channel punjabi
International News North America

CDC ਤੇ FDA ਨੇ ਜੌਨਸਨ ਐਂਡ ਜੌਨਸਨ ਦੇ ਵੈਕਸੀਨ ‘ਤੇ ਰੋਕ ਲਗਾਉਣ ਦੀ ਕੀਤੀ ਸਿਫਾਰਸ਼, ਜੈੱਫ ਜਿਐਂਟਸ ਨੇ ਕਿਹਾ ਰੋਕ ਦਾ ਅਮਰੀਕਾ ‘ਚ ਟੀਕਾਕਰਣ ਦੀ ਪੂਰੀ ਤਰ੍ਹਾਂ ਯੋਜਨਾ ‘ਤੇ ਕੋਈ ਖਾਸ ਅਸਰ ਨਹੀਂ ਪਵੇਗਾ

ਅਮਰੀਕਾ ‘ਚ ਸੈਂਟਰ ਆਫ ਡਿਜ਼ੀਜ਼ ਕੰਟਰੋਲ (CDC) ਤੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੇ ਜੌਨਸਨ ਐਂਡ ਜੌਨਸਨ ਦੇ ਵੈਕਸੀਨ ‘ਤੇ ਰੋਕ ਲਗਾਉਣ ਦੀ ਸਿਫਾਰਸ਼ ਕੀਤੀ ਹੈ। ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਨੇ ਕਿਹਾ ਕਿ ਟੀਕੇ ਦੀਆਂ 6.8 ਮਿਲੀਅਨ ਤੋਂ ਵੱਧ ਖੁਰਾਕਾਂ ਦੇ ਇਸਤੇਮਾਲ ਤੋਂ ਬਾਅਦ ਬਲੱਡ ਕਲਾਟਿੰਗ ਦੇ 6 ਮਾਮਲੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲੇ ਕਾਫੀ ਗੰਭੀਰ ਤੇ ਦੁਰਲੱਭ ਕਿਸਮ ਦੇ ਹਨ। ਜਿੰਨ੍ਹਾਂ ‘ਚ ਇਹ ਲੱਛਣ ਪਾਏ ਗਏ ਹਨ ਸਾਰੀਆਂ ਔਰਤਾਂ ਹਨ। ਉਨ੍ਹਾਂ ਦੀ ਉਮਰ 18 ਤੋਂ 38 ਸਾਲ ਦੇ ਵਿਚਕਾਰ ਹੈ। ਇਸ ਵਿਚ ਵੈਕਸੀਨ ਦੇਣ ਦੇ 6 ਤੋਂ 13 ਦਿਨਾਂ ਦੇ ਅੰਦਰ ਇਹ ਲੱਛਣ ਵਿਕਸਤ ਹੋਏ। CDC ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਕ ਬੈਠਕ ਬੁਲਾਈ ਹੈ ਜਿਸ ਵਿਚ ਟੀਕੇ ਦੇ ਅੱਗੇ ਇਸਤੇਮਾਲ ਨਾਲ ਜੁੜੇ ਸਾਰੇ ਪਹਿਲੂਆਂ ‘ਤੇ ਵਿਚਾਰ ਕੀਤਾ ਜਾਵੇਗਾ।

ਕੋਰੋਨਾ ਵਾਇਰਸ ‘ਤੇ ਵ੍ਹਾਈਟ ਹਾਊਸ ਦੇ ਇਕ ਸਲਾਹਕਾਰ ਨੇ ਕਿਹਾ ਕਿ ਅਮਰੀਕਾ ਨੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਅਤੇ ਰੋਕ ਕੰਟਰੋਲ ਕੇਂਦਰ (ਸੀ.ਡੀ.ਸੀ.) ਵੱਲੋਂ ਜੌਨਸਨ ਐਂਡ ਜੌਨਸਨ(ਜੇ.ਐਂਡ.ਜੇ.) ਦੇ ਟੀਕੇ ‘ਤੇ ਲਾਈ ਗਈ ਰੋਕ ਦਾ ਅਮਰੀਕਾ ‘ਚ ਟੀਕਾਕਰਣ ਦੀ ਪੂਰੀ ਤਰ੍ਹਾਂ ਯੋਜਨਾ ‘ਤੇ ਕੋਈ ਖਾਸ ਅਸਰ ਨਹੀਂ ਪਵੇਗਾ। ਵ੍ਹਾਈਟ ਹਾਊਸ ਕੋਵਿਡ-19 ਦੇ ਪ੍ਰਤੀਕਿਰਿਆ ਕੋਆਰਡੀਨੇਟਰ ਜੈੱਫ ਜਿਐਂਟਸ ਨੇ ਕਿਹਾ ਕਿ ਅਸੀਂ ਹੁਣ ਆਪਣੇ ਸੂਬਿਆਂ ਅਤੇ ਸੰਘੀ ਸਾਂਝੇਦਾਰਾਂ ਨਾਲ ਇਸ ਦਿਸ਼ਾ ‘ਚ ਕੰਮ ਕਰ ਰਹੇ ਹਾਂ ਕਿ ਕਿਸੇ ਨੂੰ ਜੇਕਰ ਜਾਨਸਨ ਐਂਡ ਜਾਸਨਸ ਦਾ ਟੀਕਾ ਲਾਉਣਾ ਨਿਰਧਾਰਿਤ ਹੈ ਤਾਂ ਉਸ ਨੂੰ ਜਲਦ ਹੀ ਫਾਈਜ਼ਰ ਜਾਂ ਮਾਡੇਰਨਾ ਦਾ ਟੀਕਾ ਲੱਗ ਜਾਵੇ।

ਦਸ ਦਈਏ ਇਸ ਤੋਂ ਪਹਿਲਾਂ ਕੁਝ ਦੇਸ਼ਾਂ ਵਿਚ ਐਸਟ੍ਰਾਜ਼ੈਨੇਕਾ ਟੀਕਾ ਲਗਾਉਣ ਨਾਲ ਖ਼ੂਨ ਦੇ ਥੱਕੇ ਜੰਮਣ ਦੇ ਗੰਭੀਰ ਮਾਮਲੇ ਸਾਹਮਣੇ ਆਏ ਹਨ।

Related News

ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਮਹਿਲ ਵੇਚਣ ਦੀ ਤਿਆਰੀ !

Vivek Sharma

ਪੀਲ ਰੀਜ਼ਨ ਦੇ ਸਕੂਲ ਅਗਲੇ ਦੋ ਹਫ਼ਤਿਆਂ ਤੱਕ ਲਈ ਕੀਤੇ ਗਏ ਬੰਦ, ਐਲੀਮੈਂਟਰੀ ਟੀਚਰਸ ਫੈਡਰੇਸ਼ਨ ਦੀ ਮੰਗ ਅੱਗੇ ਝੁਕੀ ਸਰਕਾਰ

Vivek Sharma

ਹੈਮਿਲਟਨ ਸਪਿਨ ਸਟੂਡੀਓ, ਸਪਿਨਕੋ ‘ਚ ਕੋਵਿਡ-19 ਆਊਟਬ੍ਰੇਕ ਹੋਣ ਤੋਂ ਬਾਅਦ 47 ਲੋਕ ਕੋਵਿਡ-19 ਵਾਇਰਸ ਦੀ ਚਪੇਟ ‘ਚ

Rajneet Kaur

Leave a Comment