channel punjabi
Canada International News North America

ਕੈਨੇਡਾ: ਗਵਰਨਰ ਜਨਰਲ ਜੂਲੀ ਪੇਅਟ ‘ਤੇ ਅਪਣੇ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਦੇ ਲੱਗੇ ਦੋਸ਼

ਕੈਨੇਡਾ: ਕੈਨੇਡੀਅਨ ਸਿਆਸਤ ਵਿਚ ਇੱਕ ਨਵੀਂ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਦੀ ਵਿਰੋਧੀ ਧਿਰਾਂ ਵਲੋਂ ਨਿਖੇਧੀ ਵੀ ਕੀਤੀ ਜਾ ਰਹੀ ਹੈ।

ਇੱਕ ਰਿਪੋਰਟ ਦੇ ਮੁਤਾਬਕ ਗਵਰਨਰ ਜਨਰਲ ਜੂਲੀ ਪੇਅਟ (Gov. Gen. Julie Payette)  ਵੱਲੋਂ ਆਪਣੇ ਸਟਾਫ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਗੁਪਤ ਸਰੋਤਾਂ ਮੁਤਾਬਕ ਪੇਅਟ ਨੇ ਰੀਡੋ ਹਾਲ (Rideau Hall ) ਦਾ ਮਾਹੌਲ ਕਾਫੀ ਖਰਾਬ ਕਰ ਰੱਖਿਆ ਹੈ।

ਕੁਝ ਮੀਡੀਆ ਰਿਪੋਰਟਾਂ ਮੁਤਾਬਕ ਪੇਅਟ ਆਪਣੇ ਕਰਮਚਾਰੀਆਂ ਤੇ ਚੀਕਦੀ ਹੈ ਉਨਾਂ ਦੀ ਸ਼ਰੇਆਮ ਭਰੀ ਸਭਾ ‘ਚ ਬੇਜ਼ਤੀ ਕਰਦੀ ਹੈ, ਕਈ ਕਰਮਚਾਰੀਆਂ ਨੂੰ ਸ਼ਿਕਾਇਤ ਕਰਦਿਆਂ ਰੋਂਦਿਆਂ ਦੇਖਿਆ ਗਿਆ ਹੈ, ਤੇ ਕਈ ਤਾਂ ਨੌਕਰੀ ਛੱਡਣ ਲਈ ਵੀ ਤਿਆਰ ਹਨ । ਇਲਜ਼ਾਮ ਇਹ ਹਨ ਕਿ ਜੂਲੀ ਆਪਣੇ ਕੰਮ ਦੀ ਭੜਾਸ ਵੀ ਕਰਮਚਾਰੀਆਂ ਤੇ ਕੱਢਦੀ ਹੈ।

ਹਾਲਾਂਕੀ ਰੀਡੋ ਹਾਲ ਵਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ  ਇਸ ਤਰਾਂ ਦੀਆਂ ਰਿਪੋਰਟਾਂ ਸਾਹਮਣੇ ਆਉਣ ਦਾ ਦੁਖ ਹੈ ਪਰ ਸੱਚਾਈ ਇਸ ਤੋਂ ਉਲਟ ਹੈ ਤੇ ਸਾਰੇ ਕਰਮਚਾਰੀਆਂ ਨਾਲ ਵਧੀਆ ਵਿਵਹਾਰ ਹੁੰਦਾ ਹੈ।

ਜ਼ਿਕਰਯੋਗ ਹੈ ਕਿ  ਇਸ ਤੋਂ ਪਹਿਲਾਂ ਵੀ ਰਾਡੋ ਹਾਲ ਚ ਕੰਮ ਕਰਨ ਵਾਲੀ ਥਾਂ ਦੇ ਵਾਤਾਵਰਣ ਵਿੱਚ ਇਸ ਤਰਾਂ ਹੋਣ ਦੇ ਸੰਕੇਤ ਮਿਲੇ ਹਨ। ਵਿਰੋਧੀ ਧਿਰਾਂ ਵਲੋਂ ਪ੍ਰਧਾਨ ਮੰਤਰੀ ਟਰੂਡੋ ‘ਤੇ ਇਸ ਮਾਮਲੇ ਤੇ ਕੋਈ ਕਾਰਵਾਈ ਕਰਨ ਤੇ ਜ਼ੋਰ ਪਾਇਆ ਜਾ ਰਿਹਾ ਹੈ।

Related News

ਕੈਨੇਡਾ ‘ਚ ਚੀਨ ਖ਼ਿਲਾਫ ਪ੍ਰਦਰਸ਼ਨ, ਤਿੱਬਤੀ ਯੂਥ ਕਾਂਗਰਸ ਨੇ ਕਿਹਾ-ਅਸੀਂ ਭਾਰਤ ਦੇ ਨਾਲ ਹਾਂ

team punjabi

ਓਨਟਾਰੀਓ : ਦੱਖਣ-ਪੱਛਮੀ ਹਸਪਤਾਲ Covid 19 ਕਾਰਨ ਹੋਈਆਂ ਮੌਤਾਂ ਦੇ ਵਾਧੇ ਦੌਰਾਨ ਲਾਸ਼ਾਂ ਨੂੰ ਇਕ ਟ੍ਰੇਲਰ ਯੂਨਿਟ ਵਿਚ ਰੱਖਣ ਲਈ ਮਜਬੂਰ

Rajneet Kaur

ਆਕਸਫੋਰਡ ਯੂਨੀਵਰਸਿਟੀ ਵੱਲੋਂ ਮਨੁੱਖੀ ਕੋਵਿਡ-19 ਵੈਕਸੀਨ ਦੀ ਜਾਂਚ ਲਈ ਵਾਲੰਟੀਅਰ ਵਜੋਂ ਅੱਗੇ ਆਇਆ ਭਾਰਤੀ ਨੌਜਵਾਨ

Rajneet Kaur

Leave a Comment