channel punjabi
Canada International News

2021 ਦੀ ਸ਼ੁਰੂਆਤ ਤੱਕ ਹੀ ਹੋ ਸਕੇਗਾ ਕੋਰੋਨਾ ਵੈਕਸੀਨ ਦਾ ਉਪਯੋਗ : WHO

ਕੋਰੋਨਾ ਵੈਕਸੀਨ ਲਈ ਹਾਲੇ ਕਰਨਾ ਹੋਵੇਗਾ ਇੰਤਜ਼ਾਰ !

2021 ਦੀ ਸ਼ੁਰੂਆਤ ਵਿੱਚ ਹੀ ਸੰਭਵ ਹੋ ਸਕੇਗਾ ਉਪਯੋਗ

WHO ਐਮਰਜੈਂਸੀ ਪ੍ਰੋਗਰਾਮ ਚੀਫ ਮਾਇਕ ਰਿਆਨ ਨੇ ਜਤਾਈ ਸੰਭਾਵਨਾ

ਜੇਨੇਵਾ: ਕੋਵਿਡ-19 ਖਿਲਾਫ਼ ਵੈਕਸੀਨ ਵਿਕਸਿਤ ਕਰਨ ‘ਚ ਦੁਨੀਆ ਭਰ ਦੇ ਕਈ ਵਿਗਿਆਨੀ ਜੁਟੇ ਹੋਏ ਹਨ, ਰੂਸ ਅਤੇ ਇਜ਼ਰਾਈਲ ਵਰਗੇ ਦੇਸ਼ ਟ੍ਰਾਇਲ ਵੀ ਕਰ ਰਹੇ ਹਨ। ਅਜਿਹੇ ‘ਚ WHO ਦੇ ਮਾਹਿਰ ਨੇ ਕਿਹਾ ਕਿ ਵੈਕਸੀਨ ਦਾ ਪਹਿਲਾ ਜਨਤਕ ਉਪਯੋਗ 2021 ਤਕ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਪ੍ਰੋਗਰਾਮ ਚੀਫ ਮਾਇਕ ਰਿਆਨ ਨੇ ਕਿਹਾ ਕਿ WHO ਵੈਕਸੀਨ ਦੀ ਡਿਲੀਵਰੀ ਹਰ ਥਾਂ ‘ਤੇ ਕਰਨ ਲਈ ਕੰਮ ਕਰ ਰਿਹਾ ਹੈ। ਪਰ ਇਸ ਦਰਮਿਆਨ ਵਾਇਰਸ ਦਾ ਪਸਾਰ ਰੋਕਣਾ ਮਹੱਤਵਪੂਰਨ ਹੈ ਕਿਉਂਕਿ ਦੁਨੀਆ ਭਰ ‘ਚ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ।

ਤਸਵੀਰ: ਮਾਈਕ ਰਿਆਨ, WHO ਐਮਰਜੈਂਸੀ ਪ੍ਰੋਗਰਾਮ ਚੀਫ਼

ਮਾਈਕ ਰਿਆਨ ਨੇ ਕਿਹਾ ਕਿ ਕੋਰੋਨਾ ਵੈਕਸੀਨ ਲਈ ਅਸੀਂ ਚੰਗੀ ਤਰੱਕੀ ਕਰ ਰਹੇ ਹਾਂ। ਕਈ ਵੈਕਸੀਨ ਹੁਣ ਫੇਜ਼-3 ਟ੍ਰਾਇਲ ‘ਚ ਸਨ ਤੇ ਉਨ੍ਹਾਂ ‘ਚ ਸੇਫਟੀ ਜਾਂ ਇਮਿਊਨਿਟੀ ਰਿਸਪਾਂਸ ਜਨਰੇਟ ਕਰਨ ‘ਚ ਕੋਈ ਵੀ ਅਸਫ਼ਲ ਨਹੀਂ ਹੋਇਆ। ਸੋਸ਼ਲ ਮੀਡੀਆ ‘ਤੇ ਇਕ ਜਨਤਕ ਪ੍ਰੋਗਰਾਮ ‘ਚ ਉਨ੍ਹਾਂ ਕਿਹਾ, “ਅਸਲੀਅਤ ‘ਚ ਇਹ ਅਗਲੇ ਸਾਲ ਦੇ ਸ਼ੁਰੂ ‘ਚ ਹੋਣ ਜਾ ਰਿਹਾ ਹੈ, ਜਦੋਂ ਅਸੀਂ ਲੋਕਾਂ ਨੂੰ ਟੀਕਾ ਲਾਉਂਦਿਆਂ ਦੇਖਣਾ ਸ਼ੁਰੂ ਕਰਾਂਗੇ। ਕਿਉਂਕਿ ਉਦੋਂ ਤੱਕ ਹੀ ਅਸੀਂ ਕੋਰੋਨਾ ਵੈਕਸੀਨ ਨੂੰ ਪੂਰੀ ਦੁਨੀਆ ਦੇ ਦੇਸ਼ਾਂ ਵਿਚ ਭੇਜ ਸਕਾਂਗੇ।


