channel punjabi
Canada International News North America

ਕੈਨੇਡੀਅਨ ਫੌਜ ਕੋਵਿਡ 19 ਟੀਕਿਆਂ ਨੂੰ ਦੇਸ਼ ਭਰ ‘ਚ ਪਹੁੰਚਾਉਣ ਲਈ ਨਿਭਾਵੇਗੀ ਅਹਿਮ ਭੂਮਿਕਾ

ਕੈਨੇਡੀਅਨ ਆਰਮਡ ਫੋਰਸਿਜ਼ ਕੈਨੇਡਾ ਦੀ ਜਨਤਕ ਸਿਹਤ ਏਜੰਸੀ ਨੂੰ ਆਪਣੀ ਕੋਵਿਡ 19 ਟੀਕਾਕਰਣ ਦੀ ਰਣਨੀਤੀ ਦੀ ਯੋਜਨਾ ਬਣਾਉਣ ਵਿੱਚ ਸਹਾਇਤਾ ਕਰ ਰਹੀ ਹੈ, ਅਤੇ ਇੱਕ ਫੌਜੀ ਯੂਨਿਟ ਦੇ ਮੁਖੀ ਅਨੁਸਾਰ, ਸ਼ਾਟ ਉਪਲਬਧ ਹੋਣ ਤੋਂ ਬਾਅਦ ਵੰਡਣ ਵਿੱਚ ਸਹਾਇਤਾ ਕਰਨ ਦੀ ਵੀ ਤਿਆਰੀ ਕਰ ਰਹੀ ਹੈ।

ਮੇਜਰ-ਜਨਰਲ. ਟ੍ਰੇਵਰ ਕੈਡੀਯੂ, ਜੋ ਸੈਨਾ ਦੇ ਰਣਨੀਤਕ ਸੰਯੁਕਤ ਸਟਾਫ ਇੰਚਾਰਜ ਹਨ, ਨੇ ਸੋਮਵਾਰ ਨੂੰ ਹਾਉਸ ਆਫ ਕਾਮਨਜ਼ ਦੀ ਰਾਸ਼ਟਰੀ ਰੱਖਿਆ ਕਮੇਟੀ ਦੇ ਸੰਸਦ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀ ਇਕ ਰਾਸ਼ਟਰੀ ਆਪਰੇਸ਼ਨ ਸੈਂਟਰ ਸਥਾਪਿਤ ਕਰਨ ‘ਚ ਸਹਾਇਤਾ ਕਰ ਰਹੇ ਹਾਂ ਜੋ ਟੀਕੇ ਦੀ ਵੰਡ ਦੀ ਨਿਗਰਾਨੀ ਕਰੇਗੀ। ਇਹ ਕਮਾਂਡ ਐਂਡ ਕੰਟਰੋਲ ਹੱਬ ਹੋਵੇਗਾ ਜੋ ਦੇਸ਼ ਭਰ ‘ਚ ਕੋਰੋਨਾ ਦਾ ਟੀਕਾ ਵੰਡਣ ‘ਚ ਖਾਸ ਭੂਮਿਕਾ ਨਿਭਾਵੇਗਾ।

ਦਸ ਦਈਏ ਕਈ ਕੰਪਨੀਆਂ ਵਲੋਂ ਕੋਵਿਡ 19 ਵੈਕਸੀਨ ਨੂੰ ਲੈ ਕੇ ਸਕਾਰਾਤਮਕ ਖਬਰਾਂ ਮਿਲ ਰਹੀਆਂ ਹਨ। ਪਿਛਲੇ ਹਫਤੇ ਬਾਇਓਨਟੇਕ ਅਤੇ ਸਹਿ-ਨਿਰਮਾਤਾ ਫਾਈਜ਼ਰ ਨੇ ਕਿਹਾ ਸੀ ਕਿ ਉਸ ਦੇ ਟੀਕੇ ਦਾ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਇਹ 90 ਫੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ‘ਚ ਕਾਰਗਾਰ ਹੋ ਸਕਦਾ ਹੈ। ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਉਹ ਕੋਰੋਨਾ ਟੀਕੇ ਲਈ 1 ਬਿਲੀਅਨ ਡਾਲਰ ਖਰਚ ਕਰਨਗੇ।

Related News

ਪੂਰਬੀ ਅਲਬਰਟਾ ਵਿੱਚ ਕੈਨੇਡੀਅਨ ਫੋਰਸ ਬੇਸ ਵੈਨ ਰਾਈਟ ਵਿਖੇ ਲਾਈਵ-ਫਾਇਰ ਸਿਖਲਾਈ ਅਭਿਆਸ ਦੌਰਾਨ ਗੋਲੀ ਵਜਣ ਕਾਰਨ ਮਰ ਚੁੱਕੇ ਕੈਨੇਡੀਅਨ ਸਿਪਾਹੀ ਦੀ ਪਛਾਣ ਬੀ.ਸੀ ਅਧਾਰਤ Cpl. James Choi ਵਜੋਂ ਹੋਈ

Rajneet Kaur

ਦਬਾਅ ਅੱਗੇ ਝੁਕੀ ਕੈਨੇਡਾ ਪੁਲਿਸ,RCMP ਨੇ ਸਿੱਖ ਆਫਿਸਰਜ਼ ਨੂੰ ਡਿਊਟੀਜ਼ ਅਲਾਟ ਕਰਨੀਆਂ ਕੀਤੀਆਂ ਸ਼ੁਰੂ

Vivek Sharma

ਕੈਨੇਡਾ ਸਰਕਾਰ ਨੇ ਲੌਕਡਾਊਨ ‘ਚ ਦਿੱਤੀ ਢਿੱਲ,ਪੀ.ਐਮ ਟਰੂਡੋ ਨਿਕਲੇ ਅਪਣੇ ਬੇਟੇ ਨਾਲ ਆਈਸਕ੍ਰੀਮ ਖਾਣ

team punjabi

Leave a Comment