channel punjabi
Canada International News North America

ਬਰੈਂਪਟਨ ‘ਚ ਦੋ ਵਾਹਨਾਂ ਦੀ ਟੱਕਰ, ਮੋਟਰਸਾਇਕਲ ਸਵਾਰ ਗੰਭੀਰ ਰੂਪ ‘ਚ ਜ਼ਖਮੀ

ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਬੁੱਧਵਾਰ ਸ਼ਾਮ ਬਰੈਂਪਟਨ ਵਿੱਚ ਦੋ ਵਾਹਨਾਂ ਦੇ ਹਾਦਸੇ ਤੋਂ ਬਾਅਦ ਇੱਕ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ।

ਐਮਰਜੈਂਸੀ ਚਾਲਕਾਂ ਨੂੰ ਰਾਤ 8:27 ਵਜੇ ਮੈਕਲਫਲਿਨ ਰੋਡ ਦੱਖਣ ਦੇ ਪੱਛਮ ਵਿਚ ਚਰੋਲਾਈਸ ਬੁਲੇਵਰਡ ਅਤੇ ਟੋਰੈਂਸ ਵੁਡਜ਼ ਦੇ ਖੇਤਰ ਵਿਚ ਬੁਲਾਇਆ ਗਿਆ ਸੀ।

ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਬਾਅਦ ਇੱਕ ਮੋਟਰਸਾਈਕਲ ਸਵਾਰ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

ਪੈਰਾਮੇਡਿਕਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਵਿਅਕਤੀ ਨੂੰ ਘਟਨਾ ਸਥਾਨ ਤੋਂ ਟਰੌਮਾ ਸੈਂਟਰ ਪਹੁੰਚਾਇਆ।

ਅਜੇ ਟੱਕਰ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਅਧਿਕਾਰੀਆਂ ਵਲੋਂ ਜਾਂਚ ਜਾਰੀ ਹੈ।

Related News

ਅਮਰੀਕਾ ਵਿਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਜੋਅ ਬਾਇਡਨ ਨੇ ਕਾਰਵਾਈ ਦੇ ਦਿੱਤੇ ਆਦੇਸ਼

Rajneet Kaur

ਕਿਊਬਿਕ: ਪ੍ਰੋਵਿੰਸ ਦੇ 47 ਸਕੂਲਾਂ ਦੇ ਕੋਵਿਡ 19 ਹੋਣ ਦੀ ਪੁਸ਼ਟੀ

Rajneet Kaur

ਅਮਰੀਕਾ ਸਰਕਾਰ ਨੂੰ ਵਿਦਿਆਰਥੀਆਂ ਦੀ ਅਪੀਲ, ਨਵੇਂ ਨਿਯਮਾਂ ਨੂੰ ਕਰੋ ਨਰਮ

Vivek Sharma

Leave a Comment