channel punjabi
Canada News North America

‘ਥੈਂਕਸ ਗਿਵਿੰਗ ਪਾਰਟੀ’ ਦੇਣ ਵਾਲਿਆਂ ਨੂੰ ਡਾਕਟਰਾਂ ਦੀ ਵੱਡੀ ਸਲਾਹ, ਇਸ ਵਾਰ ਇਸ ਇਸ ਗੱਲ ਦਾ ਰੱਖੋ ਖ਼ਾਸ ਪ੍ਰਹੇਜ਼

ਟੋਰਾਂਟੋ‌ : ਸਿਹਤ ਮਾਹਿਰਾਂ ਨੇ ਇਕ ਵਾਰ ਫਿਰ ਤੋਂ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਵੱਡੇ ਇਕੱਠ ਜਾਂ ਪਾਰਟੀਆਂ ਵਿੱਚ ਸ਼ਿਰਕਤ ਕਰਨ ਸਮੇਂ ਸਾਵਧਾਨੀਆਂ ਵਰਤਣ । ਜੇਕਰ ਹੋ ਸਕੇ ਤਾਂ ਉਹ ਪਾਰਟੀਆਂ ਆਦਿ ਤੋਂ ਪ੍ਰਹੇਜ਼ ਹੀ ਰੱਖਣ । ਇੱਕ ਹੋਰ ਸੁਝਾਅ ਦਿੰਦਿਆ ਟੋਰਾਂਟੋ ਦੇ ਉੱਚ ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਥੈਂਕਸ ਗਿਵਿੰਗ ਪਾਰਟੀ ਵਿਚ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਸੱਦਣ, ਜਿਨ੍ਹਾਂ ਨਾਲ ਉਹ ਰਹਿ ਰਹੇ ਹਨ ਕਿਉਂਕਿ ਜੇਕਰ ਉਹ ਆਪਣੇ ਦੂਰ ਰਹਿਣ ਵਾਲੇ ਦੋਸਤਾਂ-ਮਿੱਤਰਾਂ ਨੂੰ ਇਕੱਠੇ ਕਰਕੇ ਪਾਰਟੀਆਂ ਕਰਨਗੇ ਤਾਂ ਉਹ ਕੋਰੋਨਾ ਦੇ ਸ਼ਿਕਾਰ ਹੋ ਸਕਦੇ ਹਨ।

ਮੈਡੀਕਲ ਅਧਿਕਾਰੀ ਡਾਕਟਰ ਐਲੀਨ ਡੀ ਵਿਲਾ ਨੇ ਲੋਕਾਂ ਨੂੰ ਇਹ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਲੋਕ ਆਪਣੇ ਪਿਆਰਿਆਂ ਨੂੰ ਇਸ ਥੈਂਕਸ ਗਿਵਿੰਗ ਦਿਵਸ ਮੌਕੇ ਖਾਸ ਪਾਰਟੀਆਂ ਦੇਣ ਦੇ ਆਦੀ ਰਹੇ ਹਨ ਤੇ ਇਸ ਵਾਰ ਵੀ ਅਜਿਹਾ ਹੀ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਵੱਡੀ ਪਾਰਟੀ ਦੀ ਤਿਆਰੀ ਨਾ ਕਰਨ ਤੇ ਪਰਿਵਾਰਕ ਮੈਂਬਰ ਹੀ ਮਿਲ ਕੇ ਇਸ ਵਾਰ ਜਸ਼ਨ ਮਨਾ ਲੈਣ। ਟੋਰਾਂਟੋ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਜੋ ਕਿ ਵੱਡੀ ਚਿੰਤਾ ਹਨ।

ਓਂਟਾਰੀਓ ਸੂਬੇ ਦੇ ਮੁੱਖ ਮੰਤਰੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪਾਰਟੀਆਂ ਵਿਚ ਜਾਣ ਤੋਂ ਬਚਣ ਕਿਉਂਕਿ ਸਭ ਤੋਂ ਵੱਝ ਖਤਰਾ ਪਾਰਟੀਆਂ ਹੀ ਪੈਦਾ ਕਰ ਰਹੀਆਂ ਹਨ। ਇਸ ਦੇ ਨਾਲ ਹੀ ਬੱਚਿਆਂ ਅਤੇ ਬਜ਼ੁਰਗਾਂ ਦਾ ਇਸ ਦੌਰਾਨ ਵਧੇਰੇ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਿਨ ਦਾ ਬਹੁਤ ਇੰਤਜ਼ਾਰ ਰਹਿੰਦਾ ਹੈ ਪਰ ਇਸ ਵਾਰ ਇਸ ਦਾ ਜਸ਼ਨ ਫਿੱਕਾ ਰਹਿਣ ਵਾਲਾ ਹੈ।

ਦੱਸਣਯੋਗ ਹੈ ਕਿ ਇਸ ਸਾਲ ਪੂਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਮਾਰਚ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਦੇ ਅੰਤ ਤਕ ਵੱਡੇ ਸਮਾਗਮਾਂ ਨੂੰ ਟਾਲ ਦਿੱਤਾ ਗਿਆ ਹੈ।
ਇਹਨਾਂ ਵਿੱਚ ਸਲਾਨਾ ਧਾਰਮਿਕ, ਸਮਾਜਿਕ ਅਤੇ ਰਵਾਇਤੀ ਸਮਾਗਮ ਵੀ ਸ਼ਾਮਲ ਰਹੇ ਨੇ। ਕੋਰੋਨਾ ਦੇ ਖਤਰੇ ਦੇ ਚਲਦਿਆਂ ਇਸ ਵਾਰ ਕਈ ਦੇਸ਼ਾਂ ਨੇ ਅਪਣੀ ਸਰਹੱਦਾਂ ਨੂੰ ਹਾਲੇ ਵੀ ਸੀਲ ਹੀ ਰੱਖਿਆ ਹੋਇਆ ਹੈ।

Related News

ਫੈਡਰਲ ਸਰਕਾਰ ਨੇ ਕੋਵਿਡ 19 ਦੇ ਵਧਦੇ ਮਾਮਲੇ ਦੇਖ ਲੋਕਾਂ ਨੂੰ ਘਰ ‘ਚ ਰਹਿਣ ਦੀ ਕੀਤੀ ਅਪੀਲ : Carla Qualtrough

Rajneet Kaur

ਓਟਾਵਾ: ਫੈਡਰਲ ਸਰਕਾਰ ਵੱਲੋਂ ਐਮਰਜੰਸੀ ਏਡ ਬਿੱਲ ਹਾਊਸ ਆਫ ਕਾਮਨਜ਼ ਵਿੱਚ ਕੀਤਾ ਗਿਆ ਪੇਸ਼

Rajneet Kaur

ਸੀਨੀਅਰ ਮੈਡੀਕਲ ਅਫਸਰ ਦਾ ਸੁਝਾਅ,ਟੋਰਾਂਟੋ ਨੂੰ ਗ੍ਰੇਅ ਲਾਕਡਾਊਨ ਕੈਟੇਗਰੀ ‘ਚ ਕਰੋ ਸ਼ਾਮਲ, ਆਮ ਲੋਕਾਂ ਨੂੰ ਮਿਲੇਗੀ ਰਾਹਤ

Vivek Sharma

Leave a Comment