channel punjabi
International News

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਚੁਣੇ ਗਏ ਰਾਸ਼ਟਰਪਤੀ ਜੋਅ ਬਿਡੇਨ‌ ਅਤੇ ਦੁਨੀਆ ਦੇ ਹੋਰ ਆਗੂਆਂ ਨੇ ਦੀਵਾਲੀ ਮੌਕੇ ਦਿੱਤੀ ਵਧਾਈ

ਦੇਸ਼ ਵਿਦੇਸ਼ ਵਿੱਚ ਦੀਵਾਲੀ ਦਾ ਤਿਉਹਾਰ ਖ਼ੁਸ਼ੀਆਂ ਪੂਰਵਕ ਮਨਾਇਆ ਜਾ ਰਿਹਾ ਹੈ । ਅਮਰੀਕਾ ਦੇ ਵਾਇਟ ਹਾਉਸ ਤੋਂ ਲੈ ਕੇ ਦੁਬਈ ਦੇ ਬੁਰਜ ਖ਼ਲੀਫਾ ਤੱਕ ਦੀਵਾਲੀ ਦੇ ਤਿਉਹਾਰ ਦੀ ਧੂਮ ਹੈ । ਅਮਰੀਕਾ,ਇੰਗਲੈਂਡ, ਯੂ.ਏ.ਈ. ਦੇ ਨੇਤਾਵਾਂ ਨੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿਖੇ ਭਾਰਤੀ ਮੂਲ ਦੇ ਲੋਕਾਂ ਨਾਲ ਦੀਵਾ ਜਗਾ ਕੇ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਆਪਣੇ ਸੰਦੇਸ਼ ‘ਚ ਉਹਨਾਂ ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ।

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਿਡੇਨ ਨੇ ਵੀ ਦੀਵਾਲੀ ਮੌਕੇ ਸ਼ੁੱਭ ਕਾਮਨਾਵਾਂ ਦਿੱਤੀਆਂ।

ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ।
ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਇਤਿਹਾਸ ਰਚਣ ਵਾਲੀ ਕਮਲਾ ਹੈਰਿਸ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਹੈ।

ਯੂ.ਏ.ਈ.ਦੇ ਉਪ ਰਾਸ਼ਟਰਪਤੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ੀਦ ਅਲ ਮਾਕੋਤਮ ਨੇ ਦੀਵਾਲੀ ਦੀ ਵਧਾਈ ਦਿੰਦੇ ਹੋਏ ਟਵੀਟ ਕੀਤਾ ਹੈ।

ਦੁਬਈ ਦੇ ਸ਼ਾਸਕ ਨੇ ਟਵੀਟ ਕੀਤਾ,’ਯੂਏਈ ਦੇ ਲੋਕਾਂ ਦੀ ਤਰਫੋਂ ਮੈਂ ਦੁਨੀਆ ਭਰ ‘ਚ ਦੀਵਾਲੀ ਮਨਾ ਰਹੇ ਹਰੇਕ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਾ ਹਾਂ। ਉਮੀਦ ਦੀ ਰੋਸ਼ਨੀ ਸਾਨੂੰ ਹਮੇਸ਼ਾ ਇਕਜੁੱਟ ਰੱਖੇ ਅਤੇ ਆਉਣ ਵਾਲਾ ਕੱਲ ਸਭ ਦਾ ਬਿਹਤਰ ਹੋਵੇ।’

ਓਧਰ ਦੁਬਈ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ‘ਚ ਸ਼ੁਮਾਰ ‘ਬੁਰਜ ਖ਼ਲੀਫਾ’ ‘ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰੰਗ ਬਿਰੰਗੀ ਰੋਸ਼ਨੀ ਨਾਲ ਦੀਵਾਲੀ ਦਾ ਵਧਾਈ ਸੰਦੇਸ਼ ਪ੍ਰਦਰਸ਼ਿਤ ਕੀਤਾ ਗਿਆ

ਗੌਰਤਲਬ ਹੈ ਕਿ ਦੁਬਈ ਆਪਣੇ ਅੰਦਾਜ਼ ਵਿਚ ਸ਼ਾਨਦਾਰ ਦੀਵਾਲੀ ਮਨਾ ਰਿਹਾ ਹੈ, ਕਈ ਝਰਨੇ ਤੇ ਫੁਆਰਿਆਂ ਨੂੰ ਵੀ ਰੌਸ਼ਨਾਇਆ ਗਿਆ ਹੈ।

ਦੁਨੀਆ ਦੇ ਹੋਰ ਬਹੁਤ ਸਾਰੇ ਵੱਡੇ ਆਗੂਆਂ ਨੇ ਦੀਵਾਲੀ ਮੌਕੇ ਮੁਬਾਰਕਾਂ ਦਿੱਤੀਆਂ ਹਨ।

ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਵੱਡੀ ਗਿਣਤੀ ਵਿਚ ਭਾਰਤੀ ਵੱਸਦੇ ਹਨ ਅਤੇ ਹਰ ਪਾਸੇ ਦੀਵਾਲੀ ਵੱਡੇ ਪੱਧਰ ‘ਤੇ ਮਨਾਈ ਜਾਂਦੀ ਹੈ। ਹਾਲਾਂਕਿ ਕੋਰੋਨਾ ਵਾਇਰਸ ਕਾਰਨ ਇਸ ਵਾਰ ਲੋਕਾਂ ਨੂੰ ਵੱਡੀ ਗਿਣਤੀ ਵਿਚ ਇਕੱਠੇ ਹੋਣ ਦੀ ਰੋਕ ਹੈ ਪਰ ਵਿਸ਼ਵ ਭਰ ਵਿਚ ਲੋਕ ਘਰਾਂ ਵਿਚ ਰਹਿ ਕੇ ਵੀ ਜਸ਼ਨ ਮਨਾ ਰਹੇ ਹਨ। ਇਹ ਰੌਸ਼ਨੀ, ਸੱਚ ਅਤੇ ਪਿਆਰ ਦਾ ਸੰਦੇਸ਼ ਦੇਣ ਵਾਲਾ ਤਿਉਹਾਰ ਭਾਰਤ ਦੇ ਨਾਲ-ਨਾਲ ਬਹੁਤ ਸਾਰੇ ਦੇਸ਼ਾਂ ਵਿਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

Related News

ਗਣਤੰਤਰ ਦਿਵਸ ਮੌਕੇ ਆਯੋਜਿਤ ਟਰੈਕਟਰ ਪਰੇਡ ਦੌਰਾਨ 100 ਤੋਂ ਵੱਧ ਕਿਸਾਨ ਹੋਏ ਲਾਪਤਾ ! ਸਮਾਜਿਕ ਜਥੇਬੰਦੀਆਂ ਮਦਦ ਲਈ ਆਈਆਂ ਅੱਗੇ

Vivek Sharma

25 ਜਨਵਰੀ ਤੱਕ ਨਹੀਂ ਲੱਗਣਗੇ ਓਂਟਾਰੀਓ ਦੇ ਐਲੀਮੈਂਟਰੀ ਸਕੂਲ

Vivek Sharma

ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦਾ ਭਾਰਤ ਦੌਰਾ,ਆਸਟਿਨ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ, ਦੋਹਾਂ ਦੇਸ਼ਾਂ ਨੇ ਸੰਬਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਦਿੱਤਾ ਜ਼ੋਰ

Vivek Sharma

Leave a Comment