channel punjabi
International News USA

ਅਮਰੀਕੀ ਰਾਸ਼ਟਰਪਤੀ ਚੋਣਾਂ: ਟਰੰਪ ਅਤੇ ਬਿਡੇਨ ਨੇ ਕੋਰੋਨਾ ਦੇ ਮੁੱਦੇ ਤੇ ਇੱਕ ਦੂਜੇ ਨੂੰ ਘੇਰਿਆ, ਟਰੰਪ ਨੇ ਡਾਕਟਰਾਂ ‘ਤੇ ਲਾਏ ਦੋਸ਼

PIC 2

ਵਾਸ਼ਿੰਗਟਨ : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਸਿਰਫ਼ ਦੋ ਦਿਨ ਬਾਕੀ ਹਨ। ਇਸ ਵਿਚਾਲੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੀ ਰਿਕਾਰਡ ਤੇਜ਼ੀ ਨਾਲ ਵਧ ਰਹੇ ਹਨ। ਕੋਰੋਨਾ ਦੇ ਮੁੱਦੇ ਤੇ ਜਿੱਥੇ ਜੋ ਬਿਡੇਨ ਡੋਨਲਡ ਟਰੰਪ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਉੱਥੇ ਹੀ ਟਰੰਪ ਡਾਕਟਰਾਂ ‘ਤੇ ਵੀ ਦੋਸ਼ ਲਗਾਉਣ ਲੱਗੇ ਹਨ। ਮਿਸ਼ੀਗਨ ਦੀ ਇਕ ਰੈਲੀ ਵਿਚ ਟਰੰਪ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਹੋ ਰਹੀਆਂ ਮੌਤਾਂ ਨਾਲ ਡਾਕਟਰਾਂ ਨੂੰ ਫਾਇਦਾ ਹੋ ਰਿਹਾ ਹੈ। ਟਰੰਪ ਨੇ ਭਰੋਸਾ ਜਤਾਇਆ ਕਿ ਉਹ ਵ੍ਹਾਈਟ ਹਾਊਸ ਵਿਚ ਹੀ ਰਹਿਣਗੇ। ਟਰੰਪ ਦਾ ਭਾਵ ਸੀ ਕਿ ਉਹ ਰਾਸ਼ਟਰਪਤੀ ਦੀ ਇਹ ਚੋਣ ਵੀ ਜਿੱਤਣਗੇ।

ਮਿਸ਼ੀਗਨ ਦੀ ਰੈਲੀ ਵਿਚ ਟਰੰਪ ਨੇ ਡੈਮੋਕ੍ਰੇਟਿਕ ਸੂਬਿਆਂ ਦੀਆਂ ਸਰਕਾਰਾਂ ਵਾਲੇ ਸੂਬਿਆਂ ਅਤੇ ਉਨ੍ਹਾਂ ਦੇ ਗਵਰਨਰਾਂ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਅੱਗੇ ਆਖਿਆ ਕਿ ਤੁਸੀਂ ਲੋਕਾਂ ਨੂੰ ਡਰਾ ਰਹੇ ਹੋ। ਜਿਥੇ ਦੇਖੀਏ ਸਿਰਫ ਲਾਕਡਾਊਨ ਅਤੇ ਪਾਬੰਦੀਆਂ ਦੀ ਗੱਲ ਹੋ ਰਹੀ ਹੈ। ਕੀ ਇੰਝ ਹੀ ਅਸੀਂ ਮਹਾਮਾਰੀ ਦਾ ਮੁਕਾਬਲਾ ਕਰਾਂਗੇ। ਦੇਸ਼ ਅਤੇ ਲੋਕਾਂ ਨੂੰ ਘਰਾਂ ਵਿਚ ਕੈਦ ਹੋਣ ‘ਤੇ ਕੀ ਮਹਾਮਾਰੀ ਖਤਮ ਹੋ ਜਾਵੇਗੀ। ਇਸ ਦਾ ਮੁਕਾਬਲਾ ਕਰਨਾ ਹੋਵੇਗਾ। ਖਾਸ ਗੱਲ ਇਹ ਹੈ ਕਿ ਟਰੰਪ ਦੀ ਇਸ ਰੈਲੀ ਵਿਚ ਸ਼ਾਮਲ ਹਜ਼ਾਰਾਂ ਲੋਕਾਂ ਵਿਚੋਂ ਜ਼ਿਆਦਾ ਬਿਨਾਂ ਮਾਸਕ ਦੇ ਨਜ਼ਰ ਆਏ। ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਵੀ ਮਾਸਕ ਨਹੀਂ ਪਾਇਆ ਸੀ। ਨਾ ਹੀ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਗਿਆ। ਹਾਲਾਂਕਿ, ਪਹਿਲੀ ਵਾਰ ਕਿਸੇ ਰੈਲੀ ਵਿਚ ਟਰੰਪ ਦਸਤਾਨੇ ਪਾਈ ਨਜ਼ਰ ਆਏ।

