channel punjabi
Canada News North America

ਸੀਨੀਅਰ ਮੈਡੀਕਲ ਅਫਸਰ ਦਾ ਸੁਝਾਅ,ਟੋਰਾਂਟੋ ਨੂੰ ਗ੍ਰੇਅ ਲਾਕਡਾਊਨ ਕੈਟੇਗਰੀ ‘ਚ ਕਰੋ ਸ਼ਾਮਲ, ਆਮ ਲੋਕਾਂ ਨੂੰ ਮਿਲੇਗੀ ਰਾਹਤ

ਟੋਰਾਂਟੋ : ਓਂਟਾਰੀਓ ਦੀ ਰਾਜਧਾਨੀ ਟੋਰਾਂਟੋ, ਪੀਲ ਤੇ ਨੌਰਥ ਬੇਅ ਇਲਾਕਿਆਂ ‘ਚ ਸਟੇਅ ਐਟ ਹੋਮ ਆਰਡਰ ਨਿਯਮਾਂ ਵਿੱਚ ਢਿੱਲ ਲਈ ਕਦਮ ਚੁੱਕੇ ਜਾ ਰਹੇ ਹਨ। ਇੱਥੇ ਕੋਰੋਨਾ ਦੀ ਸਥਿਤੀ ਵਿੱਚ ਕਾਫ਼ੀ ਹੱਦ ਤੱਕ ਸੁਧਾਰ ਆਇਆ ਹੈ। ਟੋਰਾਂਟੋ ਦੀ ਮੈਡੀਕਲ ਆਫੀਸਰ ਆਫ ਹੈਲਥ ਡਾ· ਐਲੀਨ ਡੀ ਵਿਲਾ ਵੱਲੋਂ ਪ੍ਰੋਵਿੰਸ਼ੀਅਲ ਸਰਕਾਰ ਨੂੰ ਸਿਟੀ ਨੂੰ ਗ੍ਰੇਅ ਲਾਕਡਾਊਨ ਕੈਟੇਗਰੀ ਵਿੱਚ ਸ਼ਾਮਲ ਕਰਨ ਲਈ ਆਖਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਗੈਰ ਜ਼ਰੂਰੀ ਰੀਟੇਲ ਸਟੋਰਜ਼ ਖੁੱਲ੍ਹ ਸਕਣਗੇ ਜਦਕਿ ਹੋਰ ਕਾਰੋਬਾਰੀ ਅਦਾਰੇ ਬੰਦ ਰਹਿਣਗੇ। ਇਸ ਦੌਰਾਨ ਪੀਲ ਦੇ ਮੈਡੀਕਲ ਆਫੀਸਰ ਆਫ ਹੈਲਥ ਡਾ· ਲਾਰੈਂਸ ਲੋਹ ਨੇ ਵੀ ਆਪਣੇ ਰੀਜਨ ਨੂੰ ਗ੍ਰੇਅ ਲਾਕਡਾਊਨ ਕੈਟੇਗਰੀ ਵਿੱਚ ਰੱਖਣ ਦੀ ਪੈਰਵੀ ਕੀਤੀ।


