channel punjabi
Canada International News North America

ਓਂਟਾਰੀਓ ਹਾਟ-ਸਪਾਟ ਖੇਤਰਾਂ ‘ਚ ਦਿੱਤੀ ਗਈ ਡਾਂਸ ਸਟੂਡੀਓ ਖੋਲ੍ਹਣ ਦੀ ਆਗਿਆ,ਮੰਤਰੀ ਲੀਜ਼ਾ ਮੈਕਲੌਡ ਨੇ ਕੀਤਾ ਐਲਾਨ

ਓਟਾਵਾ : ਓਂਟਾਰੀਓ ਦੇ ਕੋਵਿਡ-19 ਹਾਟ-ਸਪਾਟਸ ਖੇਤਰਾਂ ਵਿੱਚ ਡਾਂਸ ਸਟੂਡੀਓ ਦੇ ਮਾਲਕਾਂ ਨੂੰ ਆਪਣੇ ਕਾਰੋਬਾਰ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ। ਓਂਟਾਰੀਓ ਵਿਰਾਸਤ, ਖੇਡ, ਸੈਰ ਸਪਾਟਾ ਅਤੇ ਸਭਿਆਚਾਰ ਮੰਤਰੀ ਲੀਜ਼ਾ ਮੈਕਲੌਡ ਨੇ ਸੋਮਵਾਰ ਸ਼ਾਮੀਂ ਟਵਿੱਟਰ ‘ਤੇ ਇਹ ਐਲਾਨ ਕੀਤਾ।

ਆਪਣੇ ਭਵਿਖ ਵਿਚ ਲੀਜ਼ਾ ਮੈਕਲੋਡ ਨੇ ਲਿਖਿਆ,’ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦੀ ਹਾਂ ਕਿ ਸਾਡੀ ਸਰਕਾਰ ਦੁਆਰਾ (ਸਿਹਤ ਦੇ ਮੁੱਖ ਮੈਡੀਕਲ ਅਫਸਰ) ਅਤੇ ਸਿਹਤ ਮੰਤਰਾਲੇ ਦੀ ਸਲਾਹ ਨਾਲ ਲਏ ਗਏ ਫੈਸਲੇ ਤੋਂ ਬਾਅਦ ਇਨਡੋਰ ਡਾਂਸ ਕਲਾਸਾਂ ਸੰਸ਼ੋਧਿਤ ਪੜਾਅ-2 ਖੇਤਰਾਂ ਵਿੱਚ ਮੁੜ ਤੋਂ ਸ਼ੁਰੂ ਹੋ ਸਕਦੀਆਂ ਹਨ।’

ਉਧਰ ਡਾਂਸ ਸਟੂਡੀਓ ਮੁੜ ਖੋਲ੍ਹਣ ਦੇ ਫੈਸਲੇ ਦਾ ਟੋਰਾਂਟੋ ਦੇ ਮੇਅਰ ਜੋਹਨ ਟੇਰੀ ਨੇ ਸੁਆਗਤ ਕੀਤਾ ਹੈ।

ਹਾਲਾਂਕਿ ਖੁੱਲਣ ਵਾਲੇ ਡਾਂਸ ਸਟੂਡੀਓ ਵਿੱਚ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਸ਼ਰਤ ਰੱਖੀ ਗਈ ਹੈ। ਏਸ ਬਾਰੇ ਮੈਕਲੋਡ ਨੇ ਕਿਹਾ ਕਿ, ‘ਸਾਰੇ ਭਾਗੀਦਾਰਾਂ ਨੂੰ ਪਹਿਲਾਂ ਤੋਂ ਰਜਿਸਟਰਡ ਹੋਣਾ ਚਾਹੀਦਾ ਹੈ ਅਤੇ ਘੱਟੋ ਘੱਟ ਦੋ ਮੀਟਰ ਦੀ ਦੂਰੀ ਤੇ ਰੱਖਣਾ ਚਾਹੀਦਾ ਹੈ।’

ਇਸ ਮਹੀਨੇ ਦੇ ਸ਼ੁਰੂ ਵਿਚ ਟੋਰਾਂਟੋ, ਪੀਲ ਰੀਜਨ, ਯੌਰਕ ਖੇਤਰ ਅਤੇ ਓਟਾਵਾ ਲਈ ਐਲਾਨ ਕੀਤੇ ਗਏ ਪੜਾਅ-2 ਦੇ ਇਕ ਸੰਸ਼ੋਧਿਤ ਸੰਸਕਰਣ ਦੇ ਹਿੱਸੇ ਵਜੋਂ, ਡਾਂਸ ਸਟੂਡੀਓਜ਼ ਨੂੰ ਸ਼ੁਰੂ ‘ਚ ਹਾਟ-ਸਪਾਟ ਖੇਤਰਾਂ ਵਿੱਚ ਬੰਦ ਕਰਨ ਲਈ ਮਜਬੂਰ ਕੀਤਾ ਗਿਆ ਸੀ।

Related News

ਜਾਰਜ ਫਲਾਇਡ ਦੇ ਪਰਿਵਾਰ ਨੇ ਇਨਸਾਫ਼ ਲਈ ਅਦਾਲਤ ਦਾ ਲਿਆ ਸਹਾਰਾ, 4 ਮੁਲਾਜ਼ਮਾਂ ਤੇ ਲਾਇਆ ਮੌਤ ਦਾ ਦੋਸ਼

Rajneet Kaur

ਜਨਸੰਸਦ ’ਚ ਪਹੁੰਚੇ ਕਾਂਗਰਸੀ ਐੱਮ.ਪੀ. ਰਵਨੀਤ ਬਿੱਟੂ ਅਤੇ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨਾਲ ਹੋਈ ਜ਼ੋਰਦਾਰ ਧੱਕਾ-ਮੁੱਕੀ, ਗੱਡੀ ਦੇ ਸ਼ੀਸ਼ੇ ਭੰਨੇ

Vivek Sharma

ਨਵੇਂ ਸਾਲ ਦੇ ਮੌਕੇ ਬੀ.ਸੀ ਕਿਸਾਨਾਂ ਨੇ ਭਾਰਤ ‘ਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਇੱਕਜੁਟਤਾ ਦਿਖਾਉਣ ਲਈ ਇੱਕ ਕਾਫਲੇ ਵਿੱਚ ਲਿਆ ਹਿੱਸਾ

Rajneet Kaur

Leave a Comment