channel punjabi
Canada News North America

ਪਾਰਟੀਆਂ ਕਰਨ ਤੋਂ ਬਾਜ ਨਹੀਂ ਆ ਰਹੇ ਟੋਰਾਂਟੋ ਵਾਸੀ, ਪੁਲਿਸ ਦੀ ਭਾਰੀ ਜੁਰਮਾਨਾ ਲਗਾਉਣ ਦੀ ਤਿਆਰੀ

ਟੋਰਾਂਟੋ : ਕੈਨੇਡਾ ਦਾ ਸ਼ਹਿਰ ਟੋਰਾਂਟੋ ਕੋਰੋਨਾ ਵਾਇਰਸ ਦੇ ਮਾਮਲਿਆਂ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ। ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨ ਵਾਸਤੇ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਪਰ ਸ਼ਾਇਦ ਹਾਲੇ ਵੀ ਕੁਝ ਨੌਜਵਾਨਾਂ ਨੂੰ ਕੋਰੋਨਾ ਦਾ ਖ਼ੌਫ਼ ਨਹੀਂ । ਦਰਅਸਲ ਕੋਰੋਨਾ ਦੇ ਜ਼ੋਰ ਵਿਚਾਲੇ ਹਾਲੇ ਵੀ ਟੋਰਾਂਟੋ ਦੇ ਵਿੱਚ ਪਾਰਟੀਆਂ ਹੋ ਰਹੀਆਂ ਨੇ। ਪਾਰਟੀ ਕਰਨ ਵਾਲਿਆਂ ਖਿਲਾਫ ਪੁਲਿਸ ਨੇ ਹੁਣ ਸਖਤੀ ਵਰਤਣੀ ਸ਼ੁਰੂ ਕੀਤੀ ਹੈ।

ਇੱਕ ਅਜਿਹੀ ਹੀ ਪਾਰਟੀ ਖਿਲਾਫ ਟੋਰਾਂਟੋ ਪੁਲਿਸ ਨੇ ਉਸ ਸਮੇਂ ਕਾਰਵਾਈ ਕੀਤੀ ਜਦੋਂ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ । ਪੁਲਿਸ ਨੇ ਐਟੋਬਿਕੋਕ ਸਟੋਰਜ ਲੋਕਰ ਵਿਚ ਜਨਮਦਿਨ ਪਾਰਟੀ ਕਰ ਰਹੇ ਲਗਭਗ 100 ਲੋਕਾਂ ‘ਤੇ ਛਾਪਾ ਮਾਰਿਆ। ਪੁਲਿਸ ਨੇ ਦੱਸਿਆ ਕਿ ਇਕ ਲੋਕ ਬੇਪਰਵਾਹੀ ਨਾਲ ਪਾਰਟੀ ਕਰ ਰਹੇ ਸਨ। ਪਾਰਟੀ ਵਿਚ ਪਹੁੰਚੇ ਜ਼ਿਆਦਾਤਰ ਲੋਕਾਂ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ । ਪੁਲਿਸ ਅਨੁਸਾਰ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਸੀ ਕਿ 100 ਤੋਂ ਵੱਧ ਲੋਕ ਇਕੱਠੇ ਹੋ ਕੇ ਪਾਰਟੀਆਂ ਕਰ ਰਹੇ ਹਨ ਤੇ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਦੀਆਂ ਧੱਜੀਆਂ ਉਡਾ ਰਹੇ ਹਨ। ਪੁਲਿਸ ਜਦ ਉੱਥੇ ਪੁੱਜੀ ਤਾਂ ਸੱਚਮੁੱਚ 100 ਤੋਂ ਵੱਧ ਲੋਕ ਮੌਜੂਦ ਸਨ ਜਦਕਿ ਸਿਰਫ 10 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਹੈ। ਇਸ ਸਮੇਂ ਟੋਰਾਂਟੋ ਰੈੱਡ ਜ਼ੋਨ ਵਿਚ ਹੈ, ਜਿਸ ਕਾਰਨ ਗੈਰ-ਜ਼ਰੂਰੀ ਸਾਰੀਆਂ ਗਤੀਵਿਧੀਆਂ ‘ਤੇ ਰੋਕ ਲਾਈ ਗਈ ਹੈ। ਪਾਰਟੀ ਰੱਖਣ ਵਾਲੇ ਨੂੰ ਭਾਰੀ ਜੁਰਮਾਨਾ ਲੱਗ ਸਕਦਾ ਹੈ ਕਿਉਂਕਿ ਪਾਰਟੀ ਵਿਚ 100 ਤੋਂ ਵੱਧ ਲੋਕਾਂ ਨੂੰ ਇਕੱਠਾ ਕੀਤਾ ਗਿਆ ਸੀ।

ਟੋਰਾਂਟੋ ਪ੍ਰਸ਼ਾਸਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਕ ਵਿਅਕਤੀ ਲਈ 5000 ਡਾਲਰ ਅਤੇ ਕਾਰੋਬਾਰੀ ‘ਤੇ 25,000 ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।

Related News

ਸਸਕੈਟੂਨ ਪੁਲਿਸ ਸਰਵਿਸ ਸੈਕਸ਼ਨ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਕਿੱਟਸ ਪੁਆਇੰਟ ਤੱਟ ਤੋਂ ਦੂਰ ਰੀਸਾਈਕਲਿੰਗ ‘ਚ ਮਨੁੱਖੀ ਅਵਸ਼ੇਸ਼ਾਂ ਦੇ ਪਾਏ ਜਾਣ ਤੋਂ ਬਾਅਦ ਵੈਨਕੂਵਰ ਪੁਲਿਸ ਜਾਂਚ ‘ਚ ਜੁੱਟੀ

Rajneet Kaur

ਬਰੈਂਪਟਨ ‘ਚ ਦੋ ਵਾਹਨਾਂ ਦੀ ਟੱਕਰ, ਮੋਟਰਸਾਇਕਲ ਸਵਾਰ ਗੰਭੀਰ ਰੂਪ ‘ਚ ਜ਼ਖਮੀ

Rajneet Kaur

Leave a Comment