channel punjabi
Canada International News North America

ਸਿਹਤ ਮੰਤਰੀ ਪੈਟੀ ਹਾਜਦੂ ਮੁੜ ਵਿਵਾਦਾਂ ‘ਚ, ਫਿਰ ਤੋਂ ਜਨਤਕ ਥਾਂ ‘ਤੇ ਸਰਕਾਰੀ ਹਦਾਇਤਾਂ ਦੀ ਕੀਤੀ ਉਲੰਘਣਾ

ਓਟਾਵਾ : ਕੈਨੇਡਾ ਦੀ ਸੰਘੀ ਸਿਹਤ ਮੰਤਰੀ ਪੈਟੀ ਹਾਜਦੂ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਘਿਰ ਗਈ ਹੈ। ਸਿਹਤ ਮੰਤਰੀ ਪੈਟੀ ਹਾਜਦੂ ਆਪਣੇ ਹੀ ਮੰਤਰਾਲੇ ਦੀਆਂ ਹਦਾਇਤਾਂ ਦੀ ਅਣਦੇਖੀ ਕਰਦੇ ਹੋਏ ਨਜ਼ਰ ਆਈ। ਸਿਹਤ ਮੰਤਰੀ ਨੂੰ
ਹਵਾਈ ਅੱਡੇ ‘ਤੇ ਬਿਨਾਂ ਮਾਸਕ ਦੇ ਦੇਖਿਆ ਗਿਆ । ਜਿਸ ਤੋਂ ਬਾਅਦ ਉਹਨਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਇਸ ਮਗਰੋਂ ਕੁਝ ਲੋਕਾਂ ਨੇ ਕਿਹਾ ਕਿ ਸਿਹਤ ਮੰਤਰੀ ਨੇ ਕੋਰੋਨਾ ਦੌਰਾਨ ਲੱਗੀਆਂ ਪਾਬੰਦੀਆਂ ਦੀ ਪਾਲਣਾ ਨਹੀਂ ਕੀਤੀ। ਕੁਝ ਲੋਕਾਂ ਨੇ ਮੰਤਰੀ ਨੂੰ ਗ਼ੈਰ-ਜ਼ਿੰਮੇਵਾਰ ਤਕ ਆਖ ਦਿੱਤਾ।

ਓਧਰ ਮਾਮਲਾ ਭਖਦਾ ਵੇਖ ਪੈਟੀ ਹਾਜਦੂ ਨੇ ਸਫ਼ਾਈ ਦਿੱਤੀ ਕਿ ਉਨ੍ਹਾਂ ਨੇ ਸਿਰਫ ਖਾਣ-ਪੀਣ ਸਮੇਂ ਹੀ ਹਵਾਈ ਅੱਡੇ ‘ਤੇ ਮਾਸਕ ਉਤਾਰਿਆ ਸੀ, ਉਂਝ ਉਹ ਮਾਸਕ ਲਗਾ ਕੇ ਹੀ ਬੈਠੀ ਰਹੀ ਸੀ।

ਟਵਿੱਟਰ ‘ਤੇ ਸਾਂਝੀ ਕੀਤੀ ਗਈ ਤਸਵੀਰ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਸਿਹਤ ਮੰਤਰੀ ਕਿਸੇ ਨਾਲ ਗੱਲਾਂ ਕਰ ਰਹੀ ਹੈ। ਉਨ੍ਹਾਂ ਕੋਲ ਜਾਂ ਹੱਥਾਂ ‘ਚ ਖਾਣ-ਪੀਣ ਵਾਲੀ ਕੋਈ ਚੀਜ਼ ਵੀ ਦਿਖਾਈ ਨਹੀਂ ਦੇ ਰਹੀ, ਪਰ ਉਨ੍ਹਾਂ ਕੋਲ ਇਕ ਬੈਗ ਜ਼ਰੂਰ ਖੁੱਲ੍ਹਾ ਪਿਆ ਹੈ।

ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵੀ ਪੈਟੀ ਹਾਜਦੂ ਨੂੰ ਬਿਨਾਂ ਮਾਸਕ ਦੇ ਦੇਖਿਆ ਗਿਆ ਸੀ ਤੇ ਉਸ ਸਮੇਂ ਉਨ੍ਹਾਂ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਸੀ। ਇਸ ਵਾਰ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਤੇ ਉਹ ਸਵਾਲਾਂ ਦੇ ਘੇਰੇ ਵਿਚ ਘਿਰ ਗਈ ਹੈ।

ਕੈਨੇਡਾ ਵਿੱਚ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਸਾਰਿਆਂ ਨੂੰ ਘਰੋਂ ਬਾਹਰ ਨਿਕਲਣ ਸਮੇਂ, ਖ਼ਾਸ ਤੌਰ ‘ਤੇ ਸਫ਼ਰ ਕਰਨ ਸਮੇਂ ਮਾਸਕ ਲਗਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ। ਦੇਸ਼ ਦੀ ਮੁੱਖ ਜਨ ਸਿਹਤ ਅਧਿਕਾਰੀ ਡਾ਼. ਥੈਰੇਸਾ ਟਾਮ ਤਕਰੀਬਨ ਹਰ ਰੋਜ਼ ਹੀ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕਰ ਰਹੇ ਹਨ । ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਮੌਜੂਦਾ ਸਥਿਤੀ ‘ਚ ਲੋਕਾਂ ਨੂੰ ਮਾਸਕ ਦੀ ਵਰਤੋਂ ਕਰਨ ਦੀ ਅਪੀਲ ਕਰਦੇ ਆ ਰਹੇ ਹਨ।
ਕੋਰੋਨਾ ਦੇ ਭਾਰੀ ਸਮੇਂ ਵਿੱਚ ਸਿਹਤ ਮੰਤਰੀ ਦਾ ਆਪਣੇ ਹੀ ਮੰਤਰਾਲੇ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਫਿਲਹਾਲ ਦੇਖਣਾ ਇਹ ਹੋਵੇਗਾ ਕਿ ਟਰੂਡੋ ਆਪਣੀ ਮੰਤਰੀ ਦੀ ਇਸ ਅਣਗਹਿਲੀ ਤੇ ਕੀ ਐਕਸ਼ਨ ਲੈਂਦੇ ਹਨ।

Related News

ਟੋਰਾਂਟੋ ਸ਼ਹਿਰ ਵਿਚ ਪਾਰਕਸ, ਜੰਗਲਾਤ ਅਤੇ ਮਨੋਰੰਜਨ ਵਿਭਾਗ ਵਿੱਚ ਕੰਮ ਕਰਨ ਵਾਲੇ ਦੋ ਵਰਕਰ ਨਿਕਲੇ ਕੋਰੋਨਾ ਪੋਜ਼ਟਿਵ

Rajneet Kaur

ਸਰੀ RCMP ਨੇ ਇਕ ਹਫਤੇ ਤੋਂ ਲਾਪਤਾ ਔਰਤ ਅਤੇ ਉਸਦੀ 3 ਸਾਲਾ ਧੀ ਨੂੰ ਲੱਭਣ ‘ਚ ਲੋਕਾਂ ਤੋ ਕੀਤੀ ਮਦਦ ਦੀ ਮੰਗ

Rajneet Kaur

B.C. election 2020: ਜੌਹਨ ਹੋਰਗਨ ਦਾ ਮੁੜ ਤੋਂ ਪ੍ਰੀਮੀਅਰ ਬਨਣਾ ਤੈਅ,ਵੋਟਰਾਂ ਨੇ ਫਤਵਾ ਐਨਡੀਪੀ ਦੇ ਹੱਕ ‘ਚ ਦਿੱਤਾ

Rajneet Kaur

Leave a Comment