ਉਨ੍ਹਾਂ ਕਿਹਾ WHO ਵੈਕਸੀਨ ਤੱਕ ਪਹੁੰਚ ਅਤੇ ਉਤਪਾਦਨ ਸਮਰੱਥਾ ਵਧਾਉਣ ‘ਚ ਮਦਦ ਕਰਨ ਲਈ ਕੰਮ ਕਰ ਰਿਹਾ ਹੈ। ਇਸ ਮਹਾਮਾਰੀ ਦੀ ਵੈਕਸੀਨ ਨਾ ਗਰੀਬਾਂ ਲਈ ਹੈ ਨਾ ਅਮੀਰਾਂ ਲਈ ਬਲਕਿ ਹਰ ਕਿਸੇ ਲਈ ਹੈ। ਵੈਕਸੀਨ ਬਣਾ ਰਹੀਆਂ ਕੰਪਨੀਆਂ ਮੁਤਾਬਕ ਅਮਰੀਕੀ ਸਰਕਾਰ ਕੋਵਿਡ-19 ਵੈਕਸੀਨ ਦੀ 100 ਮਿਲੀਅਨ ਡੋਜ਼ ਖਰੀਦਣ ਲਈ 1.95 ਬਿਲੀਅਨ ਡਾਲਰ ਦਾ ਭੁਗਤਾਨ ਕਰੇਗੀ।

ਮਾਈਕ ਰਿਆਨ ਦਾ ਇਹ ਬਿਆਨ ਕਿ ਇਸ ਲਈ ਵੀ ਮਹੱਤਵਪੂਰਣ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਪਹਿਲਾਂ ਦੇ ਅੰਦਾਜ਼ੇ ਸਟੀਕ ਸਾਬਿਤ ਹੋਏ ਹਨ। ਰਿਆਨ ਨੇ 23 ਮਾਰਚ 2020 ਨੂੰ ਹੀ ਕਹਿ ਦਿੱਤਾ ਸੀ ਕੀ ਤਾਲਾਬੰਦੀ ਕੋਰੋਨਾ ਨੂੰ ਰੋਕਣ ਦਾ ਹੱਲ ਨਹੀਂ ਹੈ, ਇਹਤਿਆਤੀ ਕਦਮ ਚੁੱਕੇ ਜਾਣੇ ਜਰੂਰੀ ਹਨ। ਜਿਹੜਾ ਹੁਣ ਸਹੀ ਸਾਬਤ ਹੋ ਰਿਹਾ ਹੈ। ਮਾਈਕ ਰਿਆਨ ਆਇਰਿਸ਼ ਮੂਲ ਦੇ ਨਾਗਰਿਕ ਹਨ।

Related News

ਓਂਟਾਰੀਓ ‘ਚ ਡਾਕਟਰ ਦੀ ਅਪੀਲ: ‘ਸੁਰੱਖਿਆ ਕਵਚ’ ਪਾ ਕੇ ਰੱਖਣਾ ਹੀ ਸਮੇਂ ਦੀ ਜ਼ਰੂਰਤ’

Vivek Sharma

ਮਿਸੀਸਾਗਾ ਦੇ ਇੱਕ ਛੋਟੇ ਪਲਾਜ਼ਾ ਵਿੱਚ ਡਾਕਾ ਮਾਰਨ ਦੀ ਕੋਸਿ਼ਸ਼ ਕਰਨ ਵਾਲੇ ਇੱਕ ਮਸ਼ਕੂਕ ਦੀ ਪੀਲ ਪੁਲਿਸ ਵੱਲੋਂ ਭਾਲ ਜਾਰੀ

Rajneet Kaur

ਆਪਣੀ ਨਵੀਂ ਕਿਤਾਬ ‘ਏ ਪ੍ਰੌਮਿਸਡ ਲੈਂਡ’ ਨੂੰ ਲੈ ਕੇ ਸੁਰਖੀਆਂ ‘ਚ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ

Vivek Sharma

Leave a Comment