channel punjabi
Canada News

ਸਾਬਕਾ ਸੰਸਦ ਮੈਂਬਰ ਡਾਨ ਮਜਾਨਕੋਵਸਕੀ ਦਾ ਦਿਹਾਂਤ, 85 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਂਹ

ਸਾਬਕਾ ਸੰਸਦ ਮੈਂਬਰ ਡਾਨ ਮਜਾਨਕੋਵਸਕੀ, ਜੋ ਕਈ ਦਹਾਕਿਆਂ ਤੱਕ ਐਲਬਰਟਾ ਦੇ ਸੰਸਦ ਮੈਂਬਰ ਰਹੇ,ਦਾ ਮੰਗਲਵਾਰ ਰਾਤ ਦਿਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ।
ਆਪਣੇ ਲੰਮੇ ਸਿਆਸੀ ਕੈਰੀਅਰ ਵਿਚ ਡਾਨ ਮਜਾਨਕੋਵਸਕੀ ਨੇ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਲੋਕਾਂ ਦੀ ਸੇਵਾ ਕੀਤੀ। ਇੱਕ ਸਮੇਂ ਉਹ ਉਪ ਪ੍ਰਧਾਨ ਮੰਤਰੀ ਦੇ ਅਹੁੱਦੇ ਤੇ ਵੀ ਬਿਰਾਜਮਾਨ ਰਹੇ । ਉਹ ਏਟਕ ਦੇ ਸਾਬਕਾ ਡਾਇਰੈਕਟਰ ਵੀ ਰਹੇ । ਹਾਊਸ ਆਫ ਕਾਮਨਜ਼ ਵਿੱਚ ਬੁੱਧਵਾਰ ਦੁਪਹਿਰ, ਮਜ਼ਨਕੋਵਸਕੀ ਦੇ ਸਨਮਾਨ ਵਿੱਚ ਮੌਣ ਧਾਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਕੈਨੇਡਾ ਦੇ ਸਿਆਸਤਦਾਨਾਂ ਨੇ ਮਜ਼ਨਕੋਵਸਕੀ ਨੂੰ “ਸਮਝਦਾਰੀ, ਰੁਝੇਵੇਂ ਅਤੇ ਸਰਗਰਮ ਤਰਕ ਦੀ ਇੱਕ ਖਜਾਨਾ ਅਵਾਜ਼” ਦੱਸਿਆ ਹੈ ।

1968 ਵਿਚ ਸ਼ੁਰੂ ਹੋਈਆਂ ਸੱਤ ਆਮ ਚੋਣਾਂ ਜਿੱਤ ਕੇ
ਮਜ਼ਨਕੋਵਸਕੀ 25 ਸਾਲਾਂ ਲਈ ਵੇਗਰੇਵਿਲੇ ਦੇ ਸੰਸਦ ਮੈਂਬਰ ਵੀ ਰਹੇ,

ਮਜ਼ਨਕੋਵਸਕੀ ਨੇ ਦੋ ਪ੍ਰਧਾਨ ਮੰਤਰੀਆਂ ਦੇ – ਜੋ ਕਲਾਰਕ ਅਤੇ ਬ੍ਰਾਇਨ ਮੁਲਰੋਨੀ ਅਧੀਨ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਈ।

ਡੋਨਾਲਡ ਫਰੈਂਕ ਮਜ਼ਨਕੋਵਸਕੀ (27 ਜੁਲਾਈ, 1935 – 27 ਅਕਤੂਬਰ, 2020) ਨੇ ਪ੍ਰਧਾਨਮੰਤਰੀ ਜੋ ਕਲਾਰਕ ਅਤੇ ਬ੍ਰਾਇਨ ਮੁਲਰੋਨੀ ਦੇ ਅਧੀਨ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਈ। ਉਹ ਮੁਲਰੋਨੀ ਦੇ ਅਧੀਨ ਉਪ ਪ੍ਰਧਾਨ ਮੰਤਰੀ ਵੀ ਰਹੇ। ਇਸ ਸਮੇਂ ਉਹ ਲਾਅ ਫਰਮ ਗੌਲਿੰਗ ਲੈਫਲਰ ਹੈਂਡਰਸਨ ਐਲਐਲਪੀ ਨਾਲ ਸਲਾਹਕਾਰ ਸਨ ।
ਉਹਨਾਂ ਕਈ ਕੰਪਨੀਆਂ ਦੇ ਡਾਇਰੈਕਟਰ ਜਾਂ ਟਰੱਸਟੀ ਦੇ ਤੌਰ ਤੇ ਵੀ ਕੰਹੈ, ਜਿਸ ਵਿਚ ਵੇਅਰਹੈਜ਼ਰ ਕੰਪਨੀ, ਏਟੀਸੀਓ ਲਿਮਟਿਡ, ਸ਼ਾ ਕਮਿਊਨੀਕੇਸ਼ਨਜ਼ ਇੰਕ. ਅਤੇ ਪਾਵਰ ਕਾਰਪੋਰੇਸ਼ਨ ਆਫ ਕੈਨੇਡਾ ਸ਼ਾਮਲ ਹਨ।

Related News

ਸਡਬਰੀ ਪੁਲਿਸ ਨੇ 34 ਸਾਲਾ ਲਾਪਤਾ ਔਰਤ ਨੂੰ ਲੱਭਣ ਲਈ ਜਨਤਾ ਨੂੰ ਕੀਤੀ ਮਦਦ ਦੀ ਅਪੀਲ

Rajneet Kaur

ਓਂਟਾਰੀਓ : 25 ਸਾਲਾ ਵਿਅਕਤੀ ਦੀ ਫ੍ਰੈਂਚ ਨਦੀ ‘ਚ ਕਲਿਫ ਡਾਈਵਿੰਗ ਕਰਦੇ ਸਮੇਂ ਹੋਈ ਮੌਤ

Rajneet Kaur

ਡ੍ਰੈਗਨ ਨੇ ਫਿਰ ਮਾਰੀ ਗੁਲਾਟੀ ! ਭਾਰਤ ਨਾਲ ਮਤਭੇਦਾਂ ਨੂੰ ਸੁਲਝਾਉਣ ਅਤੇ ਦੁਵੱਲੇ ਸਬੰਧਾਂ ਦੀ ਰੱਖਿਆ ਲਈ ਮਿਲ ਕੇ ਕੰਮ ਕਰਨ ਨੂੰ ਤਿਆਰ ਹੋਇਆ ਚੀਨ !

Vivek Sharma

Leave a Comment