channel punjabi
Canada News North America

ਪੰਜਾਬੀ ਨੌਜਵਾਨ ਨੂੰ ਤੈਸ਼ ‘ਚ ਆਉਣਾ ਪਿਆ ਮਹਿੰਗਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਵੈਨਕੁਵਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸਫ਼ੋਰਡ ਸ਼ਹਿਰ ਵਿਚ 21 ਸਾਲਾ ਪੰਜਾਬੀ ਨੌਜਵਾਨ ਨੂੰ
ਜ਼ਿਆਦਾ ਤੈਸ਼ ‘ਚ ਆਉਣਾ ਮਹਿੰਗਾ ਪਿਆ। ਗੁਰਕੀਰਤ ਸਿੰਘ ਤੂਰ ਖਿਲਾਫ ਇਕ ਡਰਾਈਵਰ ‘ਤੇ ਪਿਸਤੌਲ ਤਾਣਨ ਦੇ ਮਾਮਲੇ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮਾਮਲਾ 23 ਅਕਤੂਬਰ ਦੇ ਤੜਕੇ 1.30 ਵਜੇ ਦਾ ਹੈ। ਐਬਟਸਫ਼ੋਰਡ ਪੁਲਸ ਮੁਤਾਬਕ 21 ਸਾਲਾ ਗੁਰਕੀਰਤ ਸਿੰਘ ਤੂਰ ਕਿਰਾਏ ‘ਤੇ ਲਈ ਗੱਡੀ ਵਿਚ ਜਾ ਰਿਹਾ ਸੀ, ਜਦੋਂ ਟਾਊਨ ਲਾਈਨ ਰੋਡ ਅਤੇ ਸਾਊਦਰਨ ਡਰਾਈਵ ਨੇੜੇ ਉਸ ਨੇ ਇਕ ਡਰਾਈਵਰ ‘ਤੇ ਪਿਸਤੌਲ ਤਾਣ ਦਿੱਤੀ।

ਪੁਲਸ ਨੇ ਦੱਸਿਆ ਕਿ ਪਿਸਤੌਲ ਵੇਖ ਕੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਤੇਜ਼ ਰਫ਼ਤਾਰ ਡਰਾਈਵਿੰਗ ਕਰ ਰਹੇ ਗੁਰਕੀਰਤ ਤੂਰ ਨੇ ਕੰਟਰੋਲ ਗੁਆ ਦਿੱਤਾ ਅਤੇ ਉਸ ਦੀ ਗੱਡੀ ਇਕ ਮਕਾਨ ਦੀ ਕੰਧ ਅਤੇ ਦੋ ਖੜ੍ਹੀਆਂ ਗੱਡੀਆਂ ਵਿਚ ਜਾ ਵੱਜੀ।

ਗੁਰਕੀਰਤ ਸਿੰਘ ਤੂਰ ਨੂੰ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਗੱਡੀ ਦੀ ਤਲਾਸ਼ੀ ਦੌਰਾਨ ਸੀਟ ਥੱਲਿਓਂ ਭਰੀ ਹੋਈ ਪਿਸਤੌਲ ਬਰਾਮਦ ਹੋਈ। ਰਿਪੋਰਟਾਂ ਮੁਤਾਬਕ ਇਹ ਪੰਜਾਬੀ ਨੌਜਵਾਨ ਪਹਿਲਾਂ ਹੀ ਸ਼ਰਤਾਂ ਨਾਲ ਜ਼ਮਾਨਤ ‘ਤੇ ਸੀ।
ਤੂਰ ‘ਤੇ ਪਿਸਤੌਲ ਤਾਣਨ, ਬਦਲੇ ਹੋਏ ਸੀਰੀਅਲ ਨੰਬਰ ਨਾਲ ਹਥਿਆਰ ਰੱਖਣ ਅਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ। ਫਿਲਹਾਲ ਪੁਲਸ ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਦੀ ਭਾਲ ਕਰ ਰਹੀ ਹੈ ਤਾਂ ਕਿ ਇਸ ਸਬੰਧੀ ਹੋਰ ਜਾਣਕਾਰੀ ਖੁੱਲ੍ਹ ਕੇ ਸਾਹਮਣੇ ਆ ਸਕੇ। ਇਸ ਤੋਂ ਪਹਿਲਾਂ 2019 ਵਿਚ ਵੀ ਉਹ ਆਪਣੇ 3 ਸਾਥੀਆਂ ਨਾਲ ਪੁਲਸ ਦੇ ਹੱਥੀਂ ਚੜ੍ਹਿਆ ਸੀ। ਉਸ ਸਮੇਂ ਉਨ੍ਹਾਂ ਕੋਲੋਂ ਪੁਲਸ ਨੂੰ ਨਕਦੀ ਦੇ ਨਾਲ-ਨਾਲ ਨਸ਼ੀਲੇ ਪਦਾਰਥ ਵੀ ਮਿਲੇ ਸਨ।

Related News

ਕੈਨੇਡਾ ਵਿੱਚ ਨਵੇਂ ਯਾਤਰਾ ਨਿਯਮ ਲਾਗੂ ਹੋਣ ਤੋਂ ਬਾਅਦ ਕਰੀਬ 50,000 ਰਿਜ਼ਰਵੇਸ਼ਨ ਹੋਈਆਂ ਰੱਦ

Vivek Sharma

ਚੀਨ ਵਲੋਂ ਕੋਰੋਨਾ ਤੋਂ ਬਾਅਦ ਇਕ ਹੋਰ ਵਾਇਰਸ ਦੀ ਚਿਤਾਵਨੀ, 7 ਲੋਕਾਂ ਦੀ ਮੌਤ, 60 ਬਿਮਾਰ, ਇਨਸਾਨਾਂ ‘ਚ ਫ਼ੈਲਣ ਦੀ ਜਤਾਈ ਸ਼ੰਕਾ

Rajneet Kaur

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਮੀਡੀਆ ਤੋਂ ਬਣਾਈ ਦੂਰੀ, ਅਟਕਲਾਂ ਦਾ ਦੌਰ ਹੋਇਆ ਤੇਜ਼

Vivek Sharma

Leave a Comment