channel punjabi
International News

ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਅਨਿਕਾ ਨੇ ਕੋਰੋਨਾ ਸਬੰਧੀ ਕੀਤੀ ਵੱਡੀ ਖੋਜ, ਸੰਭਾਵਿਤ ਇਲਾਜ ‘ਚ ਮਿਲੇਗੀ ਮਦਦ

ਵਾਸ਼ਿੰਗਟਨ: ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਨੇ ਇਕ ਵਿਲੱਖਣ ਖੋਜ ਦੇ ਲਈ 25,000 ਅਮਰੀਕੀ ਡਾਲਰ ਦਾ ਇਨਾਮ ਜਿੱਤਿਆ ਹੈ। ਇਹ ਖੋਜ ਕੋਵਿਡ-19 ਦਾ ਇਕ ਸੰਭਾਵਿਤ ਇਲਾਜ ਪ੍ਰਦਾਨ ਕਰ ਸਕਦੀ ਹੈ। 14 ਸਾਲਾਂ ਦੀ ਅਨਿਕਾ ਚੇਬਰੋਲੂ ਨੂੰ ਇਹ ਇਨਾਮ ਰਾਸ਼ੀ ‘3ਐੱਮ ਯੰਗ ਸਾਈਂਟਿਸਟ ਚੈਲੇਂਜ’ ਵਿਚ ਟੌਪ 10 ਵਿਚ ਆਉਣ ਲਈ ਮਿਲੀ ਹੈ।

ਇਹ ਮੁਕਾਬਲਾ ਅਮਰੀਕਾ ਦਾ ਇਕ ਪ੍ਰਮੁੱਖ ਸੈਕੰਡਰੀ ਸਕੂਲ ਵਿਗਿਆਨ ਮੁਕਾਬਲਾ ਹੈ। ‘3ਐੱਮ’ ਮਿਨੇਸੋਟਾ ਸਥਿਤ ਇਕ ਅਮਰੀਕੀ ਨਿਰਮਾਣ ਕੰਪਨੀ ਹੈ। ‘3ਐੱਮ ਚੈਲੇਂਜ ਵੈਬਸਾਈਟ’ ਦੇ ਮੁਤਾਬਕ ਪਿਛਲੇ ਸਾਲ ਇਕ ਗੰਭੀਰ ਇਨਫਲੁਐਂਜਾ ਇਨਫੈਕਸ਼ਨ ਨਾਲ ਜੂਝਣ ਤੋਂ ਬਾਅਦ ਅਨਿਕਾ ਨੇ ਯੰਗ ਸਾਈਂਟਿਸਟ ਚੈਲੇਂਜ ਵਿਚ ਹਿੱਸਾ ਲੈਣ ਦਾ ਫ਼ੈਸਲਾ ਲਿਆ। ਉਹ ਇਨਫਲੂਐਂਜਾ ਦਾ ਇਲਾਜ ਲੱਭਣਾ ਚਾਹੁੰਦੀ ਸੀ। ਪਰ ਕੋਵਿਡ-19 ਦੇ ਬਾਅਦ ਸਭ ਬਦਲ ਗਿਆ ਅਤੇ ਉਸ ਨੇ ਸਾਰਸ-ਕੋਵਿ-2 ਇਨਫੈਕਸ਼ਨ ‘ਤੇ ਧਿਆਨ ਕੇਂਦਰਿਤ ਕੀਤਾ। ਉਸ ਨੂੰ ਇਨਾਮ ਦੀ ਰਾਸ਼ੀ ਦੇ ਨਾਲ ਹੀ ‘3ਐੱਮ’ ਦਾ ਖਾਸ ਮਾਰਗਦਰਸ਼ਨ ਵੀ ਮਿਲਿਆ ਹੈ।

ਅਕਿਨਾ ਨੇ ਕਿਹਾ,’ਮੈਂ ਅਮਰੀਕਾ ਦੇ ਟੌਪ ਨੌਜਵਾਨ ਵਿਗਿਆਨੀਆਂ ਦੀ ਸੂਚੀ ਵਿਚ ਸ਼ਾਮਲ ਹੋ ਕੇ ਬਹੁਤ ਖੁਸ਼ ਹਾਂ।’