ਜਿਸ ਸਮੇਂ ਟਰੰਪ ਮਿਸ਼ੀਗਨ ਵਿਚ ਸਨ ਤਾਂ ਡੈਮੋਕ੍ਰੇਟ ਉਮੀਦਵਾਰ ਜੋਅ ਬਾਇਡੇਨ ਮਿਨੇਸੋਟਾ ਪਹੁੰਚੇ ਅਤੇ ਕਿਹਾ ਕਿ ਕੋਰੋਨਾਵਾਇਰਸ ਸਾਹਮਣੇ ਟਰੰਪ ਹਥਿਆਰ ਸੁੱਟ ਚੁੱਕੇ ਹਨ। ਉਹ ਹੁਣ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਲਈ ਸਾਡੇ ਹੈਲਥ ਵਰਕਰਾਂ ਨੂੰ ਦੋਸ਼ੀ ਠਹਿਰਾ ਰਹੇ ਹਨ। ਉਹ ਇਹ ਕਿਉਂ ਨਹੀਂ ਮੰਨ ਲੈਂਦੇ ਕਿ ਉਨ੍ਹਾਂ ਦੇ ਐਡਮਿਨੀਸਟ੍ਰੇਸ਼ਨ ਨੇ ਮਹਾਮਾਰੀ ਦੇ ਹਾਲਾਤ ਨੂੰ ਬਿਹਤਰ ਤਰੀਕੇ ਨਾਲ ਨਹੀਂ ਸੰਭਾਲਿਆ। ਤੁਸੀਂ ਡਾਕਟਰਾਂ ਅਤੇ ਨਰਸਾਂ ਨੂੰ ਕਿਵੇਂ ਕਸੂਰਵਾਰ ਠਹਿਰਾ ਸਕਦੇ ਹੋ। ਉਹ ਰੋਜ਼ ਹਸਪਤਾਲਾਂ ਅਤੇ ਮੈਡੀਕਲ ਕੇਅਰ ਸੈਂਟਰ ਜਾਂਦੇ ਹਨ। ਆਪਣੀ ਜ਼ਿੰਦਗੀ ਖਤਰੇ ਵਿਚ ਪਾਉਂਦੇ ਹਨ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ

3 ਨਵੰਬਰ ਨੂੰ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਡੋਨਾਲਡ ਟਰੰਪ ਲਈ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ। ਹਾਲਾਂਕਿ ਚੋਣ ਸਰਵੇਖਣਾਂ ਵਿੱਚ ਬਿਡੇਨ ਦੀ ਟਰੰਪ ‘ਤੇ ਬੜ੍ਹਤ ਦਿਖਾਈ ਗਈ ਹੈ । ਆਪਣੀ ਚੋਣ ਮੁਹਿੰਮ ਦੇ ਆਖਰੀ ਪੜਾਅ ਵਿਚ ਦੋਵੇਂ ਆਗੂ ਇਕ ਦੂਜੇ ‘ਤੇ ਸ਼ਬਦੀ ਹਮਲਾ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ।

Related News

ਕੈਲਗਰੀ: ਸਵਾਨਾ ਬਾਜ਼ਾਰ ‘ਚ ਨਵੇਂ ਖੁੱਲ੍ਹੇ ਏਸ਼ੀਅਨ ਫੂਡ ਸੈਂਟਰ ‘ਚ ਮੁਫਤ ਪ੍ਰੈਸ਼ਰ ਕੁੱਕਰ ਲੈਣ ਦੇ ਚੱਕਰਾਂ ‘ਚ ਪੰਜਾਬੀ ਹੋਏ ਧੱਕਾ-ਮੁੱਕੀ

Rajneet Kaur

ਕੈਨੇਡੀਅਨ ਸੰਸਦ ਮੈਂਬਰਾਂ ਨੇ ਕੈਨੇਡਾ ਅਤੇ ਅਮਰੀਕਾ ਦਰਮਿਆਨ ਆਰਥਿਕ ਸਬੰਧਾਂ ਬਾਰੇ ਵਿਸ਼ੇਸ਼ ਕਮੇਟੀ ਬਣਾਉਣ ਲਈ ਇੱਕ ਮਤਾ ਕੀਤਾ ਪਾਸ

Rajneet Kaur

ਕਿਊਬੈਕ ਸੂਬੇ ਦੇ ਕਰਫ਼ਿਊ ਦੀ ਤਰ੍ਹਾਂ ਓਂਟਾਰੀਓ ਵਿੱਚ ਵੀ ਕਰਫ਼ਿਊ ਲਗਾਉਣ ਦੀ ਤਿਆਰੀ !

Vivek Sharma

Leave a Comment