ਡਾ· ਵਿਲਾ ਨੇ ਕਿਹਾ ਕਿ ਇਹ ਰੋਜ਼ਮੱਰਾ ਦੀ ਜਿ਼ੰਦਗੀ ਵੱਲ ਚੁੱਕਿਆ ਜਾਣ ਵਾਲਾ ਅਹਿਮ ਕਦਮ ਹੋਵੇਗਾ। ਜੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਵੀ ਇਸ ਸਿਫਾਰਿਸ਼ ਉੱਤੇ ਮੋਹਰ ਲਾ ਦਿੱਤੀ ਜਾਂਦੀ ਹੈ ਤਾਂ ਸ਼ਹਿਰ ਭਰ ਦੇ ਸਾਰੇ ਗੈਰ ਜ਼ਰੂਰੀ ਰੀਟੇਲ ਸਟੋਰਜ਼ ਮੁੜ ਖੋਲ੍ਹ ਦਿੱਤੇ ਜਾਣਗੇ। ਇਨ੍ਹਾਂ ਵਿੱਚ ਉਹ ਸਟੋਰ ਵੀ ਸ਼ਾਮਲ ਹੋਣਗੇ ਜਿਹੜੇ ਸ਼ਾਪਿੰਗ ਮਾਲਜ਼ ਵਿੱਚ ਸਥਿਤ ਹਨ। ਬਹੁਤੇ ਸਟੋਰਜ਼ ਨੂੰ ਉਨ੍ਹਾਂ ਦੀ ਨਿਯਮਤ ਸਮਰੱਥਾ ਤੋਂ 25 ਫੀਸਦੀ ਤੋਂ ਵੱਧ ਲਈ ਨਹੀਂ ਖੋਲ੍ਹਿਆ ਜਾ ਸਕਦਾ। ਗ੍ਰੌਸਰੀ, ਕਨਵੀਨੀਐਂਸ ਸਟੋਰਜ਼ ਤੇ ਹੋਰ ਅਜਿਹੇ ਅਦਾਰੇ ਜਿਹੜੇ ਫੂਡ ਵੇਚਦੇ ਹਨ, ਨੂੰ ਉਨ੍ਹਾਂ ਦੀ 50 ਫੀਸਦੀ ਸਮਰੱਥਾ ਤੋਂ ਵੱਧ ਨਹੀਂ ਖੋਲ੍ਹਿਆ ਜਾ ਸਕਦਾ। ਡੀ ਵਿੱਲਾ ਨੇ ਆਖਿਆ ਕਿ ਸਾਡੇ ਸਾਹਮਣੇ ਜਿਹੜਾ ਡਾਟਾ ਹੈ ਉਸ ਦੇ ਆਧਾਰ ਉੱਤੇ ਇਹ ਸਪਸ਼ਟ ਹੈ ਕਿ ਪ੍ਰੋਵਿੰਸ਼ੀਅਲ ਫਰੇਮਵਰਕ ਦੀ ਰੈੱਡ ਕੈਟੇਗਰੀ ਤਹਿਤ ਵੱਡੀ ਪੱਧਰ ਉੱਤੇ ਰੀਓਪਨਿੰਗ ਸਹੀ ਨਹੀਂ ਰਹੇਗੀ।

ਪ੍ਰੋਵਿੰਸ ਵੱਲੋਂ ਪਿਛਲੇ ਮਹੀਨੇ ਸਟੇਟ ਆਫ ਐਮਰਜੰਸੀ ਹਟਾ ਲਈ ਗਈ ਸੀ ਤੇ ਹੌਲੀ ਹੌਲੀ ਰੀਜਨਜ਼ ਨੂੰ ਫਰੇਮਵਰਕ ਤਹਿਤ ਲਿਆਂਦਾ ਜਾ ਰਿਹਾ ਸੀ। ਪਰ ਟੋਰਾਂਟੋ, ਪੀਲ ਤੇ ਨੌਰਥ ਬੇਅ ਇਲਾਕਿਆਂ ਵਿੱਚ ਅਜੇ ਵੀ ਸਟੇਅ ਐਟ ਹੋਮ ਆਰਡਰ ਲਾਗੂ ਹਨ। ਟੋਰਾਂਟੋ ਨੂੰ ਗ੍ਰੇਅ ਜ਼ੋਨ ਵਿੱਚ ਵਾਪਿਸ ਲਿਆਉਣ ਲਈ ਡੀ ਵਿੱਲਾ ਵੱਲੋਂ ਸੈਕਸ਼ਨ 22 ਆਰਡਰ ਜਾਰੀ ਕੀਤੇ ਗਏ ਹਨ, ਇਨ੍ਹਾਂ ਨਾਲ ਆਊਟਬ੍ਰੇਕ ਵਾਲੀਆਂ ਕੰਮ ਵਾਲੀਆਂ ਥਾਂਵਾਂ ਲਈ ਕਈ ਸਖ਼ਤੀਆਂ ਲਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਇੰਪਲਾਇਜ਼ ਨੂੰ ਹਰ ਸਮੇਂ ਮਾਸਕ ਪਾ ਕੇ ਰੱਖਣਗੇ ਹੋਣਗੇ।

