channel punjabi
Canada International News North America

25 ਜਨਵਰੀ ਤੱਕ ਨਹੀਂ ਲੱਗਣਗੇ ਓਂਟਾਰੀਓ ਦੇ ਐਲੀਮੈਂਟਰੀ ਸਕੂਲ

ਟੋਰਾਂਟੋ : ਟੋਰਾਂਟੋ ਸਣੇ ਦੱਖਣੀ ਓਂਟਾਰੀਓ ਦੇ ਐਲੀਮੈਂਟਰੀ ਸਕੂਲ 25 ਜਨਵਰੀ ਤੱਕ ਨਹੀਂ ਲੱਗਣਗੇ ਅਤੇ ਆਨਲਾਈਨ ਪੜ੍ਹਾਈ ਦਾ ਸਿਲਸਿਲਾ ਜਾਰੀ ਰਹੇਗਾ। ਓਂਟਾਰੀਓ ਸਰਕਾਰ ਨੇ 11 ਜਨਵਰੀ ਤੋਂ ਕਲਾਸਾਂ ਵਿਚ ਬੱਚਿਆਂ ਦੀ ਹਾਜ਼ਰੀ ਰਾਹੀਂ ਪੜ੍ਹਾਈ ਕਰਵਾਉਣ ਦਾ ਐਲਾਨ ਕੀਤਾ ਸੀ ਪਰ ਕੋਰੋਨਾ ਮਾਮਲਿਆਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਫ਼ੈਸਲਾ ਦੋ ਹਫ਼ਤੇ ਲਈ ਟਾਲ ਦਿਤਾ ਗਿਆ ਹੈ।

ਉਧਰ ਸੂਬੇ ਦੇ‍ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹੋਏ ਇਜਾਫੇ ਤੋਂ ਬਾਅਦ ਵਿਦਿਆਰਥੀਆਂ ਨੂੰ ਸੋਮਵਾਰ ਤੋਂ ਇਨ ਪਰਸਨ ਲਰਨਿੰਗ ਲਈ ਕਲਾਸਾਂ ਵਿੱਚ ਪਰਤਣ ਤੋਂ ਮਨ੍ਹਾਂ ਕਰ ਦਿੱਤਾ ਹੈ। ਪ੍ਰੋਵਿੰਸ ਦੇ ਦੱਖਣੀ ਹਿੱਸੇ (ਸਡਬਰੀ ਦੇ ਦੱਖਣ ਵੱਲ) ਵਿੱਚ ਐਲੀਮੈਂਟਰੀ ਸਕੂਲ 25 ਜਨਵਰੀ ਤੱਕ ਬੰਦ ਰਹਿਣਗੇ। ਇਹ ਸਕੂਲ ਖੁੱਲ੍ਹਣ ਦੀ ਅਸਲ ਤਰੀਕ ਨਾਲੋਂ ਦੋ ਹਫਤੇ ਦੇਰੀ ਨਾਲ ਖੁੱਲ੍ਹਣਗੇ।

ਦੂਜੇ ਪਾਸੇ ਉੱਤਰੀ ਓਂਟਾਰੀਓ ਵਿੱਚ ਐਲੀਮੈਂਟਰੀ ਵਿਦਿਆਰਥੀਆਂ ਲਈ ਇਨ ਪਰਸਨ ਲਰਨਿੰਗ 11 ਜਨਵਰੀ ਤੋਂ ਹੀ ਸ਼ੁਰੂ ਹੋ ਜਾਵੇਗੀ ਜਦਕਿ ਸੈਕੰਡਰੀ ਵਿਦਿਆਰਥੀ ਇਨ ਪਰਸਨ ਲਰਨਿੰਗ ਲਈ 25 ਜਨਵਰੀ ਤੋਂ ਸਕੂਲ ਪਰਤਣਗੇ। ਪ੍ਰੋਵਿੰਸ ਵੱਲੋਂ ਉੱਤਰੀ ਓਂਟਾਰੀਓ ਵਿੱਚ ਲਾਕਡਾਊਨ 25 ਜਨਵਰੀ ਤੱਕ ਵਧਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਫੋਰਡ ਸਰਕਾਰ ਵੱਲੋਂ ਇਹ ਐਲਾਨ ਵੀਰਵਾਰ ਨੂੰ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਕੀਤਾ ਗਿਆ।

ਪ੍ਰੀਮੀਅਰ ਡੱਗ ਫੋਰਡ ਨੇ ਲਿਖਤੀ ਬਿਆਨ ਵਿੱਚ ਆਖਿਆ ਕਿ ਸਾਡੀ ਮੁੱਖ ਤਰਜੀਹ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਸਟਾਫ ਤੇ ਸਾਰੇ ਓਟਾਰੀਓ ਵਾਸੀਆਂ ਨੂੰ ਸੁਰੱਖਿਅਤ ਰੱਖਣਾ ਹੈ। ਇਸੇ ਲਈ ਦੱਖਣੀ ਓਂਟਾਰੀਓ ਦੇ ਵਿਦਿਆਰਥੀਆਂ ਲਈ ਰਿਮੋਟ ਲਰਨਿੰਗ ਵਿੱਚ ਅਤੇ ਉੱਤਰੀ ਓਂਟਾਰੀਓ ਵਿੱਚ ਸ਼ੱਟਡਾਊਨ ਦੇ ਅਰਸੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ।

Related News

ਰੇਜਿਨਾ ‘ਚ CORONA ਫੈਲਣ ਦਾ ਹੱਬ ਬਣੀਆਂ 5 ਥਾਵਾਂ ਦੀ ਹੋਈ ਪਛਾਣ, ਰੇਜੀਨਾ ਦਾ ਏਅਰਪੋਰਟ ਵੀ ਸ਼ਾਮਲ

Vivek Sharma

ਨਾਬਾਲਗ ਨੂੰ ਸ਼ਾਮਲ ਜਿਨਸੀ ਸ਼ੋਸ਼ਣ ਦੇ ਨਾਲ ਪੀਲ ਪੈਰਾਮੈਡਿਕਸ ਨੂੰ ਕੀਤਾ ਗਿਆ ਚਾਰਜ

Rajneet Kaur

ਅੰਤਰਰਾਸ਼ਟਰੀ ਯਾਤਰੀਆਂ ਲਈ ਟੋਰਾਂਟੋ ਪੀਅਰਸਨ ਹਵਾਈ ਅੱਡੇ ‘ਤੇ ਮੁਫਤ ਕੋਵਿਡ -19 ਟੈਸਟਿੰਗ ਪ੍ਰੋਗਰਾਮ ਦੀ ਸ਼ੁਰੂਆਤ

Rajneet Kaur

Leave a Comment