇ ਰਾਚੇਲ ਦੀ ਜਾਣਕਾਰੀ ਵਾਲੇ ਵਿਅਕਤੀ ਨੂੰ (604) 463-6251 ‘ਤੇ ਰਿਜ ਮੀਡੋਜ਼ ਆਰਸੀਐਮਪੀ ਨਾਲ ਸਪੰਰਕ ਕਰਨ ਲਈ ਕਿਹਾ ਗਿਆ ਹੈ।

Related News

ਰਾਇਰਸਨ ਯੂਨੀਵਰਸਿਟੀ ਨੇੜੇ ਗੋਲੀ ਕਾਂਡ ‘ਚ ਟੋਰਾਂਟੋ ਪੁਲਿਸ ਵਲੋਂ ਇੱਕ ਵਿਅਕਤੀ ਗ੍ਰਿਫ਼ਤਾਰ

team punjabi

ਕੈਨੇਡੀਅਨ ਮੈਡੀਕਾਗੋ ਕੰਪਨੀ ਨੇ ਕੋਵਿਡ-19 ਦੇ ਟੀਕੇ ਦਾ ਪਹਿਲਾ ਟਰਾਇਲ ਕੀਤਾ ਸ਼ੁਰੂ

Rajneet Kaur

ਟੋਰਾਂਟੋ ਵਿਖੇ ਸੋਮਵਾਰ ਨੂੰ ਸਤਾਰਾਂ ਕੋਵਿਡ 19 ਟੀਕੇ ਕਲੀਨਿਕਾਂ ਦਾ ਕੀਤਾ ਜਾਵੇਗਾ ਆਯੋਜਨ

Rajneet Kaur

Leave a Comment