channel punjabi
Canada International News North America

ਸਰੀ RCMP ਨੇ ਇਕ ਹਫਤੇ ਤੋਂ ਲਾਪਤਾ ਔਰਤ ਅਤੇ ਉਸਦੀ 3 ਸਾਲਾ ਧੀ ਨੂੰ ਲੱਭਣ ‘ਚ ਲੋਕਾਂ ਤੋ ਕੀਤੀ ਮਦਦ ਦੀ ਮੰਗ

ਸਰੀ ਵਿਚ ਪੁਲਿਸ ਇਕ ਹਫਤੇ ਤੋਂ ਲਾਪਤਾ ਔਰਤ ਅਤੇ ਉਸਦੀ ਤਿੰਨ ਸਾਲ ਦੀ ਬੇਟੀ ਨੂੰ ਲੱਭਣ ਵਿਚ ਮਦਦ ਦੀ ਮੰਗ ਕਰ ਰਹੀ ਹੈ।

26 ਸਾਲਾ ਨਾਓਮੀ ਮੋਰਿਸੇਅ ਨੂੰ ਆਖਰੀ ਵਾਰ 6 ਨਵੰਬਰ ਨੂੰ 72 ਐਵੇਨਿਊ ਅਤੇ ਸਰੀ ਵਿੱਚ 126 ਸਟ੍ਰੀਟ ਦੇ ਨੇੜੇ ਵੇਖਿਆ ਗਿਆ ਸੀ।

ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਉਹ ਸੰਭਾਵਤ ਤੌਰ ‘ਤੇ ਆਪਣੀ ਬੇਟੀ ਜੀਨੇਸਸ ਰੀਨ-ਸੋਲਦਾ Genesis Reign-Solda ਨਾਲ ਹੈ।

ਪੁਲਿਸ ਅਤੇ ਪਰਿਵਾਰ ਨਾਓਮੀ ਅਤੇ ਉਸਦੀ ਧੀ ਦੀ ਸਿਹਤ ਅਤੇ ਤੰਦਰੁਸਤੀ ਲਈ ਚਿੰਤਤ ਹਨ।

ਪੁਲਿਸ ਨੇ ਦਸਿਆ ਕਿ ਮੋਰਿਸੇਅ ਦਾ ਕੱਦ 5 ਫੁੱਟ 4 ਇੰਚ ਹੈ ਅਤੇ ਉਸਦੇ ਲੰਬੇ, ਗੂੜ੍ਹੇ ਭੂਰੇ ਵਾਲ ਹਨ।

ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਜਾਣਕਾਰੀ ਹੋਵੇ ਤਾਂ ਉਹ ਸਰੀ ਆਰ.ਸੀ.ਐਮ.ਪੀ ਨਾਲ 604-599-0502 ‘ਤੇ ਸਪੰਰਕ ਕਰਨ।

Related News

ਚੀਨ ਨੇ ਕੋਵਿਡ -19 ਟੈਸਟ ‘ਚ ਅਸਫਲ ਰਹਿਣ ਤੋਂ ਬਾਅਦ ਦੋ WHO ਟੀਮ ਦੇ ਮੈਂਬਰਾਂ ਨੂੰ ਰੋਕਿਆ

Rajneet Kaur

LAC ‘ਤੇ ਚੀਨ ਕਰ ਰਿਹਾ ਵੱਡੀ ਤਿਆਰੀ, ਵੱਡੀ ਗਿਣਤੀ ਹਥਿਆਰ-ਮਿਜ਼ਾਇਲਾਂ ‘ਤੇ ਰਾਡਾਰ ਤਾਇਨਾਤ, ਭਾਰਤੀ ਹਵਾਈ ਫੌਜ ਮੁਖੀ ਦਾ ਦਾਅਵਾ

Vivek Sharma

ਕੌਂਸਲਰ ਗੁਰਪ੍ਰੀਤ ਢਿੱਲੋਂ ‘ਤੇ ਅਸਤੀਫਾ ਦੇਣ ਦੀ ਲਟਕੀ ਤਲਵਾਰ !

Vivek Sharma

Leave a Comment