ਡੀ ਵਿਲਾ ਨੇ ਇਹ ਵੀ ਆਖਿਆ ਕਿ ਉਨ੍ਹਾਂ ਵੱਲੋਂ ਲੇਬਰ ਮੰਤਰਾਲੇ ਨੂੰ ਸਿਟੀ ਵਿੱਚ ਕੰਮ ਵਾਲੀ ਥਾਂ ਦਾ ਮੁਆਇਨਾ ਕਰਨ ਲਈ ਵੀ ਆਖਿਆ ਗਿਆ ਹੈ। ਬੁੱਧਵਾਰ ਨੂੰ ਟੋਰਾਂਟੋ ਦਾ ਲਾਕਡਾਊਨ ਦਾ 100ਵਾਂ ਦਿਨ ਸੀ ਪਰ ਡੀ ਵਿਲਾ ਦੀਆਂ ਸਿਫਾਰਸ਼ਾਂ ਨਾਲ ਪਹਿਲੀ ਵਾਰੀ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਸੁ਼ਰੂਆਤ ਨਜ਼ਰ ਆਈ। ਹਾਲਾਂਕਿ ਰੈਸਟੋਰੈਂਟਸ ਤੇ ਬਾਰਜ਼ ਤੋਂ ਟੇਕਆਊਟ ਆਰਡਰਜ਼ ਹੀ ਕੀਤੇ ਜਾ ਸਕਣਗੇ ਤੇ ਹੋਰ ਬਿਜ਼ਨਸ ਅਦਾਰੇ ਜਿਵੇਂ ਕਿ ਜਿੰਮ ਤੇ ਸੈਲੂਨ ਨੂੰ ਹੋਰ ਦੋ ਹਫਤਿਆਂ ਲਈ ਖੋਲ੍ਹੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਵੱਖਰੇ ਘਰਾਂ ਨਾਲ ਸਬੰਧਤ ਲੋਕਾਂ ਨਾਲ ਇੰਡੋਰ ਇੱਕਠ ਕਰਨ ਉੱਤੇ ਵੀ ਮਨਾਹੀ ਹੋਵੇਗੀ, ਹਾਲਾਂਕਿ ਆਊਟਡੋਰ ਵਿੱਚ 10 ਲੋਕ ਇੱਕਠੇ ਹੋ ਸਕਣਗੇ।

Related News

ਕੈਨੇਡਾ: ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦੇ ਲਈ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਵਧਾਉਣ ਦੀ ਘੋਸ਼ਣਾ

Rajneet Kaur

ਵਿਸਾਖੀ ਵਾਸਤੇ ਪਾਕਿਸਤਾਨ ਨੇ 1100 ਸਿੱਖ ਸ਼ਰਧਾਲੂਆਂ ਲਈ ਜਾਰੀ ਕੀਤਾ ਵੀਜ਼ਾ

Vivek Sharma

ਕੈਲਗਰੀ ਦੀਆਂ ਕਈ ਮਨੋਰੰਜਨ ਸਹੂਲਤਾਂ ਅਤੇ ਲਾਇਬ੍ਰੇਰੀਆਂ ਇਸ ਹਫਤੇ ਜਨਤਾ ਲਈ ਖੁੱਲ੍ਹਣਗੀਆਂ ਦੁਬਾਰਾ

Rajneet Kaur

Leave a Comment