channel punjabi
Canada International News North America

ਪੂਰਬੀ ਅਲਬਰਟਾ ਵਿੱਚ ਕੈਨੇਡੀਅਨ ਫੋਰਸ ਬੇਸ ਵੈਨ ਰਾਈਟ ਵਿਖੇ ਲਾਈਵ-ਫਾਇਰ ਸਿਖਲਾਈ ਅਭਿਆਸ ਦੌਰਾਨ ਗੋਲੀ ਵਜਣ ਕਾਰਨ ਮਰ ਚੁੱਕੇ ਕੈਨੇਡੀਅਨ ਸਿਪਾਹੀ ਦੀ ਪਛਾਣ ਬੀ.ਸੀ ਅਧਾਰਤ Cpl. James Choi ਵਜੋਂ ਹੋਈ

ਰਾਸ਼ਟਰੀ ਰੱਖਿਆ ਵਿਭਾਗ ਦੇ ਅਨੁਸਾਰ ਸ਼ੁੱਕਰਵਾਰ ਦੇਰ ਰਾਤ ਸੀ.ਐੱਫ.ਬੀ. ਵੈਨਰਾਈਟ ਵਿਖੇ ਲਾਈਵ-ਫਾਇਰ ਸਿਖਲਾਈ ਅਭਿਆਸ ਦੌਰਾਨ ਗੋਲੀ ਵਜਣ ਕਾਰਨ ਇੱਕ ਕੈਨੇਡੀਅਨ ਸਿਪਾਹੀ ਦੀ ਮੌਤ ਹੋ ਗਈ। ਕੈਨੇਡੀਅਨ ਸਿਪਾਹੀ ਦੀ ਪਛਾਣ ਬੀ ਸੀ ਅਧਾਰਤ Cpl. James Choi ਵਜੋਂ ਹੋਈ ਹੈ।

ਨਿਉ ਵੈਸਟਮਿੰਸਟਰ ਵਿਚ ਰਾਇਲ ਵੈਸਟਮਿਨਸਟਰ ਰੈਜੀਮੈਂਟ ਨੇ ਸਿਪਾਹੀ ਦੀ ਪਛਾਣ ਦੀ ਪੁਸ਼ਟੀ ਕੀਤੀ। ਉਨ੍ਹਾਂ ਦਸਿਆ ਕਿ ਮ੍ਰਿਤਕ ਸਿਪਾਹੀ ਦੀ ਉਮਰ 29 ਸਾਲਾ ਸੀ। ਇੱਕ ਬਿਆਨ ਵਿੱਚ, ਰੈਜੀਮੈਂਟ ਨੇ ਕਿਹਾ Cpl. James Choi ਨੂੰ ਲਾਈਵ ਫਾਇਰ ਟਰੇਨਿੰਗ ਅਭਿਆਸ ਦੌਰਾਨ ਸੱਟ ਲੱਗੀ ਜਿਸ ਨੂੰ “ਐਕਸ ਸਪਾਰਟਨ ਰਾਮ” (Ex Spartan Ram) ਕਿਹਾ ਜਾਂਦਾ ਹੈ।

ਰੈਜੀਮੈਂਟ ਕਹਿੰਦੀ ਹੈ ਕਿ ਸਿਪਾਹੀ Princess Patricia’s Light Infantry ਦੀ ਤੀਜੀ ਬਟਾਲੀਅਨ ਦੇ ਨਾਲ ਸੀ।

ਵਿਭਾਗ ਨੇ ਦੱਸਿਆ ਕਿ ਸਿਪਾਹੀ ਦਾ ਇਲਾਜ ਕੀਤਾ ਗਿਆ ਅਤੇ ਪਹਿਲਾਂ ਉਸ ਨੂੰ ਵੈਨਰਾਈਟ (Wainwright) ਦੇ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਐਡਮਿੰਟਨ ਦੇ ਹਸਪਤਾਲ ਲਿਜਾਇਆ ਗਿਆ, ਜਿਥੇ ਸ਼ਨੀਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਉਸਦੀ ਸ਼ੂਟਿੰਗ ਦੇ ਆਲੇ ਦੁਆਲੇ ਦੇ ਹਾਲਾਤ ਇਸ ਸਮੇਂ ਅਸਪਸ਼ਟ ਹਨ। ਕੈਨੇਡੀਅਨ ਆਰਮਡ ਫੋਰਸਿਜ਼ ਦੇ ਅਨੁਸਾਰ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਰੱਖਿਆ ਸਟਾਫ ਦੇ ਮੁਖੀ ਜਨਰਲ ਜੋਨਾਥਨ ਵੈਨਸ ਨੇ ਟਵਿੱਟਰ ‘ਤੇ ਉਸਦੇ ਪਰਿਵਾਰ, ਦੋਸਤਾਂ ਅਤੇ ਸਾਥੀਆਂ ਦੇ ਨਾਲ ਸੋਗ ਪ੍ਰਗਟ ਕੀਤਾ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਰੱਖਿਆ ਮੰਤਰੀ ਹਰਜੀਤ ਸੱਜਣ ਨੇ ਵੀ ਪਰਿਵਾਰ ਨਾਲ ਹਮਦਰਦੀ ਜਤਾਈ।

Related News

ਵੈਸਟ ਕੈਲੋਨਾ ਵਿੱਚ ਜਾਨਲੇਵਾ ਗੋਲੀਬਾਰੀ ਦੀ ਜਾਂਚ ਸ਼ੁਰੂ :RCMP

Rajneet Kaur

ਕੈਨੇਡਾ ਦੇ ਹਸਪਤਾਲਾਂ ਵਿੱਚ ਕੋਵਿਡ-19 ਕਾਰਨ ਭਰਤੀ ਦੀਆਂ ਦਰਾਂ ‘ਚ ਵਾਧਾ, ਆਈਸੀਯੂ ਦਾਖਲਾ ਵੀ ਪਹਿਲਾਂ ਨਾਲੋਂ ਵਧਿਆ : ਡਾ. ਟਾਮ

Vivek Sharma

27 ਖਿਡਾਰੀਆਂ ਦੀ ਕੋਵਿਡ 19 ਰਿਪੋਰਟ ਆਈ ਪਾਜ਼ੀਟਿਵ: NHL

Rajneet Kaur

Leave a Comment