channel punjabi
Canada International News North America

ਮਿਸੀਸਾਗਾ ਦੇ ਇੱਕ ਛੋਟੇ ਪਲਾਜ਼ਾ ਵਿੱਚ ਡਾਕਾ ਮਾਰਨ ਦੀ ਕੋਸਿ਼ਸ਼ ਕਰਨ ਵਾਲੇ ਇੱਕ ਮਸ਼ਕੂਕ ਦੀ ਪੀਲ ਪੁਲਿਸ ਵੱਲੋਂ ਭਾਲ ਜਾਰੀ

ਮਿਸੀਸਾਗਾ ਦੇ ਇੱਕ ਛੋਟੇ ਪਲਾਜ਼ਾ ਵਿੱਚ ਡਾਕਾ ਮਾਰਨ ਦੀ ਕੋਸਿ਼ਸ਼ ਕਰਨ ਵਾਲੇ ਇੱਕ ਮਸ਼ਕੂਕ ਦੀ ਪੀਲ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਸਵੇਰੇ 9:00 ਵਜੇ ਇਹ ਰਿਪੋਰਟ ਮਿਲੀ ਕਿ ਬਲੂਅਰ ਸਟਰੀਟ ਤੇ ਫੀਲਡਗੇਟ ਡਰਾਈਵ ਇਲਾਕੇ ਵਿੱਚ ਸਥਿਤ ਫੀਲਡਗੇਟ ਪਲਾਜ਼ਾ ਦੇ ਅੰਦਰ ਇੱਕ ਹਥਿਆਰਬੰਦ ਵਿਅਕਤੀ ਮੌਜੂਦ ਹੈ ਜੋ ਕਿ ਸਟੋਰ ਨੂੰ ਲੁੱਟਣ ਦੀ ਕੋਸਿ਼ਸ਼ ਕਰ ਰਿਹਾ ਹੈ। ਜਾਂਚਕਾਰਾਂ ਨੇ ਦੱਸਿਆ ਕਿ ਸਟੋਰ ਦੇ ਮੁਲਾਜ਼ਮ ਭੱਜਣ ਵਿੱਚ ਕਾਮਯਾਬ ਹੋ ਗਏ ਤੇ ਉਨ੍ਹਾਂ ਪੁਲਿਸ ਨੂੰ ਸੱਦਣ ਤੋਂ ਪਹਿਲਾਂ ਮਸ਼ਕੂਕ ਨੂੰ ਸਟੋਰ ਵਿੱਚ ਹੀ ਬੰਦ ਕਰ ਦਿੱਤਾ। ਮੌਕੇ ਉੱਤੇ ਟੈਕਟੀਕਲ ਤੇ ਕੇਨਾਈਨ ਯੂਨਿਟਸ ਵੀ ਪਹੁੰਚੀਆਂ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮਸ਼ਕੂਕ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।

ਰੌਬਰੀ ਡਵੀਜ਼ਨ ਦੇ ਜਾਂਚਕਾਰਾਂ ਵੱਲੋਂ ਜਾਂਚ ਆਪਣੇ ਹੱਥ ਵਿੱਚ ਲੈ ਲਈ ਗਈ ਹੈ। ਹਾਲ ਦੀ ਘੜੀ ਮਸ਼ਕੂਕ ਦਾ ਵੇਰਵਾ ਵੀ ਜਾਰੀ ਨਹੀਂ ਕੀਤਾ ਗਿਆ ਹੈ।

Related News

ਅਲਬਰਟਾ ਵਾਸੀਆਂ ਲਈ ਖੁਸ਼ਖਬਰੀ : 8 ਫ਼ਰਵਰੀ ਤੋਂ ਮਿਲੇਗੀ ਪਾਬੰਦੀਆਂ ਵਿੱਚ ਛੂਟ

Vivek Sharma

ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਬਾਰੇ ਪ੍ਰਤਿਕਿਰਿਆ ਦੇਣ ਤੋਂ ਟਰੂਡੋ ਦਾ ਇਨਕਾਰ, ਅੰਤਿਮ ਨਤੀਜੇ ਦਾ ਇੰਤਜ਼ਾਰ

Vivek Sharma

ਪਿਛਲੇ ਮਹੀਨੇ ਲਿਨ ਵੈਲੀ ਲਾਇਬ੍ਰੇਰੀ ‘ਤੇ ਛੁਰਾ ਮਾਰਨ ਵਾਲੇ ਹਮਲਿਆਂ ਦੇ ਪੀੜਤਾਂ ਦੀ ਸਹਾਇਤਾ ਲਈ ਉੱਤਰੀ ਵੈਨਕੂਵਰ ਦੀ ਵਸਨੀਕ ਕੈਟੀ ਹੌਕ ਨੇ ਕੀਤੀ ਮਿੱਠੀ ਪਹਿਲ

Rajneet Kaur

Leave a Comment