channel punjabi
Canada International News North America

ਓਟਾਵਾ: ਫੈਡਰਲ ਸਰਕਾਰ ਵੱਲੋਂ ਐਮਰਜੰਸੀ ਏਡ ਬਿੱਲ ਹਾਊਸ ਆਫ ਕਾਮਨਜ਼ ਵਿੱਚ ਕੀਤਾ ਗਿਆ ਪੇਸ਼

ਓਟਾਵਾ:  ਫੈਡਰਲ ਸਰਕਾਰ ਵੱਲੋਂ ਕੋਵਿਡ-19 ਸਬੰਧੀ ਲਿਆਂਦਾ ਗਿਆ ਐਮਰਜੰਸੀ ਏਡ ਬਿੱਲ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਕੀਤਾ ਗਿਆ । ਵੇਜ ਸਬਸਿਡੀ ਪ੍ਰੋਗਰਾਮ ਵਿੱਚ ਪ੍ਰਸਤਾਵਿਤ ਤਬਦੀਲੀਆਂ ਤੇ ਅਪਾਹਜ ਲੋਕਾਂ ਦੀ ਆਰਥਿਕ ਮਦਦ ਲਈ (ਵੇਜ ਸਬਸਿਡੀ ਤੇ ਡਿਸਐਬਿਲਿਟੀ ਏਡ ਪੇਅਮੈਂਟ) ਲਿਆਂਦਾ ਇਹ ਬਿੱਲ ਹੁਣ ਸੈਨੇਟ ਦੇ ਵਿਚਾਰਅਧੀਨ ਹੈ।

ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਦੀ ਸਪੈਸ਼ਲ ਸਿਟਿੰਗ ਇਸ ਬਿੱਲ ਦੇ ਸਬੰਧ ਵਿੱਚ ਰੱਖੀ ਗਈ । ਸਰਕਾਰ ਦੇ ਹਾਊਸ ਲੀਡਰ ਪਾਬਲੋ ਰੌਡਰਿਗਜ਼ ਨੇ ਸੋਮਵਾਰ ਨੂੰ ਆਖਿਆ ਸੀ ਕਿ ਵੇਜ ਸਬਸਿਡੀ ਦੇ ਲਿਹਾਜ ਨਾਲ ਕਾਰੋਬਾਰੀ ਅਤੇ ਅਪਾਹਜ ਲੋਕ ਬੜੀ ਆਸ ਨਾਲ ਇਸ ਬਿੱਲ ਦੇ ਪਾਸ ਹੋਣ ਦੀ ਉਡੀਕ ਕਰ ਰਹੇ ਹਨ। ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਪਾਸੇ ਸਕਾਰਾਤਮਕ ਢੰਗ ਨਾਲ ਅੱਗੇ ਵੱਧ ਰਹੇ ਹਾਂ। ਅਪਾਹਜਾਂ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਲਈ ਲਿਆਂਦੇ ਇਸ ਬਿੱਲ ਨੂੰ ਪਾਸ ਕਰਵਾਉਣ ਵਿੱਚ ਲਿਬਰਲਾਂ ਨੂੰ ਸ਼ੁਰੂ ਵਿੱਚ ਸਫਲਤਾ ਹਾਸਲ ਨਹੀਂ ਸੀ ਹੋਈ। ਜੂਨ ਵਿੱਚ ਲਿਬਰਲ ਸਾਰੀਆਂ ਪਾਰਟੀਆਂ ਦਾ ਸਮਰਥਨ ਜੁਟਾਉਣ ਵਿੱਚ ਅਸਫਲ ਰਹੇ ਸਨ।

ਵਿੱਤ ਮੰਤਰੀ ਬਿੱਲ ਮੌਰਨਿਊ ਵੱਲੋਂ 8 ਜੁਲਾਈ ਨੂੰ ਵੇਜ ਸਬਸਿਡੀ ਦੀਆਂ ਤਬਦੀਲੀਆਂ ਦਾ ਖੁਲਾਸਾ ਕੀਤਾ ਗਿਆ ਸੀ। ਉਨ੍ਹਾਂ ਇਹ ਸੰਕੇਤ ਵੀ ਦਿੱਤਾ ਸੀ ਕਿ ਸਰਕਾਰ ਇਸ ਪ੍ਰੋਗਰਾਮ ਲਈ ਕਈ ਹੋਰ ਬਿਲੀਅਨ ਡਾਲਰ ਦਾ ਬਜਟ ਲਿਆਈ ਹੈ। ਹੁਣ ਤੱਕ ਇਸ ਫੈਡਰਲ ਏਡ ਪ੍ਰੋਗਰਾਮ ਲਈ 262,200 ਇੰਪਲੌਇਰਜ਼਼ ਸਰਕਾਰ ਤੱਕ ਪਹੁੰਚ ਕਰ ਚੁੱਕੇ ਹਨ।

Related News

ਵਿਟਬੀ ਸਕੂਲ ਵਿਖੇ ਬਰਫ ਕਲੀਅਰਿੰਗ ਮਸ਼ੀਨ ਨਾਲ ਵਾਪਰੀ ਘਟਨਾ ਤੋਂ ਬਾਅਦ 2 ਬੱਚੇ ਜ਼ਖਮੀ: ਪੁਲਿਸ

Rajneet Kaur

ਕੈਨੇਡਾ ਵਿੱਚ ਵੈਕਸੀਨ ਪਹੁੰਚਣ ਤੋਂ ਪਹਿਲਾਂ ਵੈਕਸੀਨ ਅਤੇ ਕੋਰੋਨਾ ਪਾਬੰਦੀਆਂ ਨੂੰ ਲੈ ਕੇ ਹੋਇਆ ਪ੍ਰਦਰਸ਼ਨ !

Vivek Sharma

Joe Biden ਨੇ ਪਹਿਲੇ 100 ਦਿਨਾਂ ‘ਚ 10 ਕਰੋੜ ਅਮਰੀਕੀਆਂ ਨੂੰ ਕੋਰੋਨਾ ਟੀਕੇ ਲਗਾਉਣ ਦਾ ਟੀਚਾ ਮਿੱਥਿਆ

Vivek Sharma

Leave a Comment