ਇਹ ਜਾਨਲੇਵਾ ਵਾਇਰਸ ਆਪਣੇ ਪ੍ਰੋਟੀਨ ਨਾਲ ਹੀ ਫੈਲਦਾ ਹੈ। ਇਸ ਪ੍ਰੋਟੀਨ ਨੂੰ ਹੀ ਕਿਰਿਆਹੀਣ ਕਰਨ ਲਈ ਅਨਿਕਾ ਨੇ ਇਕ ਅਣੂ ਦੀ ਖੋਜ ਕਰ ਲਈ ਹੈ। ਅਨਿਕਾ ਨੇ ਆਪਣੀ ਲੀਡ ਅਣੂ ਦੀ ਖੋਜ ਵਿਚ ਲਈ ਇਨ-ਸਿਲਿਕੋ ਵਿਧੀ ਦੀ ਵਰਤੋਂ ਕੀਤੀ ਹੈ ਜੋ ਚੋਣਵੇਂ ਤੌਰ ਤੇ ਸਾਰਸ-ਕੋਵਿ-2 ਵਾਇਰਸ ਦੇ ਸਪਾਈਕ ਪ੍ਰੋਟੀਨ ਨਾਲ ਜੁੜ ਸਕਦੀ ਹੈ।

ਅਨਿਕਾ ਨੇ ਇਕ ਖ਼ਬਰ ਏਜੰਸੀ ਨੂੰ ਦੱਸਿਆ,’ਮੈਂ ਇਕ ਅਣੂ ਨੂੰ ਵਿਕਸਿਤ ਕੀਤਾ ਜੋ ਵਾਇਰਸ ਦੇ ਉਸ ਪ੍ਰੋਟੀਨ ਦੇ ਨਾਲ ਜੁੜ ਸਕਦਾ ਹੈ ਅਤੇ ਇਸ ਦੇ ਬਾਅਦ ਇਹ ਪ੍ਰੋਟੀਨ ਆਪਣਾ ਕੰਮ ਕਰਨਾ ਬੰਦ ਕਰ ਦੇਵੇਗਾ।’ ਅਨਿਕਾ ਅਨੁਸਾਰ ਉਸ ਨੇ 8ਵੀਂ ਜਮਾਤ ਵਿਚ ਆਪਣਾ ਪ੍ਰਾਜੈਕਟ ਜਮਾਂ ਕਰਵਾ ਦਿੱਤਾ ਸੀ। ਗੌਰਤਲਬ ਹੈ ਕਿ ਦਸੰਬਰ ਵਿਚ ਚੀਨ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੂੰ ਆਪਣਾ ਪਹਿਲਾ ਕੇਸ ਦਰਜ ਕਰਵਾਇਆ ਸੀ। ਇਸ ਦੇ ਬਾਅਦ ਵਿਸ਼ਵਵਿਆਪੀ ਪੱਧਰ ਤੇ 1.1 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Related News

CDC ਤੇ FDA ਨੇ ਜੌਨਸਨ ਐਂਡ ਜੌਨਸਨ ਦੇ ਵੈਕਸੀਨ ‘ਤੇ ਰੋਕ ਲਗਾਉਣ ਦੀ ਕੀਤੀ ਸਿਫਾਰਸ਼, ਜੈੱਫ ਜਿਐਂਟਸ ਨੇ ਕਿਹਾ ਰੋਕ ਦਾ ਅਮਰੀਕਾ ‘ਚ ਟੀਕਾਕਰਣ ਦੀ ਪੂਰੀ ਤਰ੍ਹਾਂ ਯੋਜਨਾ ‘ਤੇ ਕੋਈ ਖਾਸ ਅਸਰ ਨਹੀਂ ਪਵੇਗਾ

Rajneet Kaur

ਕੈਨੇਡਾ ਦੇ ਡਾਕਟਰਾਂ ਦੀ ਅਪੀਲ: ਥੈਂਕਸਗਿਵਿੰਗ ਦੇ ਚੱਕਰਾਂ ਵਿੱਚ ਕੋਰੋਨਾ ਨੂੰ ਨਾ ਦੇ ਲਿਓ ਸੱਦਾ

Vivek Sharma

ਚੀਨ ਦੀ ਗੁੰਡਾਗਰਦੀ ਖ਼ਿਲਾਫ਼ ਫਰਾਂਸ ਵੀ ਆਇਆ ਮੈਦਾਨ ‘ਚ, ਦੋ ਜੰਗੀ ਬੇੜੇ ਕੀਤੇ ਰਵਾਨਾ

Vivek Sharma

Leave